PUNJAB NEWS
ਪਰਮਾਤਮਾ ਕਦ ਕਿਸਮਤ ਬਦਲੇ ਕੁਝ ਪਤਾ ਨਹੀਂ ਲੱਗਦਾ ਪੰਜਾਬ ਸਰਕਾਰ ਦੀ ਲੋੜੀ ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਦੀ ਨਿਕਲੀ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਸਮਾਨ ਆਉਂਦਾ ਪਿੰਡ ਹੈ ਗਾਜ਼ੀ ਸਲਾਰ। ਪੰਜਾਬ ਸਰਕਾਰ ਦੀ ਲੋੜੀ ਬੰਪਰ ਡਰਾ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਬਾਜੀਗਰ ਨਿਕਲਿਆ ਜਿਹੜਾ ਕਿ ਤਿੰਨ ਕਿੱਲ੍ਹੇ ਜਮੀਨ ਤੇ ਖੇਤੀ ਹੈ। ਪਿੰਡ ਦੇ ਵਿੱਚ ਜਿਹੜੀ ਦਰਗਾਹ ਹੈ ਉਸ ਤੇ ਵੀ ਲਗਾਤਾਰ ਸੇਵਾ ਕਰ ਰਹੇ ਹਨ ‘ ਪਰਿਵਾਰ ਨੇ ਕਿਹਾ ਗੁਰੂ ਨਾਨਕ ਦੀ ਕਿਰਪਾ ਇਸ ਪਰਿਵਾਰ ਤੇ ਹੋਈ ਹੈ ਗਰੀਬੀ ਇੰਨੀ ਜ਼ਿਆਦਾ ਸੀ ਕਿ ਉਸਦੀ ਪਤਨੀ ਅਮਰੀਕ ਕੌਰ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਅਤੇ ਉਸਨੇ ਕਿਹਾ ਕਿ ਜੋ ਕਿਰਪਾ ਅੱਜ ਬਾਬੇ ਨੇ ਕੀਤੀ ਹੈ ਉਸ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪੂਰੇ ਪਿੰਡ ਦੇ ਵਿੱਚ ਚੰਨਾ ਰਾਮ ਬਾਜੀਗਰ ਦੀ ਲਾਟਰੀ ਨਿਕਲਣ ਨਾਲ ਜਿੱਥੇ ਖੁਸ਼ੀ ਹੈ ਉੱਥੇ ਚੰਨਾ ਰਾਮ ਦੇ ਦੋਸਤ ਬਿੰਦਰ ਜਿਹੜਾ ਕਿ ਮਜ਼ਦੂਰੀ ਕਰਦਾ ਹਰ ਸਮੇਂ ਚੰਨਾ ਰਾਮ ਦੇ ਨਾਲ ਰਹਿੰਦਾ ਅਤੇ ਬਾਬੇ ਦੀ ਦਰਗਾਹ ਤੇ ਸੇਵਾ ਵੀ ਕਰਦਾ ਸੀ ਉਸ ਦੀ ਕਿਸਮਤ ਵੀ ਨਾਲ ਜੁੜੀ ਹੈ।
ਚੰਨਾ ਰਾਮ ਨੇ ਕਿਹਾ ਕਿ ਮੈਂ ਬਿੰਦਾ ਦੀ ਵੀ ਤਕਦੀਰ ਬਦਲਾਂਗਾ ਪਰਿਵਾਰ ਦੇ ਵਿੱਚ ਜੋ ਕੁਝ ਹੁਣ ਪੈਸਾ ਮਿਲੇਗਾ ਉਸ ਦੇ ਨਾਲ ਕੰਮ ਕਰਾਂਗਾ ਦਰਬਾਰ ਦੀ ਸੇਵਾ ਦੇ ਵਿੱਚ ਵੀ ਲਗਾਵਾਂਗਾ ਅਤੇ ਜਮੀਨ ਖਰੀਦ ਕੇ ਪਰਿਵਾਰ ਦਾ ਪਾਲਣ ਪੋਸਣ ਅੱਛੇ ਢੰਗ ਨਾਲ ਕਰ ਸਕਾਂਗਾ ਲਾਟਰੀ ਵਿਕਰੇਤਾ ਪ੍ਰਿੰਸ ਕੁਮਾਰ ਨੇ ਕਿਹਾ ਕਿ ਇਹ ਲਾਟਰੀ ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲਾਟਰੀ ਦੇ ਵਿੱਚ ਚੰਨਾ ਰਾਮ ਦੀ ਲਾਟਰੀ ਢਾਈ ਕਰੋੜ ਰੁਪਏ ਦੀ ਨਿਕਲੀ ਹੈ ਸਰਕਾਰ ਗਰੀਬ ਗਰੀਬ ਵਿਅਕਤੀ ਨੂੰ ਵੀ ਅਮੀਰ ਬਣਾ ਰਹੀ ਹੈ।
READ ALSO:ਮੌਸਮ ਵਿਭਾਗ ਨੇ ਕਰ ਦਿੱਤੀ ਵੱਡੀ ਭਵਿੱਖਬਾਣੀ, ਜਾਣੋ ਅਗਲੇ 5 ਦਿਨਾਂ ‘ਚ ਕਿਹੋ ਜਿਹਾ ਰਹੇਗਾ ਮੌਸਮ
ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਸਮਾਣਾ ਦੇ ਵਿੱਚ ਕਾਫੀ ਸਮਾਂ ਪਹਿਲਾਂ ਇੱਕ ਵਿਅਕਤੀ ਦੀ ਲਾਟਰੀ 1 ਕਰੋੜ ਰੁਪਏ ਦੀ ਨਿਕਲੀ ਸੀ ਪੂਰੇ ਸ਼ਹਿਰ ਦੇ ਵਿੱਚ ਚੰਨਾ ਰਾਮ ਦੀ ਲਾਟਰੀ ਨਿਕਲ ਨਾਲ ਚਰਚਾ ਛਿੜ ਗਈ ਹੈ
PUNJAB NEWS