Punjab Roadways Bus Accident
ਪੰਜਾਬ ਦੇ ਕਈ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਨਾਲ ਸੰਘਣੀ ਧੁੰਦ ਵੀ ਪੈ ਰਹੀ ਹੈ। ਜਿਸ ਕਾਰਨ ਵਿਜ਼ੀਵਿਲਟੀ ਕਰੀਬ ਕਰੀਬ ਜ਼ੀਰੋ ਹੀ ਹੈ। ਧੁੰਦ ਕਾਰਨ ਸਫ਼ਰ ਕਰਨ ਵਾਲਿਆਂ ਨੂੰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲਾਲਾਬਾਦ ਵਿੱਚ ਅੱਜ ਸਵੇਰੇ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ ਕਈ ਲੋਕ ਜਖ਼ਮੀ ਦੱਸੇ ਜਾ ਰਹੇ ਹਨ।
ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਸ਼੍ਰੀ ਮੁਕਤਸਰ ਸਾਹਿਬ ਡਿਪੂ ਦੀ ਇਹ ਬੱਸ ਕਰੀਬ 40 ਸਵਾਰੀਆਂ ਲੈਕੇ ਜਲਾਲਾਬਾਦ ਤੋਂ ਸਵੇਰੇ ਪੌਣੇ ਕੁ ਪੰਜ ਵਜੇ ਰਵਾਨਾ ਹੋਈ ਸੀ ਜਿਸ ਤੋਂ ਬਾਅਦ ਬੱਸ ਚੱਕ ਸੈਦੋਕਾ ਨਜ਼ਦੀਕ ਪਹੁੰਚਕੇ ਧੁੰਦ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਜਖਮੀ ਦੱਸੀਆਂ ਜਾ ਰਹੀਆਂ ਹਨ।
READ ALSO:ਅਮਿੱਟ ਯਾਦਾਂ ਛੱਡਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਹੋਇਆ ਸਮਾਪਤ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਤੜਕੇ ਪੌਣੇ ਕੁ 5 ਵਜੇ ਦਿੱਲੀ ISBT (ਇੰਟਰ ਸਟੇਟ ਬੱਸ ਟਰਮੀਨਲ) ਜਾਣ ਵਾਲੀ ਪੰਜਾਬ ਰੋਡਵੇਅ ਸ਼੍ਰੀ ਮੁਕਤਸਰ ਸਾਹਿਬ ਡੀਪੂ ਦੀ ਬੱਸ ਭਾਰੀ ਧੁੰਦ ਕਾਰਨ ਸੜਕ ਤੋਂ ਹੇਠਾਂ ਉੱਤਰਕੇ ਬਿਜਲੀ ਦੇ ਖੰਭੇ ਅਤੇ ਸੜਕ ਕਿਨਾਰੇ ਲੱਗੇ ਇੱਕ ਸਫੈਦੇ ਦੇ ਦਰਖਤ ਨਾਲ ਜਾ ਟਕਰਾਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਕੌਮੀ ਰਾਜਮਾਰਗ ਨੰਬਰ 754 ਤੇ ਪਿੰਡ ਚੱਕ ਸੈਦੋਕਾ ਨਜ਼ਦੀਕ ਵਾਪਰਿਆ।
ਹਾਦਸੇ ਵਿੱਚ 5-6 ਸਵਾਰੀਆਂ ਨੂੰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਬੱਸ ਦੇ ਡਰਾਇਵਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦੇ ਕੰਡਕਟਰ ਮੁਤਾਬਿਕ ਬੱਸ ਵਿੱਚ ਕਰੀਬ 40 ਸਵਾਰੀਆਂ ਸਵਾਰ ਸਨ। ਹਾਦਸੇ ਤੋਂ ਬਾਅਦ ਜਖਮੀਆਂ ਨੂੰ ਐਬੂਲੈਂਸ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਿੱਥੇ ਜਖ਼ਮੀਆਂ ਦਾ ਇਲਾਜ਼ ਚੱਲ ਰਿਹਾ ਹੈ।
Punjab Roadways Bus Accident