ਪੰਜਾਬ ‘ਚ ਵਿਆਹਾਂ ‘ਤੇ ਮੋਟਾ ਖ਼ਰਚਾ ਕਰਨ ਵਾਲੇ ਹੋ ਜਾਣ ਸਾਵਧਾਨ..

PUNJAB NEWS

PUNJAB NEWS

ਪੰਜਾਬ ‘ਚ ਵਿਆਹਾਂ ਜਾਂ ਹੋਰ ਖ਼ੁਸ਼ੀ ਦੇ ਜਸ਼ਨਾਂ ਦੌਰਾਨ ਮੋਟਾ ਖ਼ਰਚਾ ਕਰਨ ਵਾਲੇ ਲੋਕ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਫ਼ਿਰੌਤੀ ਮੰਗਣ ਲਈ ਫੋਨ ਅਤੇ ਵਟਸਐਪ ਮੈਸਜ ਆਉਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੁਲਸ ਸੂਤਰਾਂ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਦੌਰਾਨ ਕਰੀਬ 525 ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੇ ਫੋਨ ਜਾਂ ਮੈਸਜ ਆ ਚੁੱਕੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਮੈਸਜ ਜਾਂ ਫੋਨ ਆਏ ਹਨ, ਉਨ੍ਹਾਂ ‘ਚ ਜ਼ਿਆਦਾਤਰ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹਾਂ ‘ਤੇ ਵੱਡਾ ਸਮਾਰੋਹ ਕਰਕੇ ਮੋਟਾ ਖ਼ਰਚਾ ਕੀਤਾ ਹੈ ਜਾਂ ਹੋਰ ਕਿਸੇ ਮਹਿੰਗੇ ਖ਼ਰਚੇ ਕਾਰਨ ਉਹ ਗੈਂਗਸਟਰਾਂ ਦੀਆਂ ਨਜ਼ਰਾਂ ‘ਚ ਆ ਗਏ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ‘ਚ ਗੈਂਗਸਟਰਾਂ ਵੱਲੋਂ ਅਜਿਹੇ ਵਿਆਹ ਸਮਾਰੋਹਾਂ ਦੀ ਰੇਕੀ ਕੀਤੀ ਜਾਂਦੀ ਹੈ ਅਤੇ ਫਿਰ ਸਮਾਗਮ ਕਰਨ ਵਾਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸੂਤਰਾਂ ਮੁਤਾਬਕ ਪੁਲਸ ਨੇ ਇਕ ਸਾਲ ‘ਚ 200 ਤੋਂ ਵੱਧ ਅਜਿਹੇ ਕੇਸ ਦਰਜ ਕੀਤੇ ਹਨ ਅਤੇ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਇਕ ਪੰਜਾਬੀ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਕ ਪੰਜਾਬ ‘ਚ ਫ਼ਿਰੌਤੀ ਮੰਗਣ ਦੇ ਸਭ ਤੋਂ ਜ਼ਿਆਦਾ ਕੇਸ ਫਿਰੋਜ਼ਪੁਰ ‘ਚ ਸਾਹਮਣੇ ਆਏ ਹਨ।

ਇਸ ਰੇਂਜ ‘ਚ 82 ਮਾਮਲੇ, ਫਰੀਦਕੋਟ ‘ਚ 78, ਰੂਪਨਗਰ ‘ਚ 69, ਸਰਹੱਦੀ ਰੇਂਜ ‘ਚ 64, ਜਲੰਧਰ ‘ਚ 46, ਲੁਧਿਆਣਾ ‘ਚ 38, ਬਠਿੰਡਾ ‘ਚ 32, ਲੁਧਿਆਣਾ ‘ਚ 29, ਪਟਿਆਲਾ ‘ਚ 18 ਅਤੇ ਸਭ ਤੋਂ ਘੱਟ ਅੰਮ੍ਰਿਤਸਰ ‘ਚ 10 ਮਾਮਲੇ ਸਾਹਮਣੇ ਆਏ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲੇ ਸਿਰਫ ਉਹ ਹਨ, ਜਿੱਥੇ ਲੋਕਾਂ ਨੇ ਪੁਲਸ ਕੋਲ ਪਹੁੰਚ ਕੀਤੀ ਹੈ ਪਰ ਬਹੁਤ ਸਾਰੇ ਅਜਿਹੇ ਮਾਮਲੇ ਵੀ ਹੁੰਦੇ ਹਨ, ਜਿੱਥੇ ਗੈਂਗਸਟਰ ਫ਼ਿਰੌਤੀ ਲੈਣ ‘ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।

READ ALSO:ਕ੍ਰਿਕਟਰ ਹਰਭਜਨ ਸਿੰਘ ਭੱਜੀ ਅੱਜ ਜਾਣਗੇ ਅਯੁੱਧਿਆ

ਇਸ ਦੀਆਂ ਕਾਰਵਾਈਆਂ ਕਾਰਨ ਪੁਲਸ ਮੁਕਾਬਲਿਆਂ ਦੌਰਾਨ ਗੈਂਗਸਟਰ ਮਾਰੇ ਵੀ ਗਏ ਅਤੇ ਵੱਡੇ ਪੱਧਰ ‘ਤੇ ਗ੍ਰਿਫ਼ਤਾਰੀਆਂ ਵੀ ਹੋਈਆਂ। ਪੁਲਸ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਤਾਂ ਹੀ ਪੁਲਸ ਕਾਰਵਾਈ ਕਰਕੇ ਅਜਿਹੇ ਮੁਲਾਜ਼ਮਾਂ ਨੂੰ ਫੜ੍ਹਨ ‘ਚ ਕਾਮਯਾਬ ਹੋ ਸਕਦੀ ਹੈ।

PUNJAB NEWS

[wpadcenter_ad id='4448' align='none']