ਕੀ ਹੀਨਾ ਖਾਨ ਬੋਲ ਰਹੀ ਹੈ ਝੂਠ ? ਜਾਣੋ ਕਿਸਨੇ Hina Khan ਦੀ ਇਸ ਬਿਮਾਰੀ ਨੂੰ ਦੱਸਿਆ ਡਰਾਮਾ

Puneet Superstar

Puneet Superstar

ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਨੂੰ ਤੀਜੀ ਸਟੇਜ ਦਾ ਛਾਤੀ ਦਾ ਕੈਂਸਰ ਹੈ, ਜਿਸ ਦਾ ਇਲਾਜ ਸ਼ੁਰੂ ਹੋ ਗਿਆ ਹੈ। ਹਿਨਾ ਨੂੰ ਨਾ ਸਿਰਫ ਦੇਸ਼ ਤੋਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਮਿਲ ਰਹੀਆਂ ਹਨ ਪਰ ਉਨ੍ਹਾਂ ਦੇ ਆਪਣੇ ਦੇਸ਼ ਦੇ ਮਸ਼ਹੂਰ ਇੰਫਲੁਇੰਸਰ ਨੂੰ ਲੱਗਦਾ ਹੈ ਕਿ ਹਿਨਾ ਇਹ ਸਾਰਾ ਡਰਾਮਾ ਕਰ ਰਹੀ ਹੈ। ਉਹ ਸਿਰਫ਼ ਝੂਠ ਬੋਲ ਰਹੀ ਹੈ।

ਇਨਫਲੂਐਂਸਰ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਕੌਣ ਹੈ ਇਹ ਇੰਫਲੁਇੰਸਰ ਅਤੇ ਉਨ੍ਹਾਂ ਨੇ ਕੀ ਕਿਹਾ, ਆਓ ਤੁਹਾਨੂੰ ਦੱਸਦੇ ਹਾਂ।

‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ‘ਅਕਸ਼ਰਾ’ ਉਰਫ ਹਿਨਾ ਖਾਨ ਇੱਕ ਮਹਿੰਗੀ ਟੀਵੀ ਅਦਾਕਾਰਾ ਹੈ। ਸਿਰਫ 36 ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਿਆ ਹੈ, ਜਿਸ ਬਾਰੇ ਹਾਲ ਹੀ ‘ਚ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਅਤੇ ਕੀਮੋ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਖੁਦ ਆਪਣੇ ਵਾਲ ਕੱਟਣ ਦੀ ਵੀ ਵੀਡੀਓ ਸ਼ੇਅਰ ਕੀਤੀ ਸੀ। ਹਿਨਾ ਦੇ ਕੈਂਸਰ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਦਾ ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਤੋੜ ਦਿੱਤਾ ਹੈ।

ਇਸ ਖਬਰ ਤੋਂ ਬਾਅਦ ਪਰਿਵਾਰ, ਦੋਸਤ, ਮਨੋਰੰਜਨ ਇੰਡਸਟਰੀ ਦੇ ਸਾਰੇ ਸੈਲੇਬਸ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਹੌਂਸਲਾ ਵਧ ਰਹੇ ਹਨ। ਇਸ ਦੇ ਨਾਲ ਹੀ ‘ਬਿੱਗ ਬੌਸ ਓਟੀਟੀ 2’ ‘ਚ ਕੰਟੈਸਟੈਂਟ ਦੇ ਰੂਪ ‘ਚ ਨਜ਼ਰ ਆਏ ਪੁਨੀਤ ਸੁਪਰਸਟਾਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੁਨੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ।

Read Also : ਸਿਰਫ਼ 300 ਰੁਪਏ ਚ LPG ਸਿਲੰਡਰ ਘਰ ਲਿਜਾਣ ਦਾ ਖ਼ਾਸ ਮੌਕਾ , ਦੇਖੋ ਕਿਸਨੂੰ ਮਿਲੇਗਾ ਇਹ ਆਫ਼ਰ

ਪੁਨੀਤ ਮੁਤਾਬਕ ਹਿਨਾ ਖਾਨ ਨੇ ਆਪਣੇ ਬ੍ਰੈਸਟ ਕੈਂਸਰ ਦੀ ਝੂਠੀ ਖਬਰ ਫੈਲਾਈ ਹੈ। ਆਪਣੇ ਵੀਡੀਓ ‘ਚ ਉਹ ਕਹਿੰਦੇ ਹਨ- ‘ਜੇ ਹਿਨਾ ਖਾਨ ਨੂੰ ਸੱਚਮੁੱਚ ਕੈਂਸਰ ਵਰਗੀ ਬੀਮਾਰੀ ਹੈ ਤਾਂ ਉਨ੍ਹਾਂ ਦੇ ਅਕਾਊਂਟ ਤੋਂ ਉਨ੍ਹਾਂ ਦੀ ਬੀਮਾਰੀ ਬਾਰੇ ਕੌਣ ਪੋਸਟ ਕਰਦਾ ਹੈ? ਉਨ੍ਹਾਂ ਦੀ ਬਿਮਾਰੀ ਦੀਆਂ ਰਿਪੋਰਟਾਂ ਕੌਣ ਪੋਸਟ ਕਰਦਾ ਹੈ? ਅੱਜਕੱਲ੍ਹ ਇੰਫਲੁਇੰਸਰ ਨੇ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਇਸਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੰਦੇ ਹਨ, ਜਿਸ ਨਾਲ ਇਹਨਾਂ ਦੇ ਲਾਈਕਸ, ਫਾਲੋਅਰਜ਼ ਅਤੇ ਵਿਊਜ਼ ਵਧਦੇ ਹਨ।

ਪੁਨੀਤ ਨੇ ਅੱਗੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਹਿਨਾ ਖਾਨ ਨੂੰ ਕੈਂਸਰ ਹੈ। ਮੈਨੂੰ ਅਜਿਹਾ ਨਹੀਂ ਲੱਗਦਾ…ਕੁਝ ਦਿਨਾਂ ਬਾਅਦ ਦੁਬਾਰਾ ਜਾਂਚ ਕਰੋ, ਇੱਕ ਹੋਰ ਪੋਸਟ ਆਵੇਗੀ ਕਿ ਮੈਂ ਬਿਲਕੁਲ ਠੀਕ ਹਾਂ। ਪ੍ਰਸ਼ੰਸਕਾਂ ਦਾ ਧੰਨਵਾਦ, ਤੁਹਾਡੀਆਂ ਪ੍ਰਾਰਥਨਾਵਾਂ ਨੇ ਮੇਰੀ ਮਦਦ ਕੀਤੀ।

Puneet Superstar

[wpadcenter_ad id='4448' align='none']