ਲੁਧਿਆਣਾ ‘ਚ ਰਾਜਾ ਵੜਿੰਗ ਦੀ ਧਮਾਕੇਦਾਰ ਐਂਟਰੀ ,ਰੋਡ ਸ਼ੋਅ ਨੂੰ ਲੈ ਕੇ ਵੋਟਰਾਂ ਚ ਭਾਰੀ ਉਤਸ਼ਾਹ

Punjab Ludhiana Punjab 

Punjab Ludhiana Punjab 

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਲੁਧਿਆਣਾ ਵਿਖੇ ਦਸਤਕ ਦਿੱਤੀ ਜਾ ਰਹੀ ਹੈ। ਰਾਜਾ ਵੜਿੰਗ ਦੀ ਆਮਦ ਤੇ ਰੋਡ ਸ਼ੋਅ ਨੂੰ ਲੈ ਕੇ ਕਾਂਗਰਸੀ ਪੱਬਾਂ ਭਾਰ ਹੋਏ ਪਏ ਹਨ। ਦੱਸ ਦੇਈਏ ਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਹੀ ਨੇ ਸਗੋਂ ਪੰਜਾਬ ਦੀ ਸਿਆਸਤ ਦਾ ਇਕ ਵੱਡਾ ਚਿਹਰਾ ਵੀ ਨੇ

ਲੁਧਿਆਣ ਚ ਅੱਜ ਰਾਜਾ ਵੜਿੰਗ ਦੇ ਰੋਡ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੱਸ ਦੇਈਏ ਰਾਜਾ ਵੜਿੰਗ ਦਾ ਇਹ ਰੋਡ ਸ਼ੋਅ 10:15 ਵਜੇ ਸਮਰਾਲਾ ਚੌਕ ਤੋਂ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ 10;30 ਦੇ ਆਸ-ਪਾਸ ਇਹ ਸ਼ਹੀਦ ਸਤਪਾਲ ਪਰਾਸ਼ਰ ਸਮਾਰਕ ਤੋਂ ਹੁੰਦਾ ਹੋਇਆ 10:45 ਤੇ ਬਾਬਾ ਥਾਨ ਸਿੰਘ ਚੌਕ ਤੇ ਪਹੁੰਚੇਗਾ ਜਿਸ ਤੋਂ ਬਾਅਦ ਇਹ ਰੋਡ ਸ਼ੋਅ ਕੈਲਵਰੀ ਚਰਚ ਨੇੜੇ CMC ਹਸਪਤਾਲ ਪਹੁੰਚੇਗਾ

ਇਸੇ ਤਰਾ 18 ਵੱਖ ਚੌਕ ਤੋਂ ਹੁੰਦਾ ਹੋਇਆ ਇਹ ਰੋਡ ਸ਼ੋਅ 5:15 ਵਜ਼ੇ ਜਗਰਾਓ ਪਹੁੰਚੇਗਾ ਜਿੱਥੇ ਕਾਂਗਰਸ ਦੇ ਕਈ ਵੱਡੇ ਆਗੂ ਤੇ ਕਾਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਵੱਲੋ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ

ਉੱਥੇ ਹੀ ਦੱਸ ਦੇਈਏ ਕਿ ਲੋਕ ਜਿਹੜੇ ਨੇ ਉਹ ਪਹਿਲਾ ਹੀ ਇੱਥੇ ਅਪਣੇ ਅਪਣੇ ਵਹੀਕਲਸ ਲੈ ਕੇ ਇਸ ਰੋਡ ਸ਼ੋਅ ਦਾ ਹਿੱਸਾ ਬਣਨ ਦੇ ਲਈ ਪਹੁੰਚ ਰਹੇ ਨੇਇਸ ਇਕੱਠ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਲੁਧਿਆਣਾ ਲੋਕ ਸਭਾ ਸੀਟ ਹੈ ਜਿਹੜੀ ਰਾਜਾ ਵੜਿੰਗ ਦੀ ਝੋਲੀ ਚ ਜਾਵੇਗੀ |

READ ALSO : ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਸੰਭਾਵੀ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ (ਸੀ.ਏ.ਐਸ.ਓ.)

ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਾਂਗਰਸ 2009 ਤੋਂ ਲੈ ਕੇ ਹੁਣ ਤੱਕ 3 ਲੋਕ ਸਭਾ ਚੁਣਾਵ ਜਿਹੜੇ ਆ ਇਸ ਸੀਟ ਤੋਂ ਜਿੱਤਦੀ ਆ ਰਹੀ ਹੈ ਉੱਥੇ ਹੀ ਦੱਸ ਦੇਈਏ ਕਿ ਰਵਨੀਤ ਬਿੱਟੂ ਕਾਂਗਰਸ ਦੇ ਵੱਲੋ 2014 ਅਤੇ 2019 ਦੀ ਇਸ ਲੋਕ ਸਭਾ ਤੇ ਖੜੇ ਹੁੰਦੇ ਨੇ ਤੇ ਜਿੱਤਦੇ ਵੀ ਨੇ ਪਰ ਕਿਤੇ ਨਾ ਕਿਤੇ ਹੁਣ ਰਵਨੀਤ ਬਿੱਟੂ ਨੂੰ ਪਾਰਟੀ ਬਦਲਣ ਦਾ ਖਮਿਆਜ਼ਾ ਜਿਹੜਾ ਭੁਗਤਣਾ ਪੈ ਸਕਦਾ ਹੈ

Punjab Ludhiana Punjab 

[wpadcenter_ad id='4448' align='none']