ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ ‘ਕੱਚਾ ਦੁੱਧ’, ਰੋਜ਼ਾਨਾ ਪੀਣ ਨਾਲ ਦੂਰ ਹੋਣਗੀਆਂ ਕਈ ਸਮੱਸਿਆਵਾਂ

Raw milk is beneficial

-Raw milk is beneficial

 ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕਈ ਲੋਕ ਇਸ ਭੰਬਲਭੂਸੇ ‘ਚ ਰਹਿੰਦੇ ਹਨ ਕਿ ਕੱਚਾ ਦੁੱਧ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਜਾਂ ਉਬਾਲ ਕੇ ਪੀਣ ਵਾਲਾ। ਮਾਹਿਰਾਂ ਅਨੁਸਾਰ ਦੁੱਧ ਨੂੰ ਉਬਾਲ ਕੇ ਪੀਣ ਨਾਲ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ, ਜਿਸ ਕਰਕੇ ਕੱਚਾ ਦੁੱਧ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੈ। ਕੱਚੇ ਦੁੱਧ ਵਿੱਚ ਐਨਰਜੀ, ਪ੍ਰੋਟੀਨ, ਕਾਰਬੋਹਾਈਡ੍ਰੇਟ, ਸ਼ੂਗਰ, ਕੈਲਸ਼ੀਅਮ, ਪੋਟਾਸ਼ੀਅਮ, ਫੈਟੀ ਐਸਿਡ, ਕੋਲੈਸਟ੍ਰੋਲ, ਸੋਡੀਅਮ ਆਦਿ ਪੋਸ਼ਕ ਤੱਤ ਹੁੰਦੇ ਹਨ। ਕੱਚਾ ਦੁੱਧ ਪੀਣ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ…..

ਚਮੜੀ ਲਈ ਫ਼ਾਇਦੇਮੰਦ 
ਕੱਚਾ ਦੁੱਧ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਚਮੜੀ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰਦਾ ਹੈ। ਕੱਚੇ ਦੁੱਧ ਵਿੱਚ ਰੈਟੀਨੌਲ ਨਾਮ ਦਾ ਤੱਤ ਹੁੰਦਾ ਹੈ, ਜੋ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਇਸ ਨਾਲ ਚਿਹਰੇ ‘ਤੇ ਕਾਲੇ ਧੱਬੇ, ਮੁਹਾਸੇ ਆਦਿ ਦੂਰ ਹੋ ਜਾਂਦੇ ਹਨ, ਜਿਸ ਨਾਲ ਚਮੜੀ ਦੀ ਚਮਕ ਬਰਕਰਾਰ ਰਹਿੰਦੀ ਹੈ। 

ਟੈਨਿੰਗ ਦੀ ਸ਼ਿਕਾਇਤ
ਕੱਚੇ ਦੁੱਧ ਵਿੱਚ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੁੰਦੀ ਹੈ। ਕੱਚਾ ਦੁੱਧ ਇੱਕ ਐਂਟੀ-ਟੈਨਿੰਗ ਏਜੰਟ ਵਜੋਂ ਕੰਮ ਕਰਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਨਮੀ ਪ੍ਰਦਾਨ ਕਰਦਾ ਹੈ। ਕੱਚਾ ਦੁੱਧ ਚਿਹਰੇ ‘ਤੇ ਪੈਣ ਵਾਲੀਆਂ ਝੁਰੜੀਆਂ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।

also read :- CM ਕੇਜਰੀਵਾਲ ਨੂੰ ਹਾਈ ਕੋਰਟ ਤੋਂ ਝਟਕਾ, ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

ਚਮੜੀ ਦੀ ਐਲਰਜੀ ਦੂਰ ਹੁੰਦੀ ਹੈ
ਜਿਹੜੇ ਲੋਕ ਰੋਜ਼ਾਨਾ ਕੱਚੇ ਦੁੱਧ ਦਾ ਸੇਵਨ ਕਰਦੇ ਹਨ, ਉਹਨਾਂ ਨੂੰ ਚਮੜੀ ਨਾਲ ਸਬੰਧਤ ਰੋਗ ਬਹੁਤ ਘੱਟ ਹੁੰਦੇ ਹਨ। ਕੱਚੇ ਦੁੱਧ ਦੇ ਸੇਵਨ ਨਾਲ ਚਮੜੀ ਦੀ ਐਲਰਜੀ ਵੀ ਘੱਟ ਹੁੰਦੀ ਹੈ। ਕੱਚਾ ਦੁੱਧ ਪੀਣ ਨਾਲ ਇਨਫੈਕਸ਼ਨ ਅਤੇ ਅਸਥਮਾ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। 

ਹੱਡੀਆਂ ਨੂੰ ਮਿਲਦੀ ਹੈ ਮਜ਼ਬੂਤੀ 
ਲੋਕਾਂ ਨੂੰ ਰੋਜ਼ਾਨਾ ਕੱਚੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੁੱਧ ਵਿੱਚ ਉਬਲੇ ਦੁੱਧ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। 

ਢਿੱਡ ਦੀਆਂ ਸਮੱਸਿਆਵਾਂ
ਕੱਚੇ ਦੁੱਧ ਵਿੱਚ ਅਜਿਹੇ ਬੈਕਟੀਰੀਆ ਹੁੰਦੇ ਹਨ, ਜੋ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ। ਕੱਚਾ ਦੁੱਧ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜਿਹੜੇ ਲੋਕਾਂ ਦੇ ਢਿੱਡ ਵਿੱਚ ਜਲਨ ਵਰਗੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕੱਚਾ ਦੁੱਧ ਪੀਣਾ ਚਾਹੀਦਾ ਹੈ।Raw milk is beneficial

[wpadcenter_ad id='4448' align='none']