ਫਾਜਿ਼ਲਕਾ, 16 ਦਸੰਬਰ
1971 ਦੇ ਭਾਰਤ ਪਾਕਿ ਯੁੱਧ ਵਿਚ ਦੇਸ਼ ਦੀ ਜਿੱਤ ਦੀ ਵਰ੍ਹੇਗੰਢ ਨੂੰ ਸਮਰਪਿਤ ਵਿਜੈ ਦਿਵਸ ਪਰੇਡ ਫਾਜਿ਼ਲਕਾ ਵਿਚ ਕੱਢੀ ਗਈ।ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਿਸੇਸ਼ ਤੌਰ ਤੇ ਇਸ ਵਿਜੈ ਦਿਵਸ ਪਰੇਡ ਵਿਚ ਸਿ਼ਰਕਤ ਕੀਤੀ। ਇਸ ਵਿਜੈ ਦਿਵਸ ਪਰੇਡ ਦਾ ਆਯੋਜਨ ਜਿ਼ਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕੀਤਾ ਗਿਆ ਸੀ।
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਖਿਆ ਹੈ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਦੇਸ਼ ਦੇ ਮਹਾਨ ਸਪੁਤਾਂ ਨੂੰ ਅਸੀਂ ਹਮੇਸਾਂ ਨਮਨ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਯ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਦੀਆਂ ਸਹਾਦਤਾਂ ਕਰਕੇ ਹੀ ਅੱਜ ਅਸੀਂ ਇਸ ਪਵਿੱਤਰ ਵਿਜੇ ਦਿਵਸ ਪ੍ਰੇਡ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸਕਿਸਮਤ ਸਮਝਦੇ ਹਨ ਕਿ ਤੁਸੀਂ ਇਸ ਮਹਾਨ ਦਿਵਸ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਹੈ।
ਉਨ੍ਹਾ ਦੇਸ਼ 1971 ਦੀ ਭਾਰਤ ਪਾਕਿ ਜੰਗ ਵਿੱਚ ਜਾਨਾਂ ਵਾਰਨ ਵਾਲੇ ਸ਼ਹੀਦ ਜਵਾਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦਿਆਂ ਕਿਹਾ ਕਿ ਅੱਜ ਜੋ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਨ੍ਹਾਂ ਬਹਾਦਰ ਜਵਾਨਾਂ ਦੀਆਂ ਸ਼ਹੀਦੀਆਂ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਵਾਨਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਫਾਜ਼ਿਲਕਾ ਹੀ ਸਗੋਂ ਪੂਰੇ ਦੇਸ਼ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੀ ਉਨ੍ਹਾਂ ਨੂੰ ਫਾਜ਼ਿਲਕਾ ਦੇ ਸ਼ਹੀਦਾਂ ਦੀ ਸਮਾਧ ਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ ਪਰ ਅੱਜ ਪਹਿਲੀ ਵਾਰ ਇਸ ਵਿਜੈ ਦਿਵਸ ਪ੍ਰੇਡ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਵਿਜੇ ਦਿਵਸ ਪ੍ਰੇਡ ਵਿੱਚ ਫੌਜ ਦੇ ਜਵਾਨਾਂ, ਸਕੂਲੀ ਬੱਚਿਆਂ ਅਤੇ ਜ਼ਿਲ੍ਹਾ ਵਾਸੀਆਂ ਦੀਆਂ ਕੀਤੀਆਂ ਕਾਰਗੁਜ਼ਾਰੀਆਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਦੇਸ਼ ਆਪਣੇ ਮੁਲਕ ਲਈ ਕੁਰਬਾਨ ਹੋਣ ਵਾਲਿਆਂ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਨੇ ਕਿਹਾ ਕਿ 1971 ਦੇ ਯੁੱਧ ਵਿਚ ਫਾਜਿ਼ਲਕਾ ਸੈਕਟਰ ਵਿਚ ਭਿਆਨਕ ਯੁੱਧ ਹੋਇਆ ਸੀ ਅਤੇ ਅੰਤ ਸਾਡੇ ਦੇਸ਼ ਨੂੰ ਫਹਤਿ ਮਿਲੀ ਸੀ।
ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਵੀ 1971 ਦੇ ਯੁੱਧ ਦੇ ਮਹਾਨ ਵੀਰਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਆਪਣੀ ਫੌਜ ਦੇ ਮਾਣ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦ ਜਵਾਨਾਂ ਸਦਕਾ ਹੀ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਜਿਸ ਤੇ ਸਾਡੇ ਜ਼ਿਲ੍ਹਾ ਵਾਸੀਆਂ ਤੇ ਨੌਜਵਾਨ ਪੀੜ੍ਹੀ ਨੂੰ ਮਾਣ ਹੈ।
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਅਸੀਂ ਅੱਜ ਆਜ਼ਾਦ ਫਿਜ਼ਾ ਦਾ ਆਨੰਦ ਸਾਡੇ ਦੇਸ਼ ਸਾਡੇ ਮਹਾਨ ਸ਼ਹੀਦ ਜਵਾਨਾਂ ਦੀ ਬਦੌਲਤ ਹੀ ਮਾਣ ਰਹੇ ਜਿਲ੍ਹਾਂ ਤੇ ਸਾਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਦੇ ਲਏ ਆਜ਼ਾਦ ਸੁਪਨਿਆਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਦੱਸੇ ਰਸਤਿਆਂ ਤੇ ਚੱਲ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਹ ਪਰੇਡ ਸ਼ਹੀਦ ਭਗਤ ਸਿੰਘ ਮਾਰਕਿਟ ਨੇੜੇ ਡਿਪਟੀ ਕਮਿਸ਼ਨਰ ਦਫਤਰ ਤੋਂ ਸ਼ੁਰੂ ਹੋ ਕੇ ਫਾਜਿ਼ਲਕਾ ਦੇ ਇਤਿਹਾਸਕ ਘੰਟਾਘਰ ਚੌਂਕ ਵਿਖੇ ਪਹੁੰਚ ਕੇ ਸੰਪਨ ਹੋਈ।ਇਸ ਦੌਰਾਨ ਸ਼ਹਿਰ ਵਾਸੀਆਂ ਨੇ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕਰਕੇ ਵਿਜੈ ਦਿਵਸ ਪਰੇਡ ਦਾ ਸਵਾਗਤ ਕੀਤਾ। ਪਰੇਡ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਆਰਮੀ ਦੇ ਬ੍ਰਿਗੇਡੀਅਰ ਮਨੀਸ ਕੁਮਾਰ ਜੈਨ, ਫਾਜ਼ਿਲਕਾ ਦੇ ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਵਿੰਦਰ ਸਿੰਘ ਅਰੋੜਾ, ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ, ਜਨਰਲ ਸਕੱਤਰ ਸ੍ਰੀ ਪ੍ਰਫੁੱਲ ਨਾਗਪਾਲ, ਰਿਟਾਂ। ਕਰਨਲ ਆਰ।ਐੱਸ।ਸੋਢੀ, ਰੰਜਨਾ ਗਿਲਹੋਤਰਾ ਸਮੇਤ ਸ਼ਹੀਦਾਂ ਦੇ ਪਰਿਵਾਰਾਂ ਦੇ 104 ਮੈਂਬਰ ਅਤੇ ਫੌਜ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।