ਰਣਜੀਤ ਸਿੰਘ ਢਿੱਲੋਂ ਦੇ ਹੱਕ ‘ਚ ਪਰਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਭਾਈ ਰਣਧੀਰ ਸਿੰਘ ਨਗਰ ਵਿਚ ਚੋਣ ਪ੍ਰਚਾਰ

Ranjit Singh Dhillon

Ranjit Singh Dhillon

ਲੁਧਿਆਣਾ–(ਸੁਖਦੀਪ ਸਿੰਘ ਗਿੱਲ) ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਭਾਈ ਰਣਧੀਰ ਨਗਰ ਆਈ ਬਲਾਕ ਵਿੱਖੇ ਗੁਰਿੰਦਰ ਪਾਲ ਸਿੰਘ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਉਮੀਦਵਾਰ ਢਿੱਲੋਂ ਦੇ ਦਾਮਾਦ ਅਮਨਪ੍ਰੀਤ ਸਿੰਘ ਸੰਧੂ ਨੇ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਇੱਕ ਜੂਨ ਨੂੰ ਹੋਣ ਵਾਲੀ ਚੋਣ ਦੌਰਾਨ ਤੱਕੜੀ ਦਾ ਬਟਨ ਦਬਾਕੇ ਰਣਜੀਤ ਸਿੰਘ ਢਿਲੋਂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਰਣਜੀਤ ਸਿੰਘ ਢਿੱਲੋਂ ਦੇ ਦਾਮਾਦ ਅਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਰਣਜੀਤ ਸਿੰਘ ਢਿੱਲੋਂ ਵੱਲੋਂ ਕੌਂਸਲਰ ਅਤੇ ਪੂਰਬੀ ਹਲਕੇ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜ ਕਰਕੇ ਹਲਕੇ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਪਾਰਟੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਤਾਂ ਜੁ ਪੰਜਾਬ ਦੇ ਹੱਕ ਪ੍ਰਾਪਤ ਕੀਤੇ ਜਾ ਸੱਕਣ।

READ ALSO : ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦਾ ਸਮਾਗਮ ਕਦੋ ਅਤੇ ਕਿੱਥੇ ਹੋਵੇਗਾ ? ਜਾਣੋ ਪੂਰੀ ਜਾਣਕਾਰੀ

ਇਸ ਮੌਕੇ ਹਿਤੇਸ਼ ਸਿੰਘ ਗਰੇਵਾਲ, ਗੁਰਿੰਦਰਪਾਲ ਸਿੰਘ ਪੱਪੂ ਟੀਮ ਦੇ ਆਗੂਆਂ ਐਡਵੋਕੇਟ ਗਗਨਪ੍ਰੀਤ ਸਿੰਘ, ਨਰਿੰਦਰ ਪਾਲ ਸਿੰਘ ਮੱਕੜ,ਜਸਜੋਤ ਸਿੰਘ, ਮਿੰਕੂ, ਕੁਲਵਿੰਦਰ ਸ਼ਰਮਾ ਕਿੰਦਾ, ਮੈਂਕਟ ਧਾਮੀ, ਮਨਮੋਹਨ ਸਿੰਘ ਮਨੀ, ਸੁਰਜੀਤ ਸਿੰਘ ਅਰੋੜਾ, ਗੁਰਚਰਨ ਸਿੰਘ ਮਿੰਟਾ, ਨਗਿੰਦਰ ਸਿੰਘ,ਰਾਜੇਸ਼ ਗੁਪਤਾ, ਮਨਿੰਦਰ ਸਿੰਘ ਗੋਲਡੀ, ਮਨਮੋਹਨ ਸਿੰਘ ਮੋਹਣੀ, ਰਵਿੰਦਰ ਸਿੰਘ ਬੇਦੀ, ਨਰਾਇਣ ਸਿੰਘ ਦੋਲੋ,ਬਲਜਿੰਦਰ ਸਿੰਘ ਮਠਾੜੂ, ਨਰਿੰਦਰਪਾਲ ਸਿੰਘ ਸੋਨੂੰ, ਅਮਰਿੰਦਰ ਸਿੰਘ ਨਨਾ,ਸਾਹਿਲ ਸਿੰਘ,ਹਰਜਿੰਦਰ ਸਿੰਘ ਜੇ ਬਲਾਕ ਨੇ ਢਿੱਲੋਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ ਦਾ ਭਰੋਸਾ ਦਿੱਤਾ ਹਜ਼ਾਰ ਸਨ

Ranjit Singh Dhillon

[wpadcenter_ad id='4448' align='none']