ਰੱਦ ਕੀਤੇ ਗਏ ਰਾਸ਼ਨ ਕਾਰਡ ਹੋਣਗੇ ਬਹਾਲ, ਆਟੇ ਦੀ ਡੋਰਸਟੈੱਪ ਡਲਿਵਰੀ ਸ਼ੁਰੂ ਕਰਨ ਸਮੇਤ ਲਏ ਗਏ ਅਹਿਮ ਫੈਸਲੇ

PUNJAB GOVT

PUNJAB GOVT

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਬੁੱਧਵਾਰ ਨੂੰ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਕੈਬਨਿਟ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਪੰਜਾਬ ਵਜ਼ਾਰਤ ਵੱਲੋਂ ਲਏ ਗਏ ਫੈਸਲੇ ਸਾਂਝੇ ਕੀਤੇ। ਪੰਜਾਬ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ।

ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ 6,000 ਤੋਂ ਵਧਾ ਕੇ 10,000 ਕੀਤੀ। ਕੱਟੇ ਗਏ 10,77,000 ਰਾਸ਼ਨ ਕਾਰਡ ਬਹਾਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਅਗਸਤ 2022 ਤੱਕ ਦਾ ਡਾਟਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਡੇਰਸਟੈੱਪ ਡਲਿਵਰੀ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਸਾਡੇ ਕੋਲ ਡੇਟਾ ਹੈ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਦੇ ਘਰ ਵੀ ਰਾਸ਼ਨ ਪਹੁੰਚ ਜਾਵੇਗਾ। ਮੁੱਖ ਮੰਤਰੀ ਨੇ ਆਮ ਆਦਮੀ ਨੂੰ ਰਾਹਤ ਦਿੱਤੀ।

ਸੀਐੱਮ ਨੇ ਸੜਕ ਸੁਰੱਖਿਆ ਫੋਰਸ (SSF) ਦੀ ਲਾਂਚਿੰਗ 27 ਜਨਵਰੀ ਨੂੰ ਕਰਨ ਦਾ ਐਲਾਨ ਕੀਤਾ। ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਨੇ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਪੰਜਾਬ ਨੂੰ ਟ੍ਰੇਨਾਂ ਦੇਣ ਲਈ ਤਿਆਰ ਹੋ ਗਿਆ ਹੈ। ਰਾਮਲਲਾ ਪ੍ਰਾਣ-ਪ੍ਰਤਿਸ਼ਠਾ ਦੇ ਮੌਕੇ ‘ਤੇ ਪੰਜਾਬ ‘ਚ 22 ਜਨਵਰੀ ਨੂੰ ਛੁੱਟੀ ਨਾ ਕਰਨ ‘ਤੇ ਸੀਐੱਮ ਨੇ ਸਪਸ਼ੱਟੀਕਰਨ ਦਿੰਦਿਆਂ ਕਿਹਾ ਕਿ ਲਾਈਵ ਟੈਲੀਕਾਸਟ ਲਈ ਛੁੱਟੀ ਦੀ ਲੋੜ ਨਹੀਂ ਸੀ। ਪੰਜਾਬ ‘ਚ ਠੰਢ ਕਾਰਨ ਪਹਿਲਾਂ ਹੀ ਕਾਫੀ ਛੁੱਟੀਆਂ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਤ-ਪਾਤ ਦੀ ਸਿਆਸਤ ਨਹੀਂ ਕਰਦੀ।

26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ ਡਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਦੇ ਅੰਦਰੋਂ ਦਵਾਈਆਂ ਮਿਲਣਗੀਆਂ। ਕੋਈ ਵੀ ਡਾਕਟਰ ਬਾਹਰੋਂ ਦਵਾਈ ਨਹੀਂ ਲਿਖ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ‘ਚ ਦਵਾਈ ਖ਼ਤਮ ਹੁੰਦੀ ਵੀ ਹੈ ਤਾਂ ਡਾਕਟਰ ਆਪ ਦਵਾਈ ਲਿਆਵੇਗਾ ਨਾ ਕਿ ਮਰੀਜ਼ ਬਾਹਰ ਜਾਵੇਗਾ।

ਅਧਿਆਪਕਾਂ ਦੀ ਬਦਲੀ ਨੀਤੀ ਹੋਵੇਗੀ ਸੁਖਾਲੀ

ਮੀਟਿੰਗ ‘ਚ ਅਧਿਆਪਕਾਂ ਦੀ ਬਦਲੀ ਸਬੰਧੀ ਨਵੀਂ ਨੀਤੀ ਉਤੇ ਮੋਹਰ ਲਗਾ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ‘ਚ ਅਧਿਆਪਕਾਂ ਦੀ ਬਦਲੀ ਨੀਤੀ ਨੂੰ ਸੋਖਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਅਧਿਆਪਕ ਜਾਂ ਉਨ੍ਹਾਂ ਦੇ ਕੋਈ ਪਰਿਵਾਰ ਦਾ ਮੈਂਬਰ ਗੰਭੀਰ ਬਿਮਾਰੀ ਦਾ ਪੀੜਤ ਹੈ ਤਾਂ ਹੁਣ ਅਧਿਆਪਕਾਂ ਨੂੰ ਪੋਰਟਲ ਖੋਲ੍ਹਣ ਦੀ ਉਡੀਕ ਨਹੀਂ ਕਰਨੀ ਪਵੇਗੀ। ਅਧਿਆਪਕ ਆਪਣੀ ਅਰਜ਼ੀਆਂ ਦੇ ਕੇ ਕਦੇ ਵੀ ਬਦਲੀ ਕਰਵਾ ਸਕਦੇ ਹਨ।

READ ALSO: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

15 ਹੋਰ ਸ਼ਹਿਰਾਂ ‘ਚ ਸ਼ੁਰੂ ਹੋਵੇਗੀ ‘ਸੀਐੱਮ ਦੀ ਯੋਗਸ਼ਾਲਾ’

ਸੂਬੇ ਦੇ 15 ਸ਼ਹਿਰਾਂ ‘ਚ ਸੀਐਮ ਯੋਗਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ। ਉਸ ਲਈ ਸਟਾਫ਼ ਵੀ ਰੱਖਿਆ ਜਾਵੇਗਾ। ਸੀਐਮ ਨੇ ਕਿਹਾ ਕਿ ਯੋਗਸ਼ਾਲਾ ਨੂੰ ਉਤਸ਼ਾਹ ਮਿਲਿਆ ਹੈ। ਲੋਕ ਯੋਗ ਕੈਂਪ ਦਾ ਲਾਹਾ ਲੈ ਰਹੇ ਹਨ। 15 ਹੋਰ ਸ਼ਹਿਰਾਂ ‘ਚ ਯੋਗਸ਼ਾਲਾਵਾਂ ਖੁੱਲ੍ਹਣਗੀਆਂ ਅਤੇ ਯੋਗਾ ਅਧਿਆਪਕ, ਸਹਾਇਕ ਸਟਾਫ਼, ਕਿੱਟਾਂ ਆਦਿ ਉਪਲਬਧ ਕਰਵਾਈਆਂ ਜਾਣਗੀਆਂ।

PUNJAB GOVT

[wpadcenter_ad id='4448' align='none']