ਸਿਵਲ ਸਰਜਨ ਨੇ ਨਸ਼ਾ ਛੂਡਾਊ ਕੇਂਦਰ ਫਾਜਿਲਕਾ ਦਾ ਕੀਤਾ ਅਚਨਚੇਤ ਦੌਰਾ
By NIRPAKH POST
On
ਫਾਜ਼ਿਲਕਾ 19* ਮਾਰਚ 2025...
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਵੱਲੋਂ ਵਧੀਆਂ ਹੁੰਗਾਰਾ ਮਿਲ ਰਿਹਾ ਹੈ। ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਦੇਖ ਰੇਖ ਵਿੱਚ ਸਿਹਤ ਵਿਭਾਗ ਫਾਜਿਲਕਾ ਵੀ ਨਸ਼ੈ ਦੇ ਆਦੀ ਲੋਕਾਂ ਨੂੰ ਦਾਖਿਲ ਕਰਕੇ ਅਤੇ ਓਟ ਸੈਂਟਰਾਂ ਰਾਹੀਂ ਓ.ਪੀ.ਡੀ. ਵਿੱਚ ਨਸ਼ੇ ਛੁਡਵਾ ਰਹੇ ਹਨ ਅਤੇ ਨਸ਼ਿਆਂ ਤੋਂ ਬਚਣ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਪ੍ਰਗਟਾਵਾ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਨੇ ਸ਼ਹਿਰ ਫਾਜਿਲਕਾ ਵਿੱਚ ਚੱਲ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਦੌਰਾ ਕਰਨ ਮੌਕੇ ਕੀਤਾ। ਇਸ ਦੌਰਾਨ ਉਹਨਾਂ ਨੇ ਦਾਖਿਲ ਮਰੀਜਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਨੇ ਦਾਖਿਲ ਮਰੀਜਾਂ ਨੂੰ ਕੋਈ ਆ ਰਹੀਆਂ ਮੁਸ਼ਕਿਲਾਂ, ਖਾਣੇ ਸਬੰਧੀ ਵੀ ਜਾਣਕਾਰੀ ਲਈ। ਇਸ ਮੌਕੇ ਦਾਖਲ ਮਰੀਜ਼ਾ ਵੱਲੋਂ ਸਫ਼ਾਈ ਅਤੇ ਦਵਾਈਆਂ ਸਬੰਧੀ ਸੰਤੁਸ਼ਟੀ ਪ੍ਰਗਟਾਈ ਗਈ। ਉਹਨਾਂ ਦਾਖਿਲ ਮਰੀਜਾਂ ਨੂੰ ਮਨ ਨੂੰ ਪੱਕਾ ਕਰਕੇ ਨਸ਼ਾ ਛੱਡਣ ਅਤੇ ਨਸ਼ਾ ਛੱਡ ਕੇ ਸਮਾਜ ਵਿੱਚ ਮੁੜ ਵਸੇਬੇ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਬਾਕੀ ਬਿਮਾਰੀਆਂ ਦੀ ਤਰ੍ਹਾਂ ਨਸ਼ਾਂ ਵੀ ਇੱਕ ਮਾਨਸਿਕ ਬਿਮਾਰੀ ਹੈ। ਜਿਸ ਤੋਂ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ 2 ਸਰਕਾਰੀ ਨਸ਼ਾ ਛੁਡਾਊ ਕੇਂਦਰ ਫ਼ਾਜਿਲਕਾ ਅਤੇ ਅਬੋਹਰ ਵਿਖੇ ਚੱਲ ਰਹੇ ਹਨ, ਜਿਥੇ ਮਰੀਜਾਂ ਨੂੰ ਦਾਖਿਲ ਕਰਕੇ ਨਸ਼ੇ ਦੀ ਆਦਤ ਛੁਡਵਾਈ ਜਾਂਦੀ ਹੈ ਅਤੇ 9 ਓਟ ਸੈਂਟਰ ਚੱਲ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਹਫ਼ਤੇ ਦੀਆਂ ਗੋਲੀਆਂ ਘਰ ਰਹਿ ਕੇ ਖਾਣ ਲਈ ਦਿੱਤੀਆਂ ਜਾਂਦੀਆਂ ਹਨ। ਨਸ਼ਾ ਛੱਡਣ ਤੋਂ ਬਾਅਦ ਸਮਾਜ ਵਿੱਚ ਮੁੜ ਵਸੇਬੇ ਲਈ ਇੱਕ ਪੁਨਰਵਾਸ ਕੇਂਦਰ ਜੱਟਵਾਲੀ ਵਿਖੇ ਚੱਲ ਰਿਹਾ ਹੈ। ਜਿਸ ਵਿੱਚ ਰਹਿਣ ਲਈ, ਖੇਡਣ ਲਈ, ਟੀ.ਵੀ., ਜਿਮ ਦਾ ਪ੍ਰਬੰਧ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਮੁਹਿੰਮ ਦਾ ਸਾਥ ਦਿਓ। ਇਸ ਸਮੇਂ ਡਾ ਕਵਿਤਾ ਸਿੰਘ, ਡਾ ਐਰਿਕ, ਡਾ ਪਿਕਾਕਸ਼ੀ, ਵਿਨੋਦ ਖੁਰਾਣਾ, ਸੁਰਿੰਦਰ ਕੁਮਾਰ ਹਾਜ਼ਰ ਸਨ।
Tags: