Raghav Chadha Moves High Court:
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਾਈਪ-7 ਬੰਗਲਾ ਖਾਲੀ ਕਰਨ ਦੇ ਪਟਿਆਲਾ ਹਾਊਸ ਕੋਰਟ ਦੇ ਹੁਕਮਾਂ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਪਟਿਆਲਾ ਹਾਊਸ ਕੋਰਟ ਨੇ ਇਹ ਹੁਕਮ 6 ਅਕਤੂਬਰ ਨੂੰ ਜਾਰੀ ਕੀਤਾ ਸੀ। ਦਿੱਲੀ ਦੇ ਪੰਡਾਰਾ ਰੋਡ ‘ਤੇ ਬੰਗਲਾ ਨੰਬਰ ਏਬੀ-5। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 13 ਮਹੀਨਿਆਂ ਤੋਂ ਇਸ ਟਾਈਪ-7 ਸ਼੍ਰੇਣੀ ਦੇ ਬੰਗਲੇ ਵਿੱਚ ਰਹਿ ਰਹੇ ਹਨ।
ਇਹ ਵੀ ਪੜ੍ਹੋ: ਸਾਂਸਦ ਰਾਘਵ ਚੱਢਾ ਨੂੰ ਝਟਕਾ, ਖਾਲੀ ਕਰਨਾ ਪਵੇਗਾ ਸਰਕਾਰੀ ਬੰਗਲਾ, ਅਦਾਲਤ…
3 ਮਾਰਚ ਨੂੰ ਰਾਜ ਸਭਾ ਸਕੱਤਰੇਤ ਨੇ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਸੀ। ਰਾਜ ਸਭਾ ਸਕੱਤਰੇਤ ਦੇ ਇਸ ਹੁਕਮ ਖ਼ਿਲਾਫ਼ ਰਾਘਵ ਚੱਢਾ ਪਟਿਆਲਾ ਹਾਊਸ ਕੋਰਟ ਪੁੱਜੇ ਸਨ, Raghav Chadha Moves High Court:
ਜਿਸ ਮਗਰੋਂ ਅਦਾਲਤ ਨੇ ਸਕੱਤਰੇਤ ਨੂੰ ਹੁਕਮਾਂ ’ਤੇ ਰੋਕ ਲਾਉਣ ਲਈ ਕਿਹਾ ਸੀ। ਤਿੰਨ ਦਿਨ ਪਹਿਲਾਂ ਅਦਾਲਤ ਨੇ ਸਕੱਤਰੇਤ ਦੇ ਹੁਕਮਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਬੰਗਲਾ ਖਾਲੀ ਕਰਨ ਲਈ ਕਿਹਾ ਸੀ। Raghav Chadha Moves High Court: