ਪੰਜਾਬ ਤੇ ਹਰਿਆਣਾ ਵਿਚ ਅਗਲੇ ਦਿਨਾਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਆਈਐਮਡੀ ਨੇ ਬੁਲੇਟਿਨ ਵਿੱਚ ਕਿਹਾ ਕਿ 14 ਜੂਨ ਨੂੰ ਕੁਝ ਥਾਵਾਂ ‘ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 15 ਜੂਨ ਨੂੰ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਬਹੁਤ ਭਾਰੀ ਬਾਰਸ਼ ਹੋ ਸਕਦੀ ਹੈ।Rain forecast on June 15
ਇਸੇ ਤਰ੍ਹਾਂ 13 ਜੂਨ ਨੂੰ ਦੱਖਣੀ ਅਤੇ ਦੱਖਣ-ਪੂਰਬੀ ਹਰਿਆਣਾ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਹ ਬਦਲਾਅ 15 ਜੂਨ ਤੱਕ ਜਾਰੀ ਰਹੇਗਾ।
ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ: ਮਦਨ ਖੀਚੜ ਨੇ ਦੱਸਿਆ ਕਿ 15 ਜੂਨ ਤੱਕ ਮੌਸਮ ਬਦਲਾਅ ਜਾਰੀ ਰਹੇਗਾ। ਇਸ ਸਮੇਂ ਦੌਰਾਨ ਇੱਕ ਨਵੀਂ ਪੱਛਮੀ ਗੜਬੜੀ ਦੇ ਆਉਣ ਕਾਰਨ ਰਾਜ ਦੇ ਉੱਤਰੀ ਅਤੇ ਪੱਛਮੀ ਖੇਤਰ ਵਿੱਚ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਬੂੰਦਾ-ਬਾਂਦੀ ਹੋ ਸਕਦੀ ਹੈ।
ਉਧਰ, ਚੱਕਰਵਾਤੀ ਤੂਫ਼ਾਨ ‘ਬਿਪਰਜੁਆਏ’ ਦੇ 15 ਜੂਨ ਨੂੰ ਗੁਜਰਾਤ ਦੇ ਕੱਛ ਅਤੇ ਪਾਕਿਸਤਾਨ ਦੇ ਕਰਾਚੀ ਵਿਚਕਾਰਲੇ ਕੰਢੀ ਇਲਾਕਿਆਂ ’ਚ ਟਕਰਾਉਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸੌਰਾਸ਼ਟਰ ਅਤੇ ਕੱਛ ਦੇ ਕੰਢੀ ਇਲਾਕਿਆਂ ’ਚ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ।Rain forecast on June 15
also read ;- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਅਦਾਕਾਰ, ਨਿਰਦੇਸ਼ਕ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਮੌਸਮ ਵਿਭਾਗ ਮੁਤਾਬਕ ਬਿਪਰਜੁਆਏ ਪੂਰਬੀ-ਮੱਧ ਅਰਬ ਸਾਗਰ ਤੋਂ ਉੱਤਰ-ਪੂਰਬ ਵੱਲ ਨੂੰ ਪਿਛਲੇ ਛੇ ਘੰਟਿਆਂ ਦੌਰਾਨ ਅੱਠ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਮੁੰਬਈ ਦੇ ਪੱਛਮ, ਪੋਰਬੰਦਰ ਦੇ ਦੱਖਣ-ਦੱਖਣ ਪੱਛਮੀ, ਦੇਵਭੂਮੀ ਦਵਾਰਕਾ ਦੇ ਦੱਖਣ-ਦੱਖਣ ਪੱਛਮੀ, ਨਾਲੀਆ ਦੇ ਦੱਖਣ-ਦੱਖਣ ਪੱਛਮੀ ਅਤੇ ਕਰਾਚੀ (ਪਾਕਿਸਤਾਨ) ਦੇ ਦੱਖਣੀ ਖ਼ਿੱਤੇ ਉਪਰ ਕੇਂਦਰਿਤ ਹੈ।
ਉਨ੍ਹਾਂ ਕਿਹਾ ਕਿ ਸਮੁੰਦਰੀ ਤੂਫ਼ਾਨ ਦੇ 14 ਜੂਨ ਦੀ ਸਵੇਰ ਨੂੰ ਉੱਤਰ ਵੱਲ ਨੂੰ ਵਧਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 15 ਜੂਨ ਨੂੰ ਵੱਧ ਤੋਂ ਵੱਧ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।Rain forecast on June 15