ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵਿਚਾਲੇ ਅੱਜ ਚੰਡੀਗੜ੍ਹ ਵਿਚ ਕਈ ਮਸਲਿਆਂ ਤੇ ਮੀਟਿੰਗ ਹੋਈ। ਇਸ ਮੌਕੇ ਸੁੱਖੂ ਨੇ ਸਪੱਸ਼ਟ ਕੀਤਾ ਕਿ, ਜੋ ਸੈੱਸ ਲਾਉਣ ਦੀ ਗੱਲ ਮੀਡੀਆ ਵਿਚ ਸਾਹਮਣੇ ਆ ਰਹੀ ਹੈ, ਉਹ ਸੈੱਸ ਸਿਰਫ਼ ਤੇ ਸਿਰਫ਼ ਹਿਮਾਚਲ ਦੀਆਂ 172 ਹਾਈਡ੍ਰੋ ਪ੍ਰੋਜੈਕਟਾਂ ‘ਤੇ ਹੀ ਲਾਇਆ ਗਿਆ ਹੈ।
Also Read : ਭਾਰਤ ‘ਚ ਪੰਜਾਬੀ ਗਾਇਕ ਦੇ ਟਵਿੱਟਰ ਅਕਾਊਂਟ ‘ਤੇ ਪਾਬੰਦੀ
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ, ਪੰਜਾਬ ਤੇ ਹਿਮਾਚਲ ਇਕੱਠੇ ਮਿਲ ਕੇ ਕੰਮ ਕਰਨਗੇ ਅਤੇ ਟੂਰਿਜ਼ਮ ਨਾਲ ਸਬੰਧਤ ਆਉਣ ਵਾਲੇ ਦਿਨਾਂ ਵਿਚ ਪ੍ਰੋਜੈਕਟ ਕਿਵੇਂ ਤਿਆਰ ਹੋਣ, ਇਸ ਬਾਰੇ ਵੀ ਚਰਚਾ ਹੁੰਦੀ ਰਹੇਗੀ। ਮਾਨ ਨੇ ਕਿਹਾ ਕਿ, 10-15 ਦਿਨਾਂ ਬਾਅਦ ਹਿਮਾਚਲ ਦੇ ਚੀਫ਼ ਸੈਕਟਰੀ ਅਤੇ ਪੰਜਾਬ ਦੇ ਚੀਫ਼ ਸੈਕਟਰੀ ਵਿਚਾਲੇ ਮੀਟਿੰਗ ਹੁੰਦੀ ਰਹੇਗੀ ਤਾਂ, ਜੋ ਅਗਾਮੀ ਪ੍ਰੋਜੈਕਟਾਂ ਤੇ ਕਾਰਜ ਕੀਤਾ ਜਾ ਸਕੇ। ਇਸ ਨਾਲ ਦੋਵੇਂ ਸੂਬਿਆਂ ਨੂੰ ਫ਼ਾਇਦਾ ਮਿਲੇਗਾ।
ਉਥੇ ਹੀ ਦੂਜੇ ਪਾਸੇ, ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇ ਪਾਣੀ ਤੇ ਲਾਏ ਸੈੱਸ ਬਾਰੇ ਵੀ ਇਸ ਮੀਟਿੰਗ ਦੌਰਾਨ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ, ਜੋ ਸੈੱਸ ਲਾਉਣ ਦੀ ਗੱਲ ਮੀਡੀਆ ਵਿਚ ਸਾਹਮਣੇ ਆ ਰਹੀ ਹੈ, ਉਹ ਸੈੱਸ ਸਿਰਫ਼ ਤੇ ਸਿਰਫ਼ ਹਿਮਾਚਲ ਦੀਆਂ 172 ਹਾਈਡ੍ਰੋ ਪ੍ਰੋਜੈਕਟਾਂ ਤੇ ਹੀ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ, ਫਿਲਹਾਲ ਹਿਮਾਚਲ ਵਿਚ ਪੰਜਾਬ ਦਾ ਕੋਈ ਪ੍ਰੋਜੈਕਟ ਅਜਿਹਾ ਨਹੀਂ ਹੈ, ਜਿਸ ਤੇ ਸੈੱਸ ਲਾਇਆ ਗਿਆ ਹੋਵੇ।