Sunday, January 19, 2025

26 ਜਨਵਰੀ ਦੀ ਪਰੇਡ ‘ਚੋਂ ਪੰਜਾਬ ਨੂੰ ਬਾਹਰ ਕਰਨ ‘ਤੇ CM ਮਾਨ ਦੇ ਕੇਂਦਰ ਨੂੰ ਤਿੱਖੇ ਸਵਾਲ

Date:

Punjab and Repubic Day

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ ਪਰ ਇਸ ਕੁਰਬਾਨੀ ਵਾਲੇ ਦਿਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ। ਸਾਨੂੰ ਅੱਜ ਹੀ ਪੱਤਰ ਮਿਲਿਆ ਹੈ। 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਂਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ 2023 ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤਕ ਇਹ ਝਾਂਕੀ ਲਗਾਉਣੀ ਚਾਹੁੰਦੇ ਹਾਂ ? ਸਾਨੂੰ ਤਿੰਨ ਵਿਕਲਪ ਪੁੱਛੇ ਗਏ ਤਾਂ ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ।

ਪਹਿਲੀ ‘ਚ ਭਗਤ ਸਿੰਘ, ਸਾਈਮਨ ਕਮਿਸ਼ਨ ਗੋ ਬੈਕ, ਦੂਜੇ ‘ਚ ਵੀ ਲਗਪਗ ਅਜਿਹਾ ਹੀ ਸੀ। ਦੂਜੀ ਮਾਈ ਭਾਗੋ – ਪਹਿਲੀ ਮਹਿਲਾ ਵਾਰੀਅਰ ——– ਨਾਰੀ ਸ਼ਕਤੀ ਵਜੋਂ ਪੇਸ਼ ਕੀਤੀ। ਤੀਜੇ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤਿੰਨਾਂ ਦੇ ਦੋ ਡਿਜ਼ਾਈਨ ਭੇਜੇ ਗਏ ਸਨ। ਕੇਂਦਰੀ ਕਮੇਟੀ ਨਾਲ ਤਿੰਨ ਮੀਟਿੰਗਾਂ ਅਤੇ ਗੱਲਬਾਤ ਹੋਈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਚਾਹੁੰਦਾ ਸੀ ਕਿਉਂਕਿ ਇਹ ਤਿੰਨੇ ਦਿਨ ਮਹਾਨ ਸ਼ਹਾਦਤ ਵਾਲਿਆਂ ‘ਚ ਹੁੰਦੇ ਹਨ। ਪੰਜਾਬ ਵੀ ਨਹੀਂ ਹੈ ਦਿੱਲੀ ਵਿੱਚ ਨਹੀਂ, ਉਨ੍ਹਾਂ ਨੂੰ ਆਪਣੀ ਝਾਂਕੀ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਨਾ ਹੀ ਪਿਛਲੇ ਸਾਲ ਦਿੱਤੀ ਗਈ। ਭਾਜਪਾ ਨੇ ਇਸ ਦਾ ਵੀ ਭਾਜਪਾਕਰਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਹਰਿਆਣਾ ਦੇ ਕੈਥਲ ‘ਚ PRTC ਬੱਸ ਦੀ ਟੱਕਰ ਕਾਰਨ ਕੁੜੀ-ਮੁੰਡੇ ਦੀ ਮੌਤ

ਆਜ਼ਾਦੀ ਸਾਨੂੰ ਪੰਜਾਬੀਆਂ ਨੇ ਦਿਵਾਈ ਤੇ ਸਾਡੀ ਆਪਣੀ ਝਾਂਕੀ ਨੂੰ ਬਾਹਰ ਕਰ ਦਿੱਤਾ। ਇਹ ਕੀ ਸਮਝਦੇ ਹਨ ਆਪਣੇ ਆਪ ਨੂੰ, ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਜਨ-ਗਨ-ਮਨ ‘ਚੋਂ ਹੀ ਪੰਜਾਬ ਨੂੰ ਕੱਢ ਦੇਣ।

ਭਾਜਪਾ ਵਾਲੇ ਦੇਸ਼ ਭਰ ਵਿੱਚ ਵਿਕਾਸ ਸੰਕਲਪ ਯਾਤਰਾ ਦੇ ਨਾਂ ‘ਤੇ ਵੈਨਾਂ ਲੈ ਕੇ ਘੁੰਮ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਝਾਕੀਆਂ ਕੱਢ ਰਹੇ ਹਨ। ਪਰ ਭਗਤ ਸਿੰਘ ਤੇ ਰਾਜਗੁਰੂ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ। Punjab and Repubic Day

ਜਾਖੜ, ਕੈਪਟਨ ਨੂੰ ਕਹਿਣਾ ਚਾਹੁੰਦਾ ਹਾਂ, RDF ਦਾ ਪੈਸਾ ਰੋਕ ਲਿਆ, NHM ਨੂੰ ਰੋਕ ਦਿੱਤਾ ਗਿਆ। ਤੀਰਥ ਯਾਤਰਾ ਲਈ ਰੇਲ ਗੱਡੀ ਰੋਕ ਦਿੱਤੀ। ਵਾਰਾਣਸੀ, ਪਟਨਾ ਸਾਹਿਬ, ਅਜਮੇਰ ਸ਼ਰੀਫ ਜਾਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ। ਮੋਦੀ ਦੇ ਭਾਸ਼ਣ ‘ਚ ਡਬਲ ਇੰਜਣਾਂ ਦੀ ਗੱਲ ਕਰਦੇ ਹਨ ਤੇ ਸਾਨੂੰ ਇੰਜਣ ਨਹੀਂ ਦਿੱਤੇ।

ਹੁਣ ਉਹ ਕਿਹੜੇ ਮੂੰਹ ਨਾਲ ਪੰਜਾਬ ‘ਚ ਵੋਟਾਂ ਮੰਗਣ ਆਉਣਗੇ, ਲੋਕ ਦਿਖਾਉਣਗੇ ਕਿ ਝਾਕੀਆਂ ਕੀ ਹੁੰਦੀਆਂ ਹਨ।

ਮੁੱਖ ਮੰਤਰੀ ਹੋਣ ਦੇ ਨਾਤੇ ਇਸ ਦਾ ਵਿਰੋਧ ਕਰਨਾ ਮੇਰਾ ਫਰਜ਼ ਹੈ। ਇਹ ਝਾਕੀਆਂ ਪੰਜਾਬ ਵਿੱਚ ਦਿਖਾਈਆਂ ਜਾਣਗੀਆਂ। ਇਹ ਵੀ ਲਿਖਣਗੇ ਕਿ ਰਿਜੈਕਟਿਡ ਬਾਏ ਸੈਂਟਰ। ਸਾਨੂੰ ਆਪਣੀ ਵਿਰਾਸਤ ਦਿਖਾਉਣ ਤੋਂ ਰੋਕ ਨਹੀਂ ਸਕਦੇ।

ਮੋਦੀ ਸਾਹਿਬ ਨੂੰ ਪੁੱਛੋ, ਕੱਲ੍ਹ ਉਹ ਅਨੋਖੀ ਸ਼ਰਧਾਂਜਲੀ ਦੇ ਰਹੇ ਸਨ, ਅੱਜ ਕੀ ਹੋਇਆ?

ਮੁੱਖ ਮੰਤਰੀ ਨੇ ਝਾਕੀ ਨਾ ਦਿਖਾਉਣ ਦੇ ਪੱਤਰ ਦੀ ਆਲੋਚਨਾ ਤੇ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਭਾਜਪਾ ਆਗੂ ਇਸ ‘ਤੇ ਕੀ ਕਹਿਣਗੇ। ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਨੂੰ ਚੁਣੌਤੀ ਦੇ ਰਹੇ ਹਨ।

ਇਹ ਸਟੇਟ ਨੂੰ ਚੱਲਣ ਨਹੀਂ ਦੇ ਰਹੇ। ਜਿੱਥੇ-ਜਿੱਥੇ ਭਾਜਪਾ ਨਹੀਂ ਹੈ ਉਸ ਰਾਜ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ। ਹਰ ਸੂਬੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਰ ਗੱਲ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਕੀ ਇਹ ਲੋਕਤੰਤਰ ਹੈ? 150 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। 2014 ਤੋਂ ਪਹਿਲਾਂ ਕਦੇ ਵੀ ਕਿਸੇ ਸੰਸਦ ਮੈਂਬਰ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ।

ਰਾਸ਼ਟਰਪਤੀ ਨੂੰ ਇਸ ਬਾਰੇ ਪੱਤਰ ਕਿਉਂ ਲਿਖੀਏ – ਜਿਨ੍ਹਾਂ ਨੇ ਆ਼ਾਦੀ ਲੈ ਕੇ ਦਿੱਤੀ ਸੀ, ਉਨ੍ਹਾਂ ਦੀਆਂ ਝਾਕੀਆਂ ਪਰੇਡ ‘ਚ ਲਿਆਉਣ ਦੀ ਇਜਾਜ਼ਤ ਦਿੰਦੇ ਤਾਂ ਇਸ ਨਾਲ ਪਰੇਡ ਦੀ ਹੀ ਸ਼ੋਭਾ ਵਧਦੀ ਤੇ ਲੋਕ ਕਹਿੰਦੇ ਕਿ ਇਨ੍ਹਾਂ ਕੋਲ ਕਿੰਨੀ ਲਾਸਾਨੀ ਕੁਰਬਾਨੀਆਂ ਹਨ। Punjab and Repubic Day

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...