ਰਾਹੁਲ ਗਾਂਧੀ ਦੀ ਸਜ਼ਾ ਦੇ ਐਲਾਨ ‘ਤੇ ਬੋਲੀ ਪ੍ਰਿੰਯਕਾ ਗਾਂਧੀ, ਜਾਣੋ ਕਿਉ ਸੁਣਾਈ ਰਾਹੁਲ ਗਾਂਧੀ ਨੂੰ ਸਜ਼ਾ ?

Rahul Gandhi sentenced to 2 years

Rahul Gandhi sentenced to 2 years ਸੂਰਤ ਦੀ ਇਕ ਅਦਾਲਤ ਨੇ ‘ਮੋਦੀ ਸਰਨੇਮ‘ ਸਬੰਧੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ 2019 ‘ਚ ਦਰਜ ਅਪਰਾਧਕ ਮਾਣਹਾਨੀ ਦੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਵੀਰਵਾਰ ਯਾਨੀ ਕਿ ਅੱਜ 2 ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਸਜ਼ਾ ‘ਤੇ 30 ਦਿਨ ਦੀ ਰੋਕ ਲਾ ਦਿੱਤੀ ਹੈ, ਤਾਂ ਕਿ ਉਹ ਫ਼ੈਸਲੇ ਨੂੰ ਉੱਪਰੀ ਅਦਾਲਤ ਵਿਚ ਚੁਣੌਤੀ ਦੇ ਸਕਣ। ਫ਼ੈਸਲਾ ਸੁਣਾਏ ਜਾRahul Gandhi sentenced to 2 yearsਣ ਸਮੇਂ ਰਾਹੁਲ ਗਾਂਧੀ ਅਦਾਲਤ ‘ਚ ਮੌਜੂਦ ਸਨ ਅਤੇ ਅੱਜ ਸਵੇਰੇ ਸੂਰਤ ਪਹੁੰਚੇ। ਕੋਰਟ ਨੇ ਰਾਹੁਲ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਸਜ਼ਾ ਸੁਣਾਈ।
ਦਰਅਸਲ ਇਹ ਮਾਮਲਾ ‘ਮੋਦੀ ਸਰਨੇਮ’ ਸਬੰਧੀ ਵਿਵਾਦਿਤ ਟਿੱਪਣੀ ਨਾਲ ਜੁੜਿਆ ਹੈ। ਰਾਹੁਲ ਖ਼ਿਲਾਫ਼ ਇਹ ਮਾਮਲਾ ਉਨ੍ਹਾਂ ਦੀ ਉਸ ਟਿੱਪਣੀ ਨੂੰ ਲੈ ਕੇ ਦਰਜ ਕੀਤਾ ਗਿਆ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕਿਉਂ ਸਾਰੇ ਚੋਰਾਂ ਦਾ ਬਰਾਬਰ ਸਰਨੇਮ ਮੋਦੀ ਹੀ ਹੁੰਦਾ ਹੈ?

also read : ਕੰਗਨਾ ਰਣੌਤ ਨੇ ਜਨਮਦਿਨ ਦਾ ਸੰਦੇਸ਼ ਸਾਂਝਾ ਕੀਤਾ, ਦੁਖੀ ਲੋਕਾਂ ਤੋਂ ਮੰਗੀ ਮਾਫੀ: ‘ਮੈਂ ਸ਼ਾਮਾ ਚਾਹਤੀ ਹੂ’

ਰਾਹੁਲ ਦੀ ਇਸ ਟਿੱਪਣੀ ਖ਼ਿਲਾਫ਼ ਭਾਜਪਾ ਪਾਰਟੀ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ ’ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਨੇ ਮੋਦੀ ਸਰਨੇਮ ਵਿਰੁੱਧ ਗਲਤ ਟਿੱਪਣੀ ਕਰਕੇ ਸਮੁੱਚੇ ਮੋਦੀ ਭਾਈਚਾਰੇ ਦੇ ਮਾਣ ਨੂੰ ਢਾਹ ਲਾਈ ਹੈ। ਇਹ ਕਹਿ ਕੇ ਬਦਨਾਮ ਕੀਤਾ ਕਿ ਸਾਰੇ ਲੋਕਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ। ਵਾਇਨਾਡ ਤੋਂ ਲੋਕ ਸਭਾ ਸੰਸਦ ਮੈਂਬਰ ਰਾਹੁਲ ਨੇ ਉਕਤ ਟਿੱਪਣੀ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਵਿਚ ਆਯੋਜਿਤ ਜਨ ਸਭਾ ਵਿਚ ਕੀਤੀ ਸੀ। ਰਾਹੁਲ ਨੇ ਇਸ ਦੌਰਾਨ ਨੀਰਵ ਮੋਦੀ, ਲਲਿਤ ਮੋਦੀ ਦਾ ਜ਼ਿਕਰ ਕਰਦਿਆਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ।Rahul Gandhi sentenced to 2 years

ਓਥੇ ਹੀ ਦੂਜੇ ਪਾਸੇ ਮਾਨਹਾਨੀ ਦੇ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗੁਜਰਾਤ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ਗਾਂਧੀ ਨੂੰ ਸਜ਼ਾ ਮਿਲਦੇ ਹੀ ਜ਼ਮਾਨਤ ਵੀ ਮਿਲ ਗਈ ਹੈ। ਉਨ੍ਹਾਂ ਦੀ ਸਜ਼ਾ ‘ਤੇ 30 ਦਿਨਾਂ ਤਕ ਲਈ ਰੋਕ ਲਗਾ ਦਿੱਤੀ ਗਈ ਹੈ। ਉੱਥੇ ਹੀ ਹੁਣ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢੇਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਸਰਕਾਰ ‘ਤੇ ਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।Rahul Gandhi sentenced to 2 years

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਟਵਿਟਰ ਹੈਂਡਲ ‘ਤੇ ਲਿਖਿਆ ਕਿ ਡਰੀ ਹੋਈ ਸੱਤਾ ਦੀ ਪੂਰੀ ਮਸ਼ੀਨਰੀ ਸਾਮ, ਦਾਮ, ਦੰਡ, ਭੇਦ ਲਗਾ ਕੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰਾ ਭਰਾ ਨਾ ਕਦੇ ਡਰਿਆ ਹੈ, ਨਾ ਕਦੇ ਡਰੇਗਾ। ਸੱਚ ਬੋਲਦਾ ਰਿਹਾ ਹੈ, ਸੱਚ ਬੋਲਦਾ ਰਹੇਗਾ। ਦੇਸ਼ ਦੇ ਲੋਕਾਂ ਦੀ ਆਵਾਜ਼ ਚੁੱਕਦਾ ਰਹੇਗਾ। ਉਨ੍ਹਾਂ ਅੱਗੇ ਲਿਖਿਆ ਕਿ ਸੱਚਾਈ ਦੀ ਤਾਕਤ ਅਤੇ ਕਰੋੜਾਂ ਦੇਸ਼ ਵਾਸੀਆਂ ਦਾ ਪਿਆਰ ਉਨ੍ਹਾਂ ਦੇ ਨਾਲ ਹੈ।

also read : ਕੰਗਨਾ ਰਣੌਤ ਨੇ ਜਨਮਦਿਨ ਦਾ ਸੰਦੇਸ਼ ਸਾਂਝਾ ਕੀਤਾ, ਦੁਖੀ ਲੋਕਾਂ ਤੋਂ ਮੰਗੀ ਮਾਫੀ: ‘ਮੈਂ ਸ਼ਾਮਾ ਚਾਹਤੀ ਹੂ’

[wpadcenter_ad id='4448' align='none']