Punjabi litreture
ਪੰਜਾਬ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ਵਿੱਚ ਸ਼ਾਂਤਮਈ ਅੰਦੋਲਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਗੋਲੀਆਂ ਚਲਾਈਆਂ ਜਾ ਰਹੀਆਂ ਹਨ। 5 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ , ਦੂਜੇ ਪਾਸੇ ਮੀਂਹ ਤੇ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ
ਇੰਨੀਆਂ ਗੰਭੀਰ ਸਥਿਤੀਆਂ ਵਿੱਚ ਪੰਜਾਬ ਦੀ ਵਿਧਾਨ ਸਭਾ ਵਿੱਚ ਕਾਵਾਂ ਰੌਲੀ ਪਾਈ ਜਾ ਰਹੀ ਹੈ।ਕੀ ਸਾਡੇ 117 MLA ਵਿੱਚੋਂ ਕੋਈ ਇਕ ਵੀ ਅਜਿਹਾ ਵਿਧਾਇਕ, ਮੰਤਰੀ ਨਹੀ ਹੈ ਜੋ ਕੇਂਦਰ ਦੀ ਤਾਨਾਸ਼ਾਹੀ ਦੇ ਖਿਲਾਫ਼ ਬੋਲ ਸਕੇ ?
ਕੀ ਪੰਜਾਬ ਦੇ ਬਾਰਡਰਾਂ ਨੂੰ ਬੰਦ ਕਰਨ ਅਤੇ ਕਿਸਾਨਾਂ ਤੇ ਅੱਤਿਆਚਾਰ ਕਰਨ ਬਾਰੇ ਪੰਜਾਬ ਦੀ ਵਿਧਾਨ ਸਭਾ ਨੂੰ ਚਰਚਾ ਕਰ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ਼ ਨਹੀਂ ਡੱਟਣਾ ਚਾਹੀਦਾ? ਕੀ ਕੇਂਦਰ ਵੱਲੋਂ ਪੰਜਾਬ ਦੇ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਵਤੀਰੇ ਦੇ ਖਿਲਾਫ ਇਕਜੁੱਟ ਹੋਣ ਦੀ ਲੋੜ ਮਹਿਸੂਸ ਨਹੀ ਹੋ ਰਹੀ ?
ਕੀ ਚੱਲਦੇ ਵਿਧਾਨਸਭਾ ਸ਼ੈਸ਼ਨ ਦੇ ਵਿੱਚੋਂ ਬਾਹਰ ਚਲੇ ਜਾਣਾ ਲੋਕਾਂ ਦੇ ਦਿੱਤੇ ਸਨਮਾਨ ਦਾ ਘਾਣ ਨਹੀ ਹੈ ?
ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਅਸੀਂ ਅਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਸਵਾਲ ਨਹੀਂ ਕਰ ਰਹੇ।
ਅਸੀ ਸਿਰਫ ਇਕ ਦੇ ਵਿਰੋਧ ਚ ਬੋਲਦੇ ਹਾਂ , ਅਸੀ ਸਿਰਫ਼ ਪਾਰਟੀਬਾਜ਼ੀ ਦੇ ਹੱਕ ਚ ਡੱਟਦੇ ਹਾਂ
ਅਸਲ ਦੇ ਵਿੱਚ ਸਾਡੇ ਕੋਲ ਕੋਈ ਅਜਿਹਾ ਲੀਡਰ ਹੈ ਹੀ ਨਹੀ ਜੋਂ ਪੰਜਾਬ ਦੇ ਹੱਕਾਂ ਲਈ ਲੜ ਸਕੇ, ਸੈਂਟਰ ਸਰਕਾਰ ਦੇ ਖਿਲਾਫ ਡੱਟ ਕੇ ਬੋਲੇ ਕਿ “ਨਹੀ ਇਹ ਸਾਡਾ ਹੱਕ ਹੈ ” ਆਏ ਦਿਨ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਤੇ ਸਾਡੇ ਚੁਣੇ ਹੋਏ ਲੀਡਰ ਆਪਸ ਦੇ ਵਿੱਚ ਲੜੀ ਜਾਂਦੇ ਨੇ
2020 ਦੇ ਕਿਸਾਨ ਅੰਦੋਲਨ ਦੇ ਦੌਰਾਨ ਕਾਂਗਰਸ ਚੁੱਪ ਸੀ
2024 ਦੇ ਅੰਦੋਲਨ ਦੌਰਾਨ ਮੌਜੂਦਾ ਸਰਕਾਰ ਚੁੱਪ ਹੈ। ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਸਨ ਤੇ ਅੱਜ ਪੰਜਾਬ ਦੇ ਹੱਕ ਚ ਖੜੇ ਹੋਣ ਲਈ ਕੋਈ ਪਾਰਟੀ ਬੋਲਣ ਦੇ ਹੱਕ ‘ਚ ਨਹੀ ।
ਪੰਜਾਬ ਸਿਆਂ ਤੂੰ ਸਭ ਦਾ ਹੋਇਆ ਪਰ ਤੇਰਾ ਕੋਈ ਨਹੀ ਹੋਇਆ ।
ਮਨਜੀਤ ਕੌਰ
ਸਟੂਡੈਂਟ
Punjabi litreture