ਫਾਜਿਲਾਕ 14 ਅਗਸਤ
ਪੰਜਾਬ ਸਰਕਾਰ ਵੱਲੋਂ ਪਿੜਾਈ ਸੀਜ਼ਨ 2023-24 ਦੀ ਗੰਨੇ ਦੀ ਕੁੱਲ ਬਕਾਇਆ ਰਹਿੰਦੀ 28.00 ਕਰੋੜ ਰੁਪਏ ਦੀ ਪੇਮੈਂਟ ਕਰ ਦਿੱਤੀ ਗਈ ਹੈ, ਇਸ ਲਈ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਮਿੱਲ ਦੇ ਜਨਰਲ ਮੈਨੇਜਰ ਵੱਲੋਂ ਪੰਜਾਬ ਸਰਕਾਰ, ਇਲਾਕੇ ਦੇ ਐਮ. ਐਲ.ਏ. ਸਾਹਿਬਾਨਾਂ, ਸੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਧੰਨਵਾਦ ਕੀਤਾ ਗਿਆ । ਪੰਜਾਬ ਸਰਕਾਰ ਵੱਲੋਂ ਗੰਨੇ ਦੀ ਸਮੇਂ ਸਿਰ ਅਤੇ ਪੂਰੀ ਕੀਤੀ ਗਈ ਬਕਾਇਆ ਗੰਨੇ ਦੀ ਪੇਮੈਂਟ ਹੋਣ ਕਰਕੇ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ ।
ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਕੀਤੀ ਗਈ ਪੇਮੈਂਟ ਕਰਕੇ ਆਉਂਣ ਵਾਲੇ ਸਮੇਂ ਵਿੱਚ ਗੰਨੇ ਹੇਠ ਰਕਬਾ ਵੱਧਣ ਦੀ ਆਸ ਬਣ ਗਈ ਹੈ, ਜਿਸ ਕਰਕੇ ਸਹਿਕਾਰੀ ਖੰਡ ਮਿੱਲ ਫਾਜ਼ਿਲਕਾ ਗੰਨੇ ਪੱਖੋਂ ਆਪਣੇ ਪੈਰਾਂ ਤੇ ਖੜੀ ਹੋ ਜਾਵੇਗੀ ਅਤੇ ਇਸ ਨਾਲ ਇਸ ਸਰਹੱਦੀ ਇਲਾਕੇ ਵਿੱਚ ਹੋਰ ਵੀ ਖੁਸ਼ਹਾਲੀ ਆਵੇਗੀ ।
ਮਿੱਲ ਦੇ ਚੇਅਰਮੈਨ, ਸ੍ਰੀ ਅਸ਼ਵਨੀ ਕੁਮਾਰ ਅਤੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਸੀਜ਼ਨ 2022-23 ਦੌਰਾਨ ਕੀਤੀ ਗਈ 4.92 ਲੱਖ ਕੁਇੰਟਲ ਦੀ ਪਿੜਾਈ ਵਿਰੁੱਧ ਮਿੱਲ ਵੱਲੋਂ ਸੀਜ਼ਨ 2023-24 ਦੌਰਾਨ 9.30 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਅਤੇ ਆਉਂਣ ਵਾਲੇ ਸੀਜ਼ਨ 2024-25 ਦੌਰਾਨ ਮਿੱਲ ਵੱਲੋਂ ਲਗਭਗ 14.00 ਲੱਖ ਕੁਇੰਟਲ ਗੰਨਾ ਪੀੜਨ ਦੀ ਆਸ ਹੈ। ਮਿੱਲ ਦੇ ਚੇਅਰਮੈਨ ਅਤੇ ਜਨਰਲ ਮੈਨੇਜਰ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਗੰਨਾ ਬੀਜਣ ਦੀ ਅਪੀਲ ਕੀਤੀ ਗਈ । ਇਲਾਕੇ ਦੇ ਸਮੂਹ ਗੰਨਾ ਕਾਸ਼ਤਕਾਰਾਂ ਵੱਲੋਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ।