Punjab Women Commission Notice
ਪੰਜਾਬੀ ਗਾਇਕ ਜੈਜ਼ੀ ਬੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਭੇਜਿਆ ਹੈ। ਗਾਇਕ ਜੈਜ਼ੀ-ਬੀ ਆਪਣੇ ਨਵੇਂ ਗੀਤ ਕਾਰਨ ਵਿਵਾਦਾਂ ‘ਚ ਘਿਰ ਗਏ ਹਨ। ਨੋਟਿਸ ਵਿੱਚ ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ ਈ-ਮੇਲ ਰਾਹੀਂ ਆਪਣੇ ਵਿਚਾਰ ਭੇਜਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਜੈਜ਼ੀ-ਬੀ ਦਾ ਗੀਤ ‘ਮੜਕ ਸ਼ਕੀਨਾ’ ਦੀ ਪਿਛਲੇ ਮਹੀਨੇ ਹੀ ਲਾਂਚ ਹੋਇਆ ਸੀ। ਪੰਜਾਬੀ ਗੀਤ ਨੂੰ ਜੀਤ ਕੱਦੋਂਵਾਲਾ ਨੇ ਲਿਖਿਆ ਹੈ। ਇਸ ਗੀਤ ਲਈ ਜੀਤ ਕੱਦੋਂਵਾਲਾ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਗੀਤ ਵਿੱਚ ਔਰਤਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਔਰਤਾਂ ਦੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ।
ਨੋਟਿਸ ‘ਚ ਸਾਫ ਲਿਖਿਆ ਹੈ ਕਿ ‘ਮੜਕ ਸ਼ਕੀਨਾ ਦੀ’ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਜੈਜ਼ੀ-ਬੀ ਦੁਆਰਾ ਗਾਇਆ ਗਿਆ ਹੈ ਅਤੇ ਜੀਤ ਕੱਦੋਂਵਾਲਾ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ। ਇਹ ਸਮਾਜ ਵਿੱਚ ਔਰਤਾਂ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਅਤੇ ਇਸ ਨਾਲ ਸਮਾਜ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ।
READ ALSO : ਗਰਭਵਤੀ ਦੀਆਂ ਅਫਵਾਹਾਂ ਤੇ ਅਦਾਕਾਰਾ ਪਰਿਣੀਤੀ ਚੋਪੜਾ ਨੇ ਤੋੜੀ ਚੁੱਪੀ
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਗੀਤ ਖ਼ਿਲਾਫ਼ ਕਾਰਵਾਈ ਲਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੂਓ ਮੋਟੋ ਲਿਆ ਗਿਆ ਹੈ। ਜੈਜ਼ੀ-ਬੀ ਅਤੇ ਲੇਖਕ ਜੀ ਕੱਦੋਂਵਾਲ ਨੂੰ ਨੋਟਿਸ ਮਿਲਣ ਦੇ ਇੱਕ ਹਫ਼ਤੇ ਅੰਦਰ ਆਪਣਾ ਜਵਾਬ ਭੇਜਣਾ ਹੋਵੇਗਾ।
Punjab Women Commission Notice