ਵਿਦਿਆ ਦੇ ਖੇਤਰ ਚ ਮੱਲਾਂ ਮਾਰਨ ਵਾਲੀਆਂ 27 ਧੀਆਂ ਦਾ ਹੋਇਆ ਸਨਮਾਨ

95 ਧੀਆਂ ਨੂੰ ਸੰਧਾਰੇ ਦੇ ਤੌਰ ਤੇ ਦਿੱਤੀਆਂ ਗਈਆਂ ਫੁਲਕਾਰੀਆਂ

ਡੇਹਲੋਂ/ਆਲਮਗੀਰ 16 ਅਗਸਤ ( ਦਾਰਾ ਘਵੱਦੀ)

Punjabi Virsa Women: ਨੇੜਲੇ ਪਿੰਡ ਸੰਗੋਵਾਲ ਵਿਖੇ ਪੰਜਾਬੀ ਵਿਰਸਾ ਵੂਮੈਨ ਕਲੱਬ ਵੱਲੋਂ ਪ੍ਰੋਗਰਾਮ ” ਮੇਲਾ ਧੀਆਂ ਦਾ ” ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਔਰਤਾਂ, ਧੀਆਂ ਅਤੇ ਛੋਟੀਆਂ ਬੱਚੀਆਂ ਨੇ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਲਾਈਆਂ, ਸਟੇਜ ਸੈਕਟਰੀ ਦੀ ਡਿਊਟੀ ਰਵੀ ਅਤੇ ਸੀਮਾ ਮਲਹੋਤਰਾ ਉਰਫ਼ ਜੈਲੋ ਬੁੜੀ ਨੇ ਬਾਖੂਬੀ ਨਿਭਾਈ ।

ਜਿਥੇ ਇਸ ਮੇਲੇ ਵਿੱਚ ਇਲਾਕੇ ਦੇ ਅਤੇ ਪਿੰਡ ਦੇ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ ਓਥੇ ਹੀ ਵੱਡੀ ਗਿਣਤੀ ਵਿਚ ਪਹੁੰਚੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ ਹਰਸ਼ਿੰਦਰ ਕੌਰ ਐਮ ਡੀ ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ । ਜਿਥੇ ਇਸ ਮੇਲੇ ਵਿੱਚ ਪੰਜਾਬਣ ਮੁਟਿਆਰਾਂ ਨੇ ਗਿੱਧਾ ਪਾਕੇ ਖੂਬ ਰੌਣਕਾਂ ਲਾਈਆਂ, ਓਥੇ ਹੀ ਇਸ ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਪਿੰਡ ਦੀਆਂ ਵਿਦਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ 27 ਕੁੜੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆPunjabi Virsa Women:

ਇਹ ਵੀ ਪੜ੍ਹੋ: ਪੰਜਾਬ ‘ਚ ਮੁੜ ਹੜ੍ਹਾਂ ਦੀ ਮਾਰ: ਅੱਠ-ਅੱਠ ਫੁੱਟ ਖੁੱਲ੍ਹੇ ਭਾਖੜਾ ਡੈਮ ਦੇ ਫਲੱਡ ਗੇਟ

ਇਸ ਮੌਕੇ 95 ਕੁੜੀਆਂ ਨੂੰ ਸੰਧਾਰੇ ਦੇ ਤੌਰ ਤੇ ਫੁਲਕਾਰੀਆਂ ਦਿੱਤੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਹਰਸ਼ਿੰਦਰ ਕੌਰ ਐਮ ਡੀ ਰਜਿੰਦਰਾ ਹਸਪਤਾਲ ਪਟਿਆਲਾ ਨੇ ਕਿਹਾ ਕਿ ਸਮਾਜ਼ ਵਿਚ ਧੀਆਂ ਦੇ ਰੁਤਬੇ ਨੂੰ ਉੱਚਾ ਚੁੱਕਣ ਲਈ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ, ਸਮਾਜ਼ ਸੇਵੀ ਰਮਨਦੀਪ ਕੌਰ ਮੁਰਖਾਈ ਨੇ ਕਿਹਾ ਕਿ ਸਾਨੂੰ ਮਾਈ ਭਾਗੋ ਦੀਆਂ ਵਾਰਸਾਂ ਨੂੰ ਸਮਾਜ਼ ਵਿਚ ਕੁਝ ਇਹੋ ਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਮਾਪਿਆਂ ਦੀ ਇੱਜ਼ਤ ਅਤੇ ਇਲਾਕੇ ਦਾ ਮਾਣ ਸਨਮਾਨ ਬਰਕਰਾਰ ਰਹੇ,ਇਸ ਮੌਕੇ ਪ੍ਰਗਤੀ ਕਲਾਂ ਕੇਂਦਰ ਇਕਾਈ ਪਿੰਡ ਸੰਗੋਵਾਲ ਵੱਲੋਂ ਧੀਆਂ ਨਾਲ ਸਬੰਧਤ ਨਾਟਕ ਪੇਸ਼ ਕੀਤਾ ਗਿਆ ਇਸ ਮੌਕੇ ਬੱਚੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਪੰਜਾਬੀ ਸੱਭਿਆਚਾਰਕ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ,

ਇਸ ਮੌਕੇ ਸਾਬਕਾ ਸਰਪੰਚ ਜੱਗੀ ਲੋਹਾਖੇੜਾ, ਮਾਸਟਰ ਸੁਰਜੀਤ ਸਿੰਘ ਦੌਧਰ ਮੈਂਬਰ ਤਰਕਸ਼ੀਲ ਸੁਸਾਇਟੀ ਪੰਜਾਬ, ਇੰਸਪੈਕਟਰ ਅਸ਼ੋਕ ਚੌਹਾਨ ਸਮਾਜ਼ ਸੇਵੀ, ਸਾਬਕਾ ਸਰਪੰਚ ਪਿੰਡ ਸੰਗੋਵਾਲ ਬੀਬੀ ਚਰਨ ਕੌਰ,ਨਦਰ ਫਾਊਂਡੇਸ਼ਨ, ਲੇਖਕ ਦਾਰਾ ਘਵੱਦੀ, ਪ੍ਰਧਾਨ ਰੌਸ਼ਨੀ ਫਾਊਂਡੇਸ਼ਨ ਪੰਜਾਬ,ਮਾਨ ਬਠਿੰਡੇ ਵਾਲਾ,ਰਵੀ ਸੀਮਾਂ ਆਰਟ ਗਰੁੱਪ ਅਤੇ ਕੇਵਲ ਰਾਈਟਰ ਕੇਵਲ ਹਰੀਗੜ, ਵਿਸ਼ੇਸ਼ ਤੌਰ ਤੇ ਪਹੁੰਚੇ।Punjabi Virsa Women:

[wpadcenter_ad id='4448' align='none']