ਸਿਹਤ ਵਿਭਾਗ ਵੱਲੋਂ ਹਲਵਾਈਆਂ ਅਤੇ ਦੁੱਧ ਦੀਆਂ ਡੇਅਰੀਆਂ ਤੇ ਛਾਪੇਮਾਰੀ

27 ਅਕਤੂਬਰ

                Raid on milk dairies   ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ  ਸ੍ਰੀ ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸ਼ਨਰ  ਮਲੇਰਕੋਟਲਾ ਡਾਕਟਰ ਪੱਲਵੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨਾਲ ਹੋਣ ਵਾਲ਼ੇ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਹਲਵਾਈਆਂ ਅਤੇ ਦੁੱਧ ਦੀਆਂ ਡੇਅਰੀਆਂ ਦਾ ਚੈਕਿੰਗ ਅਭਿਆਨ ਲਗਾਤਾਰ ਜਾਰੀ ਹੈ ਇਸੇ ਕੜ ਤਹਿਤ  ਮਲੇਰਕੋਟਲਾ ਤੇ ਅਮਰਗੜ੍ਹ ਵਿਖੇ ਪਾਬੰਦੀ ਸ਼ੁਦਾ ਮਿਠਾਈਆਂ ਵਿੱਚ ਗਹਿਰੇ ਰੰਗਾਂ ਦੀ ਵਰਤੋ ਅਤੇ ਮਿਲਾਵਟੀ ਐਲਮੋਨੀਅਮ ਵਰਕ ਨੂੰ ਰੋਕਣ ਲਈ ਮਿਠਾਈਆਂ ਦੀ ਚੈਕਿੰਗ ਕੀਤੀ ਗਈ  ।

                ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸ਼੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਫੂਡ ਸੇਫ਼ਟੀ ਟੀਮ ਮਲੇਰਕੋਟਲਾ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਮਲੇਰਕੋਟਲਾ ਤੇ ਅਮਰਗੜ੍ਹ ਵਿਖੇ ਸਥਿਤ ਵੱਖ ਵੱਖ ਮਿਠਾਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ ਕੀਤੀ ਗਈ ਅਤੇ 10 ਸੈਂਪਲ ਸੀਲ ਕੀਤੇ ਗਏ ਹਨ। 

READ ALSO : ਲੁਧਿਆਣਾ : ਟਰਾਂਸਪੋਰਟ ਨਗਰ ‘ਚ ਟਰੱਕ ‘ਚੋਂ ਕੈਮੀਕਲ ਖਿਲਾਰਿਆ; ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਨ ਮਹਿਸੂਸ ਹੋਣਾ

ਜਿਸ ਵਿੱਚ ਚਾਂਦੀ ਦੇ ਵਰਕ ਵਾਲੀਆਂ ਦੋ ਬਰਫ਼ੀਆਂ, ਦੁੱਧ ਦੇ ਦੋ ਸੈਂਪਲ , ਦੇਸੀ ਘੀ, ਮਿਲਕ ਕੇਕ , ਸਰ੍ਹੋਂ ਦੇ ਤੇਲ, ਨਮਕੀਨ ਚਿਪਸ, ਹਲਦੀ ਪਾਊਡਰ ਆਦਿ ਦੇ ਸੈਂਪਲ ਸ਼ਾਮਲ ਹਨ  ।ਉਨ੍ਹਾਂ ਦੱਸਿਆ ਕਿ ਉਕਤ ਵਸਤਾਂ ਦੇ ਸਾਰੇ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਪੰਜਾਬ ਵਿਖੇ ਭੇਜੇ ਜਾਣਗੇ  ਅਤੇ ਰਿਪੋਰਟ ਆਉਣ ਤੇ ਜੇਕਰ ਕੋਈ ਵੀ ਉਲੰਘਣਾ ਪਾਈ ਜਾਂਦੀ ਹੈ  ਤਾਂ ਉਸ ਦੇ ਵਿਰੁੱਧ ਵਿਭਾਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । Raid on milk dairies

 ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਹਲਵਾਈਆਂ ਦੀਆਂ ਵਰਕਸ਼ਾਪਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ  ਅਤੇ ਉਨ੍ਹਾਂ ਨੂੰ ਸਾਫ਼ ਸੁਥਰੇ ਢੰਗ ਨਾਲ ਮਿਠਾਈ ਬਣਾਉਣ  ਵਧੀਆ ਕੁਆਲਿਟੀ ਦਾ ਸਾਮਾਨ ਵਰਤਣ ਫੂਡ ਸੇਫ਼ਟੀ ਐਕਟ ਅਧੀਨ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਅਤੇ ਵਧੀਆ ਕੁਆਲਿਟੀ ਦਾ ਸਿਲਵਰ ਵਰਕ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਮਿਠਾਈਆਂ ਦੀਆਂ ਟਰੇ ਤੇ ਬੈਸਟ ਬਿਫੋਰ ਦੀ ਤਾਰੀਖ਼ ਲਿਖੇ ਜਾਣ ਦਾ  ਵੀ ਨਿਰਦੇਸ਼   ਦਿੱਤਾ।  ਟੀਮ ਵੱਲੋਂ 2 ਹਲਵਾਈਆਂ ਨੂੰ ਉਪਰੋਕਤ ਨਿਯਮਾਂ ਦੀ ਪਾਲਣਾ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਵੀ ਹਾਜ਼ਰ ਸਨ ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ । Raid on milk dairies

[wpadcenter_ad id='4448' align='none']