Punjabi singer Sidhu Moosewala
ਅੱਜ ਦੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।ਮਾਤਾ ਚਰਨ ਕੌਰ ਨੇ ਪੋਸਟ ਵਿਚ ਲਿਖਿਆ ਕਿ ”ਪੁੱਤ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬੰਨ ਕੇ ਬੰਨਿਆ ਸੀ, ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ, ਕਿੱਥੇ ਤਾਂ ਸੀ ਸ਼ਗਨ ਮਨਾਉਣੇ, ਚਾਂਵਾ ਨਾਲ ਸੀ ਸਿਹਰੇ ਲਾਉਣੇ, ਕੱਲੇ ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਐ, ਜਾਂਦਾ-ਜਾਂਦਾ ਜਨਮਾਂ ਲਈ ਸਾਰਾ ਜੱਗ ਰੁਵਾ ਗਿਆ ਐ, ਅੱਜ ਦੇ ਦਿਨ ਤੁਹਾਡਾ ਅੰਤਿਮ ਸਸਕਾਰ ਸੀ, ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ‘ਵਾਹ ਨਾ ਲੱਗਣ ਦਿੱਤੀ ਸੀ, ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਖਾ ਦੇ ਹਵਾਲੇ ਕਰ ਦਿੱਤਾ।
ਮੈਂ ਉਹ ਮਨਹੂਸ, ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਇਹਨਾਂ ਹਕੂਮਤਾ ਨੂੰ ਭੁੱਲਣ ਦੇਵਾਗੀ, ਪੁੱਤ ਇਨਸਾਫ਼ ਜੀ ਜੰਗ ਅਸੀ ਅਸੀ ਜਾਰੀ ਰੱਖਾਂਗੇ”ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 2022 ਵਿਚ ਪਿੰਡ ਜਵਾਹਰ ਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ 29 ਮਈ ਨੂੰ ਉਸ ਦੀ ਬਰਸੀ ਸੀ ਤੇ ਅੱਜੇ ਦੇ ਦਿਨ ਉਸ ਦਾ ਸਸਕਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਭਾਵੁਕ ਹੋਏ ਹਨ।
READ ALSO : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਆਈ ਵੱਡੀ ਖਬਰ…
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਹੁਤ ਹੀ ਛੋਟੀ ਉਮਰ ‘ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ। ਪਰ ਏਨੀਂ ਛੋਟੀ ਉਮਰ ‘ਚ ਉਸ ਨੇ ਦੁਨੀਆ ਭਰ ‘ਚ ਆਪਣਾ ਨਾਮ ਬਣਾ ਲਿਆ ਸੀ । ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਦੁਨੀਆ ਭਰ ‘ਚ ਉਸ ਦੀ ਮੌਤ ਦਾ ਸੋਗ ਮਨਾਇਆ ਗਿਆ । ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹੈ। ਪਰ ਆਪਣੇ ਗੀਤਾਂ ਦੇ ਨਾਲ ਹਮੇਸ਼ਾ ਦੁਨੀਆ ‘ਤੇ ਰਾਜ ਕਰਦਾ ਰਹੇਗਾ ।
Punjabi singer Sidhu Moosewala