ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਇੰਡਸਟਰੀ ਲਈ ਕਲਰਕੋਡਿੰਗ ਸਟਾਮ ਪੇਪਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇੰਡਸਟਰੀ ਲਈ ਹਰੇ ਰੰਗ ਦੇ ਸਟਾਮ ਪੇਪਰ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਇੰਡਸਟਰੀਲਿਸਟ ਇੰਡਸਟਰੀ ਦੀ ਰਜਿਸਟਰੀ ਕਰਵਾਏਗਾ ਤਾਂ ਉਸ ਨੂੰ ਹਰੇ ਰੰਗ ਦਾ ਸਟਾਮ ਪੇਪਰ ਮੁਹੱਈਆ ਕਰਵਾਇਆ ਜਾਵੇਗਾ। ਜਿਸ ਨੂੰ ਦੋ ਹਫਤਿਆਂ ਵਿਚ ਕਲੀਅਰੈਂਸ ਦਿੱਤੀ ਜਾਵੇਗੀ। ਇਸ ਨਾਲ ਫੈਕਟਰੀ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾ ਸਕੇਗਾ। ਇਸ ਨਾਲ ਬਹੁਤ ਸਾਰੇ ਇੰਡਸਟਰੀਲਿਸਟਾਂ ਦੀ ਖੱਜਲ-ਖੁਆਰੀ ਘੱਟ ਜਾਵੇਗੀ ਅਤੇ ਵਪਾਰੀਆਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਪਹਿਲਾਂ ਵਪਾਰੀਆਂ ਦਾ ਪੈਸਾ ਲੱਗਾ ਹੁੰਦਾ ਸੀ ਅਤੇ ਵਿਆਜ਼ ਪੈਂਦਾ ਰਹਿੰਦਾ ਸੀ, ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਸੀ। ਇਸ ਗ੍ਰੀਨ ਸਟਾਮ ਪੇਪਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਐੱਨ. ਓ. ਸੀ. ਲੈਣ ਲਈ ਸਰਕਾਰੀ ਦਫਤਰਾਂ ਦੇ ਗੇੜੇ ਲਾਉਣੇ ਪੈਂਦੇ ਸਨ, ਇਹ ਸਾਰਾ ਕੁਝ ਖ਼ਤਮ ਕਰ ਦਿੱਤਾ ਜਾਵੇਗਾ।Punjab became the first state
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਫੈਕਟਰੀ ਬਣ ਕੇ ਤਿਆਰ ਹੋ ਗਈ ਤਾਂ ਉਦੋਂ ਪਲਿਊਸ਼ਨ ਅਤੇ ਫਾਰੈੱਸਟ ਸਰਟੀਫਿਕੇਟ ਦੀ ਉਸੇ ਸਟਾਮ ਪੇਪਰ ’ਤੇ ਮੋਹਰ ਲੱਗ ਜਾਵੇਗੀ। ਇਸ ਅਸਟਾਮ ਪੇਪਰ ਦਾ ਮਤਲਬ ਹੈ ਕਿ ਫੈਕਟਰੀ ਮਾਲਕ ਨੇ ਸਾਰੀਆਂ ਐੱਨ. ਓ. ਸੀ. ਕਲੀਅਰ ਕਰ ਲਈਆਂ ਹਨ। ਜੇਕਰ ਸਾਲ-ਦੋ ਸਾਲ ਬਾਅਦ ਕੋਈ ਅਧਿਕਾਰੀ ਫੈਕਟਰੀ ਵਿਚ ਕਿਸੇ ਤਰ੍ਹਾਂ ਦੀ ਚੈਕਿੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਇਹ ਸਟਾਮ ਪੇਪਰ ਹੀ ਦਿਖਾਇਆ ਜਾਵੇਗਾ। ਉਕਤ ਅਫਸਰ ਇਹ ਸਟਾਮ ਪੇਪਰ ਦੇਖੇਗਾ ਕਿ ਜਿਸ ਕੰਮ ਲਈ ਇਹ ਜ਼ਮੀਨ ਖਰੀਦੀ ਗਈ ਸੀ ਕੀ ਇਹ ਉਸੇ ਲਈ ਇਸਤੇਮਾਲ ਹੋ ਰਹੀ ਹੈ।Punjab became the first state
also read :- ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਅਜਿਹਾ ਸੂਬਾ ਹੈ, ਜਿਸ ਵਿਚ ਇਹ ਸਟਾਂਪ ਪੇਪਰ ਦੀ ਕਲਰਕੋਡਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਉਮੀਦ ਹੈ ਕਿ ਇਹ ਕਾਮਯਾਬ ਰਹੇਗਾ। ਅਜੇ ਸਿਰਫ ਇਸ ਨੂੰ ਇੰਡਸਟਰੀ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹਾਊਸਿੰਗ ਅਤੇ ਜ਼ਮੀਨਾਂ ਵੇਚਣ ਵਾਲਿਆਂ ਲਈ ਵੀ ਕਲਰਕੋਡਿੰਗ ਲਾਗੂ ਕੀਤੀ ਜਾਵੇਗੀ। ਜਿਸ ਦੇ ਸਟਾਮ ਪੇਪਰ ਦੇ ਰੰਗ ਵੱਖਰੇ ਹੋਣਗੇ। ਮਾਨ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਇੰਡਸਟਰੀ ਲੱਗੇਗੀ ਤਾਂ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ।Punjab became the first state