Wednesday, December 25, 2024

ਮਾਨ ਸਰਕਾਰ 23 ਫਰਵਰੀ ਨੂੰ ਚੰਡੀਗੜ ਦੇ ਲੇਕ ਕਲੱਬ ਵਿਖੇ ਨਿਵੇਸ਼ਕਾਂ ਲਈ ਕਰਵਾਏਗੀ ਪੰਜਾਬੀ ਸੱਭਿਆਚਾਰਕ ਸਮਾਗਮ : ਅਨਮੋਲ ਗਗਨ ਮਾਨ

Date:

  • ਮਾਨ ਸਰਕਾਰ 23 ਫਰਵਰੀ ਨੂੰ ਚੰਡੀਗੜ ਦੇ ਲੇਕ ਕਲੱਬ ਵਿਖੇ ਨਿਵੇਸ਼ਕਾਂ ਲਈ ਕਰਵਾਏਗੀ ਪੰਜਾਬੀ ਸੱਭਿਆਚਾਰਕ ਸਮਾਗਮ : ਅਨਮੋਲ ਗਗਨ ਮਾਨ
  • ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਵਲੋਂ ਹੋਵੇਗੀ ਸਭਿਆਚਾਰਕ ਸਮਾਗਮ ਦੀ ਸ਼ਾਨਦਾਰ ਪੇਸ਼ਕਾਰ
  • ਚੰਡੀਗੜ, 20 ਫਰਵਰੀ:

Punjabi Cultural Event for investors ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਦਯੋਗਾਂ ਅਤੇ ਸੇਵਾ ਖੇਤਰਾਂ ਲਈ ਵਪਾਰਕ ਮਾਹੌਲ ਸਿਰਜਣ ਅਤੇ ਉਤਾਸ਼ਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ।

ਇਸ ਸਬੰਧ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਰਾਜ ਸਰਕਾਰ 23 ਅਤੇ 24 ਫਰਵਰੀ 2023 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ (ਆਈਐਸਬੀ), ਮੋਹਾਲੀ ਵਿਖੇ ਹੋਣ ਵਾਲੇ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸਾਰੇ ਉਦਯੋਗਪਤੀਆਂ ਦਾ ਸਵਾਗਤ ਕਰੇਗੀ।

ਮੰਤਰੀ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ Punjabi Cultural Event for investors
ਨੇ ਲੇਕ ਕਲੱਬ ਚੰਡੀਗੜ ਵਿਖੇ 23 ਫਰਵਰੀ ਨੂੰ ਨਿਵੇਸ਼ਕਾਂ ਲਈ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਇੱਕ ਸੱਭਿਆਚਾਰਕ ਕਮੇਟੀ ਬਣਾਈ ਹੈ , ਉਨਾਂ ਕਿਹਾ ਕਿ ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਵੱਲੋ ਸ਼ਾਨਦਾਰ ਪੇਸ਼ਕਾਰੀ ਕੀਤੀ ਜਾਵੇਗੀ।  ਇਸ ਦੇ ਨਾਲ ਹੀ ਸਭਿਆਚਾਰਕ ਟੁਕੜੀ ਅਤੇ ਫੋਕ ਆਰਕੈਸਟਰਾ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਸ਼ਾਨਾਮੱਤੀ ਵਿਰਾਸਤ ਨੂੰ ਦਰਸਾਉਂਦੀ ਪੇਸ਼ਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸੱਭਿਆਚਾਰਕ ਟੁਕੜੀ 22 ਤੋਂ 24 ਫਰਵਰੀ ਤੱਕ ਹਵਾਈ ਅੱਡੇ ਅਤੇ ਆਈਐਸਬੀ ਮੁਹਾਲੀ ਵਿਖੇ ਡੈਲੀਗੇਟਾਂ ਦਾ ਸਵਾਗਤ ਕਰੇਗੀ।Punjabi Cultural Event for investors

ਮੰਤਰੀ ਨੇ ਅੱਗੇ ਦੱਸਿਆ ਕਿ ਸੈਰ-ਸਪਾਟਾ ਵਿਭਾਗ ਵੱਲੋ ਮੁੱਖ ਪ੍ਰਦਰਸ਼ਨੀ ਖੇਤਰ ‘ਤੇ ਪੰਜਾਬ ਪੈਵੇਲੀਅਨ ਅਤੇ ਮੇਨ ਐਟ੍ਰੀਅਮ ਖੇਤਰ ਦੇ ਬਾਹਰ ਵੱਖ-ਵੱਖ ਥੀਮੈਟਿਕ ਡਿਜ਼ਾਈਨਾਂ ਵਾਲਾ ਡਿਸਪਲੇਅ ਏਰੀਆ ਵੀ ਸਥਾਪਿਤ ਕੀਤਾ ਜਾਵੇਗਾ।

Also Read : ਪ੍ਰਧਾਨ ਮੰਤਰੀ ਮੋਦੀ ਨੇ “ਆਦੀ ਮਹੋਤਸਵ” ਦਾ ਕੀਤਾ ਉਦਘਾਟਨ, ਮਿਲੇਗਾ ਆਦਿਵਾਸੀ ਸੁਆਦਾਂ ਦਾ ਆਨੰਦ

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...