ਕੰਗਨਾ ਰਣੌਤ ‘ਤੇ ਵੀ ਹੋਵੇਗਾ ਪਰਚਾ ਦਰਜ?, ਮਜੀਠੀਆ ਵੱਲੋਂ ਮਾਨ ਸਰਕਾਰ ਨੂੰ ਤਿੱਖੇ ਸਵਾਲ…

Ranaut will also be registered?

Ranaut will also be registered?

ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਸੀਆਈਐੱਸਐੱਫ਼ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਬੌਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਥੱਪੜ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਜ਼ਮਾਨਤਯੋਗ ਧਾਰਾਵਾਂ 323 ਅਤੇ 341 ਤਹਿਤ ਕੇਸ ਦਰਜ ਕੀਤਾ ਹੈ।

ਉਧਰ, ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤਾ ਹੈ ਕਿ ਕੀ ਭਗਵੰਤ ਮਾਨ ਸਰਕਾਰ ਕੰਗਨਾ ਰਾਣੌਤ ਉਤੇ ਵੀ ਮਾਮਲਾ ਦਰਜ ਕਰੇਗੀ। ਉਨ੍ਹਾਂ ਆਖਿਆ ਕਿ ਕੰਗਨਾ ਹਮੇਸ਼ਾਂ ਪੰਜਾਬੀਆਂ ਬਾਰੇ ਮਾੜਾ ਬੋਲਦੀ ਰਹੀ ਹੈ। ਘਟਨਾ ਵਾਲੇ ਦਿਨ ਵੀ ਉਸ ਦਾ ਵਿਵਹਾਰ ਚੰਗਾ ਨਹੀਂ ਸੀ।

ਥੱਪੜ ਮਾਰਿਆ ਜਾਂ ਨਹੀਂ, ਇਹ ਜਾਂਚ ਦਾ ਵਿਸ਼ਾ ਹੈ, ਪਰ ਜਿਸ ਤਰ੍ਹਾਂ ਉਸ ਕੁੜੀ ਖਿਲਾਫ ਕਾਰਵਾਈ ਕੀਤੀ ਗਈ ਹੈ, ਇਹ ਸਰਾਸਰ ਗਲਤ ਹੈ। ਅਸੀਂ ਇਸ ਸਾਰੇ ਮਾਮਲੇ ਦੀ ਹਾਈ ਕੋਰਟ ਤੋਂ ਸੁਤੰਤਰ ਜਾਂਚ ਦੀ ਮੰਗ ਕਰਦੇ ਹਾਂ ਅਤੇ ਕੰਗਣਾ ਰਣੌਤ ਉਤੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਹਾਂ।Ranaut will also be registered?

ਦੱਸ ਦਈਏ ਕਿ ਕੰਗਨਾ ਨੇ ਖ਼ੁਦ ਹੀ ਲਾਈਵ ਹੋ ਕੇ ਕਿਹਾ ਸੀ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਦੇ ਥੱਪੜ ਮਾਰਿਆ ਹੈ। ਉਸ ਦੀ ਭੈਣ ਰੰਗੋਲੀ ਚੰਦੇਲ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸਿਆ ਹੈ ਅਤੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੱਡਾ ਵੀ ਦੱਸਿਆ ਹੈ। ਕੰਗਨਾ ਅਤੇ ਉਸ ਦੀ ਭੈਣ ਦੀ ਇਸ ਬੋਲਬਾਣੀ ਤੋਂ ਪੰਜਾਬ ਵਾਸੀਆਂ ’ਚ ਰੋਹ ਹੈ।

also read :- ਅੱਜ ਸ਼ਾਮ ਤੋਂ ਮੁੜ ਵਿਗੜੇਗਾ ਮੌਸਮ, ਤੂਫਾਨ ਦੇ ਨਾਲ ਹੋਵੇਗੀ ਤੇਜ਼ ਬਾਰਸ਼

ਥੱਪੜ ਮਾਰੇ ਜਾਣ ਦੀ ਕੋਈ ਹਮਾਇਤ ਨਹੀਂ ਕਰ ਰਿਹਾ ਪਰ ਉਸ ਤੇ ਉਸ ਦੀ ਭੈਣ ਵੱਲੋਂ ਸਮੁੱਚੇ ਪੰਜਾਬ ਨੂੰ ਖਾਲਿਸਤਾਨੀ ਰੰਗ ਦੇਣ ਤੋਂ ਸਿਆਸੀ ਧਿਰਾਂ ਵੀ ਔਖ ਵਿੱਚ ਆ ਗਈਆਂ ਹਨ। ਕੁਲਵਿੰਦਰ ਕੌਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਹੀਂਵਾਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਭਰਾ ਸ਼ੇਰ ਸਿੰਘ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਹੈ। ਕੁਲਵਿੰਦਰ ਕੌਰ 16 ਸਾਲ ਤੋਂ ਨੌਕਰੀ ਵਿੱਚ ਹੈ ਪਰ ਪਹਿਲਾਂ ਕਦੇ ਵੀ ਉਸ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਆਈ।Ranaut will also be registered?

[wpadcenter_ad id='4448' align='none']