ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਬੋਲੇ ਰਾਹੁਲ ਗਾਂਧੀ, ‘ਸਰਕਾਰ ਬਣਨ ‘ਤੇ ਅਗਨੀਵੀਰ ਸਕੀਮ ਖ਼ਤਮ ਕਰਾਂਗੇ’

Rahul Gandhi spoke to the family

Rahul Gandhi spoke to the family

ਖੰਨਾ ਦੇ ਪਿੰਡ ਰਾਗਮੜ੍ਹ ਸਰਦਾਰਾ ‘ਚ ਰਾਹੁਲ ਗਾਂਧੀ ਨੇ ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼ਹੀਦ ਦੇ ਮਾਤਾ-ਪਿਤਾ ਅਤੇ 6 ਭੈਣਾਂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਕਰਕੇ ਅਜੈ ਦੀ ਸ਼ਹਾਦਤ ਨੂੰ ਸਿਰ ਝੁਕਾ ਕੇ ਨਮਨ ਕੀਤਾ। ਅਜੈ ਦੇ ਪਿਤਾ ਚਰਨਜੀਤ ਸਿੰਘ ਦੇ ਹੱਥ ‘ਚ ਹੱਥ ਪਾ ਕੇ ਰਾਹੁਲ ਗਾਂਧੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਅਗਨੀਵੀਰ ਸਕੀਮ ਰੱਦ ਕਰਾਂਗੇ।Rahul Gandhi spoke to the family

ਰਾਹੁਲ ਗਾਂਧੀ ਨੇ ਕਮਰੇ ‘ਚ ਕਰੀਬ 20 ਮਿੰਟ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਜੈ ਦੇ ਫ਼ੌਜ ‘ਚ ਭਰਤੀ ਹੋਣ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਅਤੇ ਉਸ ਦੀ ਮਿਹਨਤ ਦੀ ਕਹਾਣੀ ਸੁਣ ਕੇ ਉਹ ਭਾਵੁਕ ਹੋ ਗਏ।

also read :- ਨਾਜਾਇਜ਼ ਮਾਈਨਿੰਗ ਮਾਮਲੇ ‘ਚ ED ਵੱਲੋਂ 13 ਥਾਵਾਂ ‘ਤੇ ਛਾਪੇ, 3 ਕਰੋੜ ਦੀ ਨਕਦੀ ਬਰਾਮਦ

ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਇੰਡੀਆ ਗਠਜੋੜ ਦੀ ਸਰਕਾਰ ਆਉਣ ‘ਤੇ ਅਗਨੀਵੀਰ ਯੋਜਨਾ ਰੱਦ ਕੀਤੀ ਜਾਵੇਗੀ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਹਨ, ਜੋ ਕਿ ਉਨ੍ਹਾਂ ਦਾ ਵਡੱਪਣ ਹੈ।Rahul Gandhi spoke to the family

[wpadcenter_ad id='4448' align='none']