Wednesday, January 15, 2025

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

Date:

Punjabi youth died in Canada
ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਕੰਮ ‘ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਉਸਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਹੋ ਜਾਂਦੀ ਹੈ। ਜਿਸ ‘ਚ ਇਹ ਪੰਜਾਬੀ ਨੌਜਵਾਨ ਜ਼ਖਮੀ ਹੋ ਜਾਂਦਾ ਹੈ। ਹੁਣ ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ

ਮ੍ਰਿਤਕ ਨੌਜਵਾਨ ਸਮਾਣਾ ਦੇ ਪਿੰਡ ਕਾਹਨਗੜ੍ਹ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ, ਜੋ ਕਿ 22 ਅਗਸਤ 2022 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਦੇ ਵਿੱਚ ਗਿਆ ਸੀ।

ਜਾਣਕਾਰੀ ਅਨੁਸਾਰ ਉਸਦੀ ਪੜ੍ਹਾਈ ਉੱਥੇ ਪੂਰੀ ਹੋ ਗਈ ਸੀ ਤੇ ਉਸਨੂੰ ਡਿਗਰੀ ਵੀ ਮਿਲ ਗਈ ਸੀ। ਚਾਰ ਮਹੀਨੇ ਤੋਂ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ। ਪਰ ਦੋ ਦਿਨ ਪਹਿਲਾਂ ਜਦੋਂ ਕੰਵਰਪਾਲ ਸਿੰਘ ਆਪਣੀ ਕਾਰ ਰਾਹੀਂ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ।Punjabi youth died in Canada

ਪਰੰਤੂ ਉਸਦੀ ਉੱਥੇ ਮੌਤ ਹੋ ਗਈ। ਇਸ ਸੂਚਨਾ ਦੇ ਮਿਲਣ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਦਾ ਪਿਤਾ ਪੀਆਰਟੀਸੀ ਦੇ ਵਿੱਚ ਨੌਕਰੀ ਕਰਦਾ ਹੈ। 2 ਸਾਲ ਪਹਿਲਾਂ ਬੜੇ ਚਾਅਵਾਂ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਪਰੰਤੂ ਕੁਦਰਤ ਨੂੰ ਕੁੱਝ ਹੋਰ ਹੀ ਮੰਜੂਰ ਸੀ। ਪਿਤਾ ਦਾ ਕਹਿਣਾ ਹੈ ਕੀ ਪੁੱਤ ਨੇ ਇੱਥੇ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਸੀ ਤੇ 22 ਅਗਸਤ 2022 ਨੂੰ ਪੜ੍ਹਾਈ ਕਰਨ ਵਿਦੇਸ਼ ਗਿਆ ਸੀ।

also read;- IMD ਨੇ ਅਗਲੇ ਦੋ ਦਿਨਾਂ ਲਈ ਕੀਤਾ ਖਬਰਦਾਰ!, ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਤੇ ਤੂਫਾਨ

ਉਨ੍ਹਾਂ ਕੋਲ ਸਿਰਫ਼ 4 ਕਿੱਲੇ ਹੀ ਜ਼ਮੀਨ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲ ਗੁਹਾਰ ਲਗਾਈ ਹੈ ਕੀ ਉਨ੍ਹਾਂ ਦੇ ਪੁੱਤ ਦੀ ਜਲਦ ਤੋਂ ਜਲਦ ਲਾਸ਼ ਵਤਨ ਵਾਪਿਸ ਲਿਆਂਦੀ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਕੀਤਾ ਜਾ ਸਕੇ।Punjabi youth died in Canada

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...