ਬਠਿੰਡਾ, 15 ਫਰਵਰੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਈ.ਵੀ.ਐਮ. ਪ੍ਰਤੀ ਜਾਗਰੂਕ ਕਰਨ ਲਈ ਵੈਨ ਚਲਾਈ ਜਾ ਰਹੀ ਹੈ। ਇਹ ਵੈਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਈ.ਵੀ.ਐਮ ਪ੍ਰਤੀ ਜਾਗਰੂਕ ਕਰਵਾਏਗੀ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਵੈਨ 92-ਬਠਿੰਡਾ ਸ਼ਹਿਰੀ ਵਿੱਚ 18 ਫਰਵਰੀ ਨੂੰ ਸਥਾਨਕ ਮਾਲਵਾ ਕਾਲਜ ਗੋਨਿਆਣਾ ਰੋਡ, ਭਾਈ ਘਨੱਈਆ ਚੌਂਕ, ਤਿੰਨ ਕੋਣੀ, ਫਾਇਰ ਬ੍ਰਿਗੇਡ ਚੌਂਕ ਅਤੇ ਕਿਲ੍ਹਾ ਮੁਬਾਰਕ ਵਿਖੇ ਅਤੇ 19 ਫਰਵਰੀ ਨੂੰ ਖਾਲਸਾ ਸਕੂਲ, ਪੁਰਾਣਾ ਥਾਣਾ, ਦਾਣਾ ਮੰਡੀ, ਹਾਜ਼ੀ ਰਤਨ ਚੌਂਕ ਅਤੇ ਸਰਕਾਰੀ ਆਈ.ਟੀ.ਆਈ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ। ਇਸੇ ਤਰ੍ਹਾਂ 91-ਭੁੱਚੋ ਮੰਡੀ ਵਿਖੇ ਜਾਗਰੂਤਾ ਵੈਨ 20 ਫਰਵਰੀ ਨੂੰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ ਭੁੱਚੋ ਖੁਰਦ, ਸਰਕਾਰੀ ਹਸਪਤਾਲ ਭੁੱਚੋ, ਬਾਬਾ ਮੋਨੀ ਜੀ ਮਹਾਰਾਜ ਐਜੂਕੇਸ਼ਨ ਕਾਲਜ ਲਹਿਰਾ ਮੁਹੱਬਤ, ਡੇਰਾ ਰੂੰਮੀਆਣਾ ਭੁੱਚੋ ਕਲਾਂ ਅਤੇ ਸਰਕਾਰੀ ਹਸਪਤਾਲ ਨਥਾਣਾ ਵਿਖੇ ਅਤੇ 21 ਫਰਵਰੀ ਨੂੰ ਭਾਈ ਆਸਾ ਸਿੰਘ ਗਰਲਜ ਕਾਲਜ ਗੋਨਿਆਣਾ, ਸਰਕਾਰੀ ਹਸਪਤਾਲ ਗੋਨਿਆਣਾ, ਅਨਾਜ ਮੰਡੀ ਗੋਨਿਆਣਾ ਅਤੇ ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਈ.ਵੀ.ਐਮ ਬਾਰੇ ਜਾਗਰੂਕ ਕਰੇਗੀ।