ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਅਫਸਰ ਦੀ ਸਹਾਇਕ ਪ੍ਰੋਫੈਸਰ ਵੱਜੋਂ ਹੋਈ ਪੱਦ-ਉਨਤੀ

Punjab Scheduled Castes Commission
Punjab Scheduled Castes Commission

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਉਪਰੰਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵੱਲੋਂ ਡਾ.ਸਤਨਾਮ ਸਿੰਘ, ਮੈਡੀਕਲ ਅਫਸਰ ਆਰਥੋਪੈਡਿਕਸ ਨੂੰ ਬਤੌਰ ਸਹਾਇਕ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਗੈਰ-ਸਰਕਾਰੀ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਮੈਡੀਕਲ ਅਫਸਰ ਡਾ.ਸਤਨਾਮ ਸਿੰਘ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੂੰ ਰਿਜ਼ਰਵੇਸ਼ਨ ਪਾਲਸੀ ਅਨੁਸਾਰ  ਪੱਦ-ਉਨਤੀ ਨਹੀਂ ਦਿੱਤੀ ਗਈ।  ਜਿਸ ਸਬੰਧੀ ਕਮਿਸ਼ਨ ਵੱਲੋਂ ਸਬੰਧਤ ਵਿਭਾਗ ਨੂੰ ਮੈਰਿਟ ਦੇ ਅਧਾਰ ‘ਤੇ ਕਾਰਵਾਈ ਕਰਨ ਲਈ ਕਿਹਾ।

Also Read : ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਵਿੱਤ ਪ੍ਰਦਾਨ ਕਰਕੇ ‘ਟੀਬੀ ਮੁਕਤ ਭਾਰਤ’ ਨੂੰ ਸਾਕਾਰ ਕਰੋ

ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਾਕਟਰ ਸਤਨਾਮ ਸਿੰਘ ਨੂੰ ਬਤੌਰ ਅਸਿਸਟੈਂਟ ਪ੍ਰੋਫੈਸਰ ਆਰਥੋਪੈਡਿਕਸ ਵੱਜੋਂ ਪੱਦ-ਉਨਤੀ ਕਰ ਦਿੱਤੀ ਗਈ ਹੈ।

[wpadcenter_ad id='4448' align='none']