ਹਾਲਾਤ ਬੇਕਾਬੂ ਵੇਖ ਰਾਮ ਮੰਦਰ ‘ਚ ਐਂਟਰੀ ਬੰਦ, RAF ਤਾਇਨਾਤ, ਵਾਧੂ ਪੁਲਿਸ ਫੋਰਸ ਬੁਲਾਈ

Ram Mandir Gate Closed

Ram Mandir Gate Closed

ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਪਿੱਛੋਂ ਮੰਗਲਵਾਰ ਸਵੇਰ ਤੋਂ ਆਮ ਸ਼ਰਧਾਲੂਆਂ ਲਈ ਕਪਾਟ ਖੋਲ੍ਹਣ ਤੋਂ ਬਾਅਦ ਹਜ਼ਾਰਾਂ ਲੋਕ ਰਾਮ ਮੰਦਰ ‘ਚ ਦਰਸ਼ਨਾਂ ਲਈ ਪਹੁੰਚ ਗਏ, ਜਿਸ ਕਾਰਨ ਲੰਮੀਆਂ ਕਤਾਰਾਂ ਲੱਗ ਗਈਆਂ। ਸਵੇਰੇ 7 ਵਜੇ ਸ਼ੁਰੂ ਹੋਏ ਦਰਸ਼ਨਾਂ ਤੋਂ ਬਾਅਦ ਭੀੜ ਇੰਨੀ ਵਧ ਗਈ ਕਿ ਇਸ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਤੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ।

ਨਤੀਜੇ ਵਜੋਂ ਇੱਥੇ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਕਰੀਬ ਪੌਣੇ ਨੌਂ ਵਜੇ ਮੰਦਿਰ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਗਿਆ ਪਰ ਬਾਹਰ ਜਾਣ ਦਾ ਰਸਤਾ ਖੁੱਲ੍ਹਾ ਰੱਖਿਆ ਗਿਆ। ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਬੱਸ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਫਿਲਹਾਲ ਅੰਦਰ ਦਾ ਰਸਤਾ ਬੰਦ ਹੈ।

ਅਯੁੱਧਿਆ ਦੇ ਵਿਸ਼ਾਲ ਮੰਦਿਰ ‘ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਰਾਮਲਲਾ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੁੱਲ੍ਹੇ ਤਾਂ ਆਸਥਾ ਦਾ ਹੜ੍ਹ ਆ ਗਿਆ। ਲੋਕ ਸਵੇਰੇ 3 ਵਜੇ ਤੋਂ ਹੀ ਲਾਈਨ ‘ਚ ਖੜ੍ਹੇ ਦੇਖੇ ਗਏ। ਹਾਲਾਤ ਅਜਿਹੇ ਬਣ ਗਏ ਕਿ ਮੰਦਰ ਦੇ ਚੌਗਿਰਦੇ ‘ਚ ਤਾਇਨਾਤ ਸੁਰੱਖਿਆ ਕਰਮੀਆਂ ਲਈ ਸਥਿਤੀ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ। ਇਸ ਤੋਂ ਬਾਅਦ ਕੰਟਰੋਲ ਰੂਮ ਤੋਂ ਵਾਧੂ ਪੁਲਿਸ ਫੋਰਸ ਬੁਲਾਈ ਗਈ, ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ।

ਹਾਲਾਤ ਇਹ ਹਨ ਕਿ ਪੁਲਿਸ ਵੀ ਮੰਦਰ ਦੇ ਪਰਿਸਰ ਤੱਕ ਨਹੀਂ ਪਹੁੰਚ ਸਕੀ। ਦਰਅਸਲ, ਸ਼ਰਧਾਲੂਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਮੰਦਰ ਦੇ ਪਰਿਸਰ ਵਿਚ ਕੀ-ਕੀ ਲੈ ਕੇ ਜਾ ਸਕਦੇ ਹਨ ਅਤੇ ਕੀ ਨਹੀਂ। ਲਾਕਰਾਂ ਦਾ ਪ੍ਰਬੰਧ ਹੈ ਪਰ ਅੱਜ ਦੀ ਭੀੜ ਨੂੰ ਦੇਖਦਿਆਂ ਇਹ ਘੱਟ ਜਾਪਿਆ। ਫੋਰਸ ਸਥਿਤੀ ਨੂੰ ਸੰਭਾਲਣ ਵਿਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨਾਂ ਦਾ ਸਮਾਂ ਵੀ ਵਧਾਇਆ ਜਾ ਸਕਦਾ ਹੈ।

READ ALSO:ਕੇਸਰੀ ਸਾੜ੍ਹੀ ਪਾ ਕੇ ਸ਼ਿਲਪਾ ਸ਼ੈੱਟੀ ਨੇ ਲਾਇਆ ‘ਜੈ ਸ਼੍ਰੀਰਾਮ’ ਦਾ ਨਾਅਰਾ, ਝੰਡਾ ਲੈ ਕੇ ਮੰਦਰ ਪਹੁੰਚੀ ਅਦਾਕਾਰਾ ਹੋਈ ਟ੍ਰੋਲ..

ਮੋਬਾਈਲ ਫੋਨ ਅਤੇ ਹੋਰ ਸਾਮਾਨ ਲੈ ਕੇ ਦਰਸ਼ਨਾਂ ਲਈ ਆਏ ਕਈ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਦਰਸ਼ਨਾਂ ਤੋਂ ਬਿਨਾਂ ਹੀ ਵਾਪਸ ਪਰਤਣਾ ਪਿਆ। ਹਾਲਾਤ ਇਹ ਹਨ ਕਿ ਲਾਕਰ ਵੀ ਘੱਟ ਪੈ ਗਏ। ਹੁਣ ਟਰੱਸਟ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਥੇ ਇਹ ਲਿਖਿਆ ਹੋਵੇ ਕਿ ਉਹ ਕਿਹੜੀਆਂ ਵਸਤੂਆਂ ਨਾਲ ਦਰਸ਼ਨਾਂ ਲਈ ਆ ਸਕਦੇ ਹਨ। ਇਸ ਤੋਂ ਇਲਾਵਾ ਲਾਕਰਾਂ ਦੀ ਗਿਣਤੀ ਵੀ ਵਧਾਉਣੀ ਪਵੇਗੀ।

Ram Mandir Gate Closed

Advertisement