ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁਭਨੀਤ ਸਿੰਘ ਜੂਨੋ ਅਵਾਰਡਸ ਲਈ ਹੋਏ ਨਾਮੀਨੇਟ

Punjabi Music Industry

Punjabi Music Industry

ਕਰਨ ਔਜਲਾ ਤੇ ਸ਼ੁਭ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ। ਦੋਵਾਂ ਦੀ ਫੈਨ ਫੋਲੋਇੰਗ ਵੀ ਬਹੁਤ ਹੈ। ਹੁਣ ਦੋਵਾਂ ਦੇ ਫੈਨਸ ਲਈ ਇਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕਰਨ ਔਜਲਾ ਤੇ ਸ਼ੁਭ ਨੂੰ ਮਾਰਚ ਵਿੱਚ 2024 ਜੂਨੋ ਅਵਾਰਡਸ ਵਿੱਚ ਲਾਈਵ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਦੀ ਲਾਈਨਅੱਪ ਵਿੱਚ ਸ਼ਾਮਲ ਕੀਤਾ ਗਿਆ।

ਕੈਨੇਡੀਅਨ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐਂਡ ਸਾਇੰਸਿਜ਼ (CARAS) ਨੇ ਬੀਤੀ ਦਿਨੀ ਡਾਊਨਟਾਊਨ ਟੋਰਾਂਟੋ ਵਿਚ ਆਯੋਜਿਤ ਇੱਕ ਪ੍ਰੈਸ ਸਮਾਗਮ ਦੌਰਾਨ 53ਵੇਂ ਸਲਾਨਾ ਜੂਨੋ ਅਵਾਰਡਾਂ ਲਈ ਨਾਮਜ਼ਦ ਵਿਅਕਤੀਆਂ ਅਤੇ ਕਲਾਕਾਰਾਂ ਜੇ ਨਾਮਾਂ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਉੱਤੇ ਆਪਣੀ ਪਰਸਨਲ ਤੇ ਪ੍ਰਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਇਸ ਇੰਸਟਾ ਸਟੋਰੀ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦਾ  ਗੀਤ ‘Softly’ ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਹੋਇਆ ਹੈ। 

READ ALSO:ਮਾਂ ਦਾ Joke ਸੁਣ ਕੇ 5 ਸਾਲਾਂ ਮਗਰੋਂ ‘ਨੀਂਦ’ ਤੋਂ ਜਾਗੀ ਔਰਤ, ਇਹ ਦੇਖ ਡਾਕਟਰ ਵੀ ਹੈਰਾਨ..

ਕਰਨ ਔਜਲਾ ਤੇ ਸ਼ੁਭ ਦਾ ਇਹ ਪ੍ਰਦਰਸ਼ਨ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਬਨਣ ਵਾਲਾ ਹੈ, ਜੋ ਉਨ੍ਹਾਂ ਦੇ ਵਿਸ਼ਾਲ ਗਲੋਬਲ ਤੇ ਰਿਜ਼ਨਲ ਖੇਤਰ ਆਕਰਸ਼ਨ ਅਤੇ ਪੰਜਾਬੀ ਸੰਗੀਤ ਜਗਤ ਦੇ ਵਿਸ਼ਵਵਿਆਪੀ ਸੰਗਮ ਨੂੰ ਦਰਸਾਉਂਦਾ ਹੈ। 

Punjabi Music Industry

[wpadcenter_ad id='4448' align='none']