ਮਹਿਰਾ ਕਲੋਨੀ ਬਹਿਰਾਮਪੁਰ ਵਿਖੇ ਨਸ਼ਾ ਤਸਕਰਾਂ ਖਿਲਾਫ ਕਰਵਾਏ ਗਏ ਕਾਸੋ ਓਪਰੇਸ਼ਨ ਚਲਾਇਆ
By NIRPAKH POST
On
ਰੂਪਨਗਰ, 29 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਇੱਕ ਮੁਹਿੰਮ, ਪਹਿਲੀ ਮਾਰਚ ਤੋ ਸੁਰੂ ਕੀਤੀ ਹੋਈ ਹੈ। ਇਸੇ ਤਹਿਤ ਅੱਜ ਮਹਿਰਾ ਕਲੋਨੀ ਬਹਿਰਾਮਪੁਰ ਵਿਖੇ ਨਸ਼ਾ ਤਸਕਰਾਂ ਖਿਲਾਫ ਕਰਵਾਏ ਗਏ ਕਾਸੋ ਓਪਰੇਸ਼ਨ (ਕਾਰਨਡਨ ਐਂਡ ਸਰਚ ਆਪਰੇਸ਼ਨ) ਦਾ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਨਿਰੀਖਣ ਕੀਤਾ।
ਇਸ ਮੌਕੇ ਐਸਐਸਪੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਨਸ਼ਿਆਂ ਖਿਲਾਫ ਵਿਆਪਕ ਪੱਧਰ ਉੱਤੇ ਅਲੱਗ-ਅਲੱਗ ਥਾਵਾਂ ‘ਤੇ ਕਾਸੋ ਓਪਰੇਸ਼ਨ ਚਲਾਏ ਜਾ ਰਹੇ ਹਨ। ਪੰਜਾਬ ਵਿੱਚ ਨਸ਼ਿਆ ਦਾ ਜੜ੍ਹ ਤੋ ਖਾਤਮਾ ਕਰਨ ਲਈ ਚਲਾਈ ਇਸ ਵਿਆਪਕ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਨਸ਼ਿਆ ਦੇ ਸੋਦਾਗਰ ਘਰਾਂ ਨੇ ਜਿੰਦਰੇ ਮਾਰ ਕੇ ਫਰਾਰ ਹੋ ਗਏ ਹਨ, ਨਸ਼ੇ ਵਿਕਰੇਤਾਵਾਂ ਦੀ ਨਜਾਇਜ਼ ਕਮਾਈ ਤੋ ਬਣਾਈ ਨਜਾਇਜ ਜਾਇਦਾਦ ਉਤੇ ਕਾਰਵਾਈ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਅੱਜ ਬਹਿਰਾਮਪੁਰ ਵਿਖੇ ਕੀਤੇ ਗਏ ਉਪਰੇਸ਼ਨ ਵਿੱਚ ਲੋਕਾਂ ਨੇ ਆਪਣਾ ਬਹੁਤ ਭਰਵਾਂ ਸਹਿਯੋਗ ਦਿੱਤਾ। ਇੱਥੇ ਕਲੋਨੀ ਦੇ ਲੋਕਾਂ ਨੇ ਜ਼ਿਕਰ ਕੀਤਾ ਕਿ ਕੁਝ ਸਮਾਂ ਪਹਿਲਾਂ ਇੱਥੇ ਨਸ਼ਾ ਦੇ ਸੌਦਾਗਰਾਂ ਆਣ-ਜਾਣ ਬਣੀ ਰਹਿੰਦੀ ਸੀ। ਪਰ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ ਨਿਰੰਤਰ ਸਰਚ ਅਭਿਆਨ ਚਲਾਏ ਜਾ ਰਹੇ ਹਨ। ਇਸ ਨਾਲ ਨਸ਼ਿਆਂ ਦੇ ਸੌਦਾਗਰ ਉੱਤੇ ਬਹੁਤ ਵੱਡੇ ਪੱਧਰ ਉੱਤੇ ਸ਼ਿਕੰਜਾ ਕੱਸਿਆ ਗਿਆ ਹੈ ਅਤੇ ਇਲਾਕਿਆਂ ਵਿੱਚ ਸੁੱਖ ਦਾ ਮਾਹੌਲ ਬਣਿਆ ਹੈ।
ਸ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਲੋਕਾਂ ਵੱਲੋਂ ਦਿੱਤੀ ਹਰ ਜਾਣਕਾਰੀ ਗੁਪਤ ਰੱਖੀ ਜਾਵੇਗੀ ਤੇ ਦੋਸ਼ੀ ਬਖਸ਼ੇ ਨਹੀ ਜਾਣਗੇ। ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸੁਪਨਾ ਸਾਕਾਰ ਹੋ ਰਿਹਾ ਹੈ।
ਇਸ ਮੌਕੇ ਐਸ ਪੀ (ਹੈਡਕੁਆਰਟਰ) ਅਰਵਿੰਦ ਮੀਨਾ, ਐਸ.ਪੀ ਨਵਨੀਤ ਸਿੰਘ ਮਾਹਲ, ਡੀ.ਐਸ.ਪੀ ਰਾਜਪਾਲ ਸਿੰਘ ਗਿੱਲ, ਡੀ.ਐਸ.ਪੀ ਮੋਹਿਤ ਕੁਮਾਰ ਸਿੰਗਲਾ ਅਤੇ ਹੋਰ ਪੁਲਿਸ ਕਰਮੀ ਹਾਜ਼ਰ ਸਨ।
Tags: