Punjab Police Recovered Cocaine:
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਛਾਪੇਮਾਰੀ ਕੀਤੀ। ਇੱਥੋਂ 4.94 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਇੱਕ ਪਿਸਤੌਲ ਵੀ ਮਿਲਿਆ ਹੈ।
ਜੰਮੂ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਮੁਲਜ਼ਮ ਨੂੰ 30 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਕਤ ਮੁਲਜ਼ਮਾਂ ਦੇ ਇਸ਼ਾਰੇ ‘ਤੇ ਪੁਲਿਸ ਨੇ ਛਾਪੇਮਾਰੀ ਕਰਕੇ ਡਰੱਗ ਮਨੀ ਅਤੇ ਜਾਅਲੀ ਨੰਬਰ ਪਲੇਟ ਬਰਾਮਦ ਕੀਤੀ ਹੈ | ਬਰਾਮਦ ਹੋਈਆਂ ਸਾਰੀਆਂ ਨੰਬਰ ਪਲੇਟਾਂ ਵੱਖ-ਵੱਖ ਰਾਜਾਂ ਦੀਆਂ ਹਨ। ਇਸ ਮਾਮਲੇ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਬਾਰੇ ਪੁਲੀਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਅੱਜ ਇਸ ਮਾਮਲੇ ਵਿੱਚ ਕਈ ਖੁਲਾਸੇ ਕਰ ਸਕਦੀ ਹੈ।
ਇਹ ਵੀ ਪੜ੍ਹੋ: SYL ‘ਤੇ ਹੁਣ ਪੰਜਾਬ ਵਿਧਾਨ ਸਭਾ ‘ਚ ਹੋਵੇਗੀ ਚਰਚਾ, ਸਰਕਾਰ ਨੇ 20-21 ਅਕਤੂਬਰ ਨੂੰ ਬੁਲਾਇਆ ਸੈਸ਼ਨ
ਸੂਤਰਾਂ ਮੁਤਾਬਕ ਮੁਲਜ਼ਮ ਦੀ ਪਛਾਣ ਅਮਨ ਨਾਂ ਤੋਂ ਹੋਈ ਹੈ। ਅਮਨ ਦਸ਼ਮੇਸ਼ ਕਾਲੋਨੀ ਮੁੱਲਾਂਪੁਰ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਵੀ ਭਗੌੜਾ ਹੈ ਜੋ ਚੰਡੀਗੜ੍ਹ ਰਹਿੰਦਾ ਹੈ। ਅਮਨ ਇਸੇ ਘਰ ਤੋਂ ਨਸ਼ੇ ਦਾ ਨੈੱਟਵਰਕ ਚਲਾਉਂਦਾ ਹੈ। ਢੁੱਕੀ ਵਾਹਨਾਂ ‘ਤੇ ਵੱਖ-ਵੱਖ ਰਾਜਾਂ ਦੀਆਂ ਨੰਬਰ ਪਲੇਟਾਂ ਲਗਾਉਂਦਾ ਸੀ।
ਪੁਲੀਸ ਨੇ ਦੇਰ ਰਾਤ ਛਾਪਾ ਮਾਰ ਕੇ ਅਮਨ ਨੂੰ ਫੜ ਲਿਆ। ਮੁਲਜ਼ਮ ਜੰਮੂ ਤੋਂ ਲੁਧਿਆਣਾ ਵਿੱਚ ਨਸ਼ੀਲੇ ਪਦਾਰਥ ਲਿਆਉਂਦਾ ਰਿਹਾ ਹੈ। ਛਾਪੇਮਾਰੀ ਦੌਰਾਨ ਮੁਲਜ਼ਮਾਂ ਦੇ ਬੈੱਡ ਹੇਠਾਂ ਇੱਕ ਬਕਸਾ ਬਣਿਆ ਹੋਇਆ ਸੀ, ਜਿੱਥੋਂ ਪੁਲੀਸ ਨੇ ਇਹ ਰਕਮ ਬਰਾਮਦ ਕੀਤੀ। ਸੂਤਰਾਂ ਅਨੁਸਾਰ ਪੁਲੀਸ ਨੇ ਰੁਪਿਆ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। Punjab Police Recovered Cocaine:
ਮੁਲਜ਼ਮ ਲੁਧਿਆਣਾ ਵਿੱਚ ਕਈ ਥਾਵਾਂ ’ਤੇ ਨਸ਼ਾ ਸਪਲਾਈ ਕਰਦੇ ਸਨ, ਜਿਸ ਦਾ ਪੁਲੀਸ ਜਲਦੀ ਹੀ ਖੁਲਾਸਾ ਕਰੇਗੀ। ਪੁਲੀਸ ਦੀ ਛਾਪੇਮਾਰੀ ਤੋਂ ਪਹਿਲਾਂ ਮੁਲਜ਼ਮ ਅਮਨ ਦੇ ਕੁਝ ਸਾਥੀ ਵੀ ਫਰਾਰ ਹੋ ਗਏ ਸਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ। Punjab Police Recovered Cocaine: