ਲੁਧਿਆਣਾ ’ਚ ਅਵਾਰਾ ਕੁੱਤਿਆਂ ਨੇ 6 ਸਾਲਾ ਮਾਸੂਮ ਦੀ ਲਈ ਜਾਨ

ਲੁਧਿਆਣਾ ’ਚ ਅਵਾਰਾ ਕੁੱਤਿਆਂ ਨੇ 6 ਸਾਲਾ ਮਾਸੂਮ ਦੀ ਲਈ ਜਾਨ

ਲੁਧਿਆਣਾ- ਹਮੇਸ਼ਾ ਦੇਖਣ ਵਿੱਚ ਆਉਂਦਾ ਰਿਹਾ ਹੈ ਕਿ ਅਵਾਰਾ ਕੁੱਤਿਆਂ ਤੋਂ ਲੋਕ ਪਰੇਸ਼ਾਨ ਹੀ ਦੇਖੇ ਜਾਂਦੇ ਰਹੇ ਹਨ। ਇਹ ਕੁੱਤੇ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਉਦੋਂ ਬਣਦੇ ਹਨ ਜਦੋਂ ਇਹ ਕਿਸੇ ਮਾਸੂਮ ਦੀ ਜਾਣ ’ਤੇ ਭਾਰੀ ਪੈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੀ ਬਹਾਦਰ ਕਾਲੋਨੀ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਹੈ ਜਿੱਥੇ ਅਵਾਰਾ ਕੁੱਤਿਆਂ ਨੇ ਇੱਕ 6 ਸਾਲਾ ਮਾਸੂਮ ਨੂੰ ਨੋਚ ਨੋਚ ਕੇ ਖਾ ਲਿਆ।

ਦੱਸ ਦਈਏ ਕਿ ਸਥਾਨਕ ਤਾਜਪੁਰ ਰੋਡ ਦੀ ਬਹਾਦਰ ਕਾਲੋਨੀ ’ਚ ਇਕ ਆਵਾਰਾ ਕੁੱਤੇ ਨੇ ਗਲੀ ’ਚ ਖੇਡ ਰਹੇ ਛੇ ਸਾਲਾ ਮਾਸੂਮ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਨੋਚਿਆ ਕਿ ਉਸ ਦੀ ਮੌਤ ਹੋ ਗਈ। ਬਹਾਦਰ ਕਾਲੋਨੀ ’ਚ ਰਹਿੰਦੀ ਤੇ ਇਕ ਫੈਕਟਰੀ ’ਚ ਸਫਾਈ ਦਾ ਕੰਮ ਕਰਨ ਵਾਲੀ ਮਹਿਲਾ ਦਾ ਛੇ ਸਾਲਾ ਬੱਚਾ ਆਦਿੱਤਿਆ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ।

20250326075916_Stray-dog-menace

Read Also- ਪੰਜਾਬ ਵਿੱਚ ਕਣਕ ਦੀ ਖ਼ਰੀਦ ਦਾ ਹੋਇਆ ਆਗਾਜ਼

ਇਸੇ ਦੌਰਾਨ ਅਚਾਨਕ ਆਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਮਦਦ ਲਈ ਮੌਕੇ ’ਤੇ ਪਹੁੰਚੇ ਤੇ ਕੁੱਤੇ ’ਤੇ ਲਾਠੀਆਂ ਮਾਰ ਕੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਤੱਕ ਉਹ ਬੱਚੇ ਨੂੰ ਕੁੱਤੇ ਤੋਂ ਬਚਾਉਂਦੇ ਉਦੋਂ ਤੱਕ ਬੱਚੇ ਦੀ ਛਾਤੀ ਤੇ ਲੱਤਾਂ ’ਚ ਕੁੱਤੇ ਨੇ ਡੂੰਘੇ ਜ਼ਖ਼ਮੀ ਕਰ ਦਿੱਤੇ ਸਨ।

ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮੀ ਡੂੰਘੇ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਕਰੀਬ 10 ਦਿਨ ਪਹਿਲਾਂ ਪਿੰਡ ਮੋਹੀ ’ਚ ਆਵਾਰਾ ਕੁੱਤਿਆਂ ਨੇ ਇਕ 10 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਲਾਕਾ ਵਾਸੀਆਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕੀ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
ਦੇਖਣ ਵਿੱਚ ਆਉਂਦਾ ਰਿਹਾ ਹੈ ਕਿ ਲੋਕ ਹਮੇਸ਼ਾ ਹੀ ਸਰਕਾਰ ਤੋਂ ਇਨ੍ਹਾਂ ਅਵਾਰਾ ਕੁੱਤਿਆਂ ਦੀ ਪਰੇਸ਼ਾਨੀ ਤੋਂ ਛੁਟਕਾਰੇ ਦੀ ਗੁਹਾਰ ਲਾਉਂਦੇ ਰਹਿੰਦੇ ਹਨ ਪਰ ਸਰਕਾਰ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੀ।