ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਨਾਲ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣ ਸਬੰਧੀ ਕੀਤੀ ਮੀਟਿੰਗ
ਬਟਾਲਾ, 19 ਮਾਰਚ ( ) ਸ. ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਦੀ ਪ੍ਰਧਾਨਗੀ ਹੇਠ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਪੈਂਦੇ ਬਟਾਲਾ ਬਲਾਕ ਦੇ ਪੰਚਾਂ, ਸਰਪੰਚਾਂ, ਬਲਾਕ ਪ੍ਰਧਾਨਾਂ ਅਤੇ ਪਿੰਡਾਂ ਦੀ ਮੋਹਤਬਰਾਂ ਨਾਲ ਬਟਾਲਾ ਕਲੱਬ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਬੀ.ਡੀ.ਪੀ.ਓ ਪਰਮਜੀਤ ਕੌਰ ਅਤੇ ਤਰੁਣ ਕਲਸੀ ਸਰਪੰਚ ਕੋਟਲਾ ਸ਼ਾਹੀਆਂ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਲੋਕਹਿੱਤ ਨੂੰ ਮੁੱਖ ਰੱਖਦਿਆਂ ਪਿੰਡਾਂ ਅੰਦਰ ਵੱਧ ਤੋਂ ਵੱਧ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾਣ। ਉਨਾਂ ਕਿਹਾ ਕਿ ਤੁਸੀਂ ਆਪਣੇ ਪਿੰਡਾਂ ਅੰਦਰ ਵਿਕਾਸ ਕੰਮ ਕਰਵਾਉਣ ਲਈ ਡਿਮਾਂਡ ਭੇਜੋ ਤਾਂ ਜੋ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾ ਸਕੇ।
ਚੇਅਰਮੈਨ ਪਨੂੰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿਮ ਵਿੱਢੀ ਗਈ ਹੈ ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾ ਰਹੀ ਹੈ। ਉਨਾਂ ਸਾਰਿਆਂ ਨੇ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣ। ਆਪਣੇ ਪਿੰਡਾਂ ਵਿੱਚ ਜਾਂ ਨੇੜੇ ਜੋ ਵੀ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ, ਉਸਦੀ ਨੇੜਲੇ ਥਾਣੇ, ਚੌਂਕੀਆਂ ਜਾਂ ਮੈਨੂੰ ਜਾਣਕਾਰੀ ਦਿਓ ਤਾਂ ਜੋ ਸਮੂਹਿਕ ਸਹਿਯੋਗ ਨਾਲ ਇਸ ਬਿਮਾਰੀ ਨਾਲ ਨਜਿੱਠਿਆ ਸਕੇ।
ਇਸ ਮੌਕੇ ਪੰਚਾਇਤ ਅਫਸਰ ਹਰਿੰਦਰਵੀਰ ਸਿੰਘ, ਪੰਚਾਇਤ ਸੈਕਟਰੀ ਓਮ ਪ੍ਰਕਾਸ਼, ਪੰਚਾਇਤ ਸੈਕਟਰੀ ਕਮਲਜੀਤ ਸਿੰਘ, ਐੱਸ.ਐੱਚ.ਓ ਪ੍ਰਭਜੋਤ ਸਿੰਘ, ਬਲਾਕ ਪ੍ਰਧਾਨ ਪਰਮਜੀਤ ਸਿੰਘ, ਬਲਾਕ ਪ੍ਰਧਾਨ ਸੈਮੂਅਲ ਗਿੱਲ, ਬਲਾਕ ਪ੍ਰਧਾਨ ਜਗਜੀਤ ਸਿੰਘ, ਬਲਾਕ ਪ੍ਰਧਾਨ ਸੁਰਜਨ ਸਿੰਘ, ਬਲਾਕ ਪ੍ਰਧਾਨ ਪਲਵਿੰਦਰ ਸਿੰਘ, ਬਲਾਕ ਪ੍ਰਧਾਨ ਦਵਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਕਰਮਜੀਤ ਪੀਏ , ਗੁਰਦੇਵ ਸਿੰਘ ਔਜਲਾ ਰਘਬੀਰ ਸਿੰਘ ਅਠਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਕਰਨ ਬਾਠ ਅਤੇ ਗੁਰ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।