ਪੰਜਾਬੀ ਸਿੰਗਰ ‘ਤੇ ਰੈਪਰ ਬਾਦਸ਼ਾਹ ਦਾ ਕੱਟਿਆ ਗਿਆ 15000 ਰੁਪਏ ਦਾ ਚਲਾਨ !

Rapper Badshah

Rapper Badshah

 ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਰੈਪਰ ਆਪਣੀ ਲਵ ਲਾਈਫ ਨੂੰ ਲੈ ਚਰਚਾ ਵਿੱਚ ਸੀ। ਫਿਲਹਾਲ ਗਾਇਕ ਕਿਸੇ ਹੋਰ ਗੱਲ ਨੂੰ ਲੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਗੁਰੂਗ੍ਰਾਮ ‘ਚ ਭਾਰੀ ਜੁਰਮਾਨਾ ਭਰਨਾ ਪਿਆ।  

ਬਾਦਸ਼ਾਹ ਨੇ ਕੀਤੀ ਅਜਿਹੀ ਗਲਤੀ

ਜਾਣਕਾਰੀ ਮੁਤਾਬਕ ਰੈਪਰ ਬਾਦਸ਼ਾਹ ਆਪਣੇ ਕੰਸਰਟ ਲਈ ਗੁਰੂਗ੍ਰਾਮ ਪਹੁੰਚ ਰਹੇ ਸਨ, ਜੋ ਕਿ ਏਰੀਆ ਮਾਲ ‘ਚ ਸੀ। ਉੱਥੇ ਪਹੁੰਚਣ ਲਈ ਬਾਦਸ਼ਾਹ ਨੇ ਗੱਡੀ ਨੂੰ ਗਲਤ ਸਾਈਡ ਚਲਾਉਣ ਲੱਗੇ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਿਆ। ਇਹ ਘਟਨਾ ਬਾਦਸ਼ਾਹ ਨਾਲ 15 ਦਸੰਬਰ 2024 (ਐਤਵਾਰ) ਨੂੰ ਵਾਪਰੀ। ਬਾਦਸ਼ਾਹ ਦਾ ਸਮਾਗਮ ਉਸੇ ਦਿਨ ਗੁਰੂਗ੍ਰਾਮ ਦੇ ਏਰੀਆ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਬਾਦਸ਼ਾਹ ਨੂੰ ਇਸ ਕੰਸਰਟ ਲਈ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ‘ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।

Read Also ; ਸੰਸਦ ‘ਚ ‘ਵਨ ਨੇਸ਼ਨ, ਵਨ ਇਲੈਕਸ਼ਨ’ ਬਿੱਲ ਹੋਇਆ ਪੇਸ਼, ਵਿਰੋਧੀ ਧਿਰਾਂ ਨੇ ਦੱਸਿਆ, ਸੰਘੀ ਢਾਂਚੇ ‘ਤੇ ਹਮਲਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਨੂੰ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਲਈ ਜੁਰਮਾਨਾ ਭਰਨਾ ਪਿਆ ਹੈ। ਹਾਲ ਹੀ ‘ਚ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ ਅਤੇ ਨੋ-ਪਾਰਕਿੰਗ ਜ਼ੋਨ ‘ਚ ਆਪਣਾ ਲੈਂਬੋਰਗਿਨੀ ਉਰਸ ਪਾਰਕ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰ ਦੀ ਕਾਰ ਦਾ ਵੱਡਾ ਚਲਾਨ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਵੀ ਚਲਾਨ ਕੱਟਿਆ ਗਿਆ ਸੀ। 

Rapper Badshah