ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਦੀ Z+ ਸੁਰੱਖਿਆ (Bhagwant Mann Z+ security) ਲੈਣ ਤੋਂ ਨਾਂਹ ਕਰ ਦਿੱਤੀ ਹੈ। ਸੀਐਮ ਸਕਿਓਰਿਟੀ (cm security) ਨੇ ਆਖਿਆ ਹੈ ਕਿ Z+ ਸੁਰੱਖਿਆ ਦੀ ਲੋੜ ਨਹੀਂ ਹੈ।Randhawa’s sharp attack on CM
ਇਸ ਸਬੰਧੀ ਸੀਐਮ ਸਕਿਓਰਿਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਆਖਿਆ ਗਿਆ ਹੈ ਕਿ ਕੇਂਦਰ ਦੀ z+ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ।
ਉਧਰ, ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਉਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ ਹੈ-Randhawa’s sharp attack on CM
”ਮਾਨ ਸਾਹਿਬ ਚੀਚੀ ਉਤੇ ਲਹੂ ਲਾ ਕੇ ਸ਼ਹੀਦ ਨਾ ਬਣੋ! ਤੁਸੀਂ ਕਹਿੰਦੇ ਹੋ ਕੇ ਮੈਂ ਕੇਂਦਰ ਦੀ ਸਕਿਓਰਟੀ ਨਹੀਂ ਲੈਣੀ ਪਰ ਜ਼ਰਾ ਕਿਰਪਾ ਕਰਕੇ ਪੰਜਾਬ ਸਰਕਾਰ ਦੀ ਸਕਿਓਰਟੀ ਤੇ ਗੰਨਮੈਨਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਚਾਨਣਾ ਪਾਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਕੋਲ ਕਿੰਨੀ ਗਿਣਤੀ ਵਿੱਚ ਸਕਿਓਰਟੀ ਹੈ?
ALSO READ :- ਅੱਧੀ ਰਾਤ ਵੇਲੇ ਗੋਲੀਆਂ ਨਾਲ ਦਹਿਲਿਆ ਖਰੜ, ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਈ ਮੁਠਭੇੜ
ਮਾਨ ਸਾਹਿਬ ਖੰਡ-ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਜਿੰਨਾਂ ਚਿਰ ਖੰਡ ਮੂੰਹ ਵਿੱਚ ਨਾਂ ਪਵੇ, ਇਹ ਤੁਹਾਡੀਆਂ ਸ਼ੋਸ਼ੇਬਾਜੀਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਆਪਣੀ ਕਹਿਣੀ ਤੇ ਕਥਨੀ ਵਿਚਲਾ ਅੰਤਰ ਦੂਰ ਕਰੋ।Randhawa’s sharp attack on CM