Punjabi Tourists Attacked in Shimla
ਹਿਮਾਚਲ ਪ੍ਰਦੇਸ਼ ਤੋਂ ਫਿਰ ਪੰਜਾਬੀ ਸੈਲਾਨੀਆਂ ਨਾਲ ਪੰਗਾ ਪੈਣ ਦੀ ਖਬਰ ਆਈ ਹੈ। ਹਿਮਾਚਲ ਦੇ ਦੁਕਾਨਦਾਰਾਂ ਤੇ ਪੰਜਾਬੀ ਸੈਲਾਨੀਆਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਦੋਵੇਂ ਧਿਰਾਂ ਹੱਥੋਪਾਈ ਹੋ ਗਈਆਂ। ਪੰਜਾਬੀ ਸੈਲਾਨੀਆਂ ਨੇ ਚਾਕੂਆਂ ਆਦਿ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਤਿੰਨ ਹਿਮਾਚਲੀ ਦੁਕਾਨਦਾਰ ਜ਼ਖ਼ਮੀ ਹੋ ਗਏ। ਪੁਲਿਸ ਨੇ ਪੰਜਾਬ ਦੇ ਚਾਰ ਸੈਲਾਨੀਆਂ ਨੂੰ ਕਾਬੂ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੁਫਰੀ ‘ਚ ਪੰਜਾਬ ਤੋਂ ਆਏ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਪੰਗਾ ਪੈ ਗਿਆ। ਇਸ ਦੌਰਾਨ ਬਹਿਸ ਮਗਰੋਂ ਪੰਜਾਬੀ ਸੈਲਾਨੀਆਂ ਨੇ ਹਿਮਾਚਲ ਦੇ ਦੁਕਾਨਦਾਰਾਂ ਉਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ‘ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨੇ ਜ਼ਖ਼ਮੀਆਂ ਨੂੰ ਆਈਜੀਐਮਸੀ ਸ਼ਿਮਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ, ਪੁਲਿਸ ਨੇ ਪੰਜਾਬ ਤੋਂ ਆਏ ਚਾਰ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ 4 ਵਜੇ ਬਰਫ ਵਾਲੇ ਬੂਟ ਬਦਲਣ ਨੂੰ ਲੈ ਕੇ ਸੈਲਾਨੀਆਂ ਤੇ ਸਥਾਨਕ ਸੈਰ-ਸਪਾਟਾ ਕਾਰੋਬਾਰੀਆਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਹੱਥੋਪਾਈ ਵਿੱਚ ਬਦਲ ਗਿਆ ਤੇ ਸੈਲਾਨੀਆਂ ਨੇ ਸਥਾਨਕ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
Read Also ; ਇਜ਼ਰਾਈਲੀ PM ਹਸਪਤਾਲ ‘ਚ ਭਰਤੀ, ਯਾਰੀਵ ਲੇਵਿਨ ਨੂੰ ਬਣਾਇਆ ਕਾਰਜਕਾਰੀ ਪ੍ਰਧਾਨ ਮੰਤਰੀ
ਪੁਲਿਸ ਮੁਤਾਬਕ ਇਸ ਹਮਲੇ ਵਿੱਚ ਜਗਦੀਸ਼ ਸ਼ਰਮਾ, ਸ਼ੇਖਰ ਸ਼ਰਮਾ ਤੇ ਨਿਖਿਲ ਸਿੰਗਟਾ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੰਜਾਬ ਤੋਂ ਆਏ ਸੈਲਾਨੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਇਹ ਚਾਰੇ ਸੈਲਾਨੀ ਬਰਫ਼ ਦੇਖਣ ਲਈ ਪੰਜਾਬ ਤੋਂ ਕੁਫ਼ਰੀ ਪਹੁੰਚੇ ਸਨ। ਇਨ੍ਹਾਂ ਨੇ ਪੂਰਾ ਦਿਨ ਬਰਫਬਾਰੀ ਦਾ ਅਨੰਦ ਮਾਣਿਆ। ਇੱਥੇ ਉਨ੍ਹਾਂ ਨੇ ਬਰਫ਼ ਵਿੱਚੋਂ ਲੰਘਣ ਲਈ ਬਰਫ਼ ਵਾਲੇ ਬੂਟ ਕਿਰਾਏ ’ਤੇ ਲਏ ਸੀ। ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਬਰਫ਼ ਵਾਲੇ ਬੂਟ ਉਤਾਰਨ ਲਈ ਕਿਹਾ ਤਾਂ ਝਗੜਾ ਹੋ ਗਿਆ।
Punjabi Tourists Attacked in Shimla