ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸਾਫ, ਅਸੀਂ ਸਾਰੀਆਂ 13 ਸੀਟਾਂ ‘ਤੇ ਲੜਾਂਗੇ ਚੋਣ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸਾਫ, ਅਸੀਂ ਸਾਰੀਆਂ 13 ਸੀਟਾਂ ‘ਤੇ ਲੜਾਂਗੇ ਚੋਣ

Congress president Raja Waring

Congress president Raja Waring

ਜਿਥੇ ਪੰਜਾਬ ‘ਚ ਇੰਡੀਆ ਗਠਜੋੜ ਦੀਆਂ ਚਰਚਾਵਾਂ ਸਨ ਕਿ ਇਸ ਵਾਰ INDIA ਗਠਜੋੜ ਪੰਜਾਬ ‘ਚ ਵੀ ਕਾਇਮ ਰਹਿ ਸਕਦਾ ਹੈ। ਪਰ ਅਜਿਹਾ ਨਹੀਂ ਹੋ ਸਕਿਆ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਅਤੇ ਹੁਣ ਪੰਜਾਬ ਕਾਂਗਰਸ ਨੇ ਵੀ ਸਾ ਕਰ ਦਿੱਤਾ ਹੈ ਕਿ ਉਹ ਸੂਬੇ ‘ਚ ਇਕੱਲੇ ਹੀ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਮਰਾਲਾ ‘ਚ ਰੈਲੀ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਲੜਾਂਗੇ।

ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਮੌਜੂਦ ਸਨ। ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚੋਂ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਇਆ ਸਨ ਉਸ ਸਮੇਂ ਹਲਾਤ ਬਹੁਤ ਖਰਾਬ ਸਨ ਅਸੀਂ 80 ਤੋ 18 ਸੀਟਾਂ ਤੇ ਹੀ ਸਮਿਤ ਰਹੇ ਗਏ ਸੀ। ਪਰ ਹੁਣ ਮੁੜ ਕਾਂਗਰਸ ਨੂੰ ਅਸੀਂ ਖੜ੍ਹਾ ਕੀਤਾ। ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਆਈ ਸੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸਨ ਕਿ ਯਾਤਰਾ ਕੌਣ ਕਰੇਗਾ। ਪਰ ਲੋਕਾਂ ਨੇ ਯਾਤਰਾ ਸਫਲ ਕੀਤੀ।

READ ALSO: ਜਲੰਧਰ ਨਿਗਮ ਦੀ ਗ੍ਰੀਨ ਮਾਡਲ ਟਾਊਨ ‘ਚ ਕਾਰਵਾਈ: ਰਿਹਾਇਸ਼ੀ ਖੇਤਰ ‘ਚ ਬਣੀ ਕਮਰਸ਼ੀਅਲ ਇਮਾਰਤ ਨੂੰ ਢਾਹਿਆ..

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਖੜਕੇ ਸਾਹਿਬ ਤਹਾਨੂੰ ਦੇਖ ਕਿ ਮੇਰੀ ਅਤੇ ਸਾਰੇ ਕਾਂਗਰਸ ਦੇ ਸਾਥੀਆਂ ਦੀ ਛਾਤੀ ਚੌੜੀ ਹੋ ਜਾਂਦੀ ਹੈ। ਖੜਕੇ ਸਾਹਿਬ ਦਲਿਤ ਪਰਿਵਾਰ ਤੋ ਆਉਂਦੇ ਹਨ, ਉਨ੍ਹਾਂ ਦੀ ਮਾਂ ਦੰਗਿਆਂ ਵਿੱਚ ਸ਼ਹੀਦ ਹੋ ਗਏ ਸਨ। ਖੜਗੇ ਸਾਹਿਬ ਨੂੰ 9 ਵਾਰ MP ਬਣਨ ਦਾ ਮੌਕਾ ਮਿਲਿਆ। ਇੱਕ ਬਿਨਾ ਮਾਂ ਤੋਂ ਬਿਨਾਂ ਬੱਚਾ ਜਿਸ ਦਾ ਘਰ ਜਲ ਗਿਆ ਹੋਵੇ, ਉਹ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੋਵੇ ਤਾਂ ਤੁਸੀਂ ਵੀ ਪ੍ਰਧਾਨ ਬਣ ਸਕਦੇ ਹੋ। ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਲੜਾਂਗੇ ਅਤੇ ਸਾਰੀਆਂ ਸੀਟਾਂ ਤੇ ਕਾਂਗਰਸ ਜਿੱਤੇਗੀ।

Congress president Raja Waring