ਅੱਖਾਂ ਦੀ ਰੋਸ਼ਨੀ ਲਈ ਬਹੁਤ ਕਾਰਗਾਰ ਹੈ ‘ਕੱਚਾ ਪਿਆਜ਼’

'Raw Onion' is very effective for eye light

‘Raw Onion’ is very effective for eye light

ਪਿਆਜ਼ ਦੀ ਵਰਤੋਂ ਹਰ ਸਬਜ਼ੀ ‘ਚ ਕੀਤੀ ਜਾਂਦੀ ਹੈ। ਪਿਆਜ਼ ‘ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਕਈ ਪੋਸ਼ਟਿਕ ਤੱਕ ਪਾਏ ਜਾਂਦੇ ਹਨ। ਹਰ ਮੌਸਮ ‘ਚ ਪਿਆਜ਼ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਇਕ ਕੱਚਾ ਪਿਆਜ਼ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।  ਅੱਜ ਅਸੀਂ ਤੁਹਾਨੂੰ ਕੱਚਾ ਪਿਆਜ਼ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜਿਸ ਦੇ ਜ਼ਰੀਏ ਤੁਸੀਂ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਲਾਹੇਵੰਦ
ਕੱਚਾ ਪਿਆਜ਼ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਰੋਜ਼ਾਨਾ ਇਕ ਪਿਆਜ਼ ਖਾਣਾ ਚਾਹੀਦਾ ਹੈ। ਜਿਹੜੇ ਲੋਕ ਚਸ਼ਮਾ ਲਗਾਉਂਦੇ ਹਨ, ਉਨ੍ਹਾਂ ਨੂੰ ਵੀ ਰੋਜ਼ਾਨਾ ਕੱਚੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਲਦੀ ਹੀ ਚਸ਼ਮਾ ਉਤਰ ਜਾਵੇਗਾ।’Raw Onion’ is very effective for eye light

ਬਲੱਡ ਪ੍ਰੈਸ਼ਰ ਤੋਂ ਕਰੇ ਬਚਾਅ
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਪਿਆਜ਼ ਵਰਦਾਨ ਦੀ ਤਰ੍ਹਾਂ ਸਾਬਤ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਲਈ ਰੋਜ਼ਾਨਾ ਇਕ ਕੱਚਾ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ। 

ਦਿਲ ਸਬੰਧੀ ਸਮੱਸਿਆ ਤੋਂ ਛੁਟਕਾਰਾ 
ਪਿਆਜ਼ ਦਿਲ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਪਿਆਜ਼ ਖਾਣ ਨਾਲ ਦਿਲ ਸਬੰਧੀ ਸਮੱਸਿਆ, ਕੋਲੈਸਟਰੋਲ, ਵੀ.ਪੀ. ਆਦਿ ਵਰਗੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 

ਕਬਜ਼ ਤੋਂ ਮਿਲੇ ਛੁਟਕਾਰਾ 
ਪਿਆਜ਼ ‘ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਲਈ ਰੋਜ਼ਾਨਾ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ ‘ਚ ਕਰਨੀ ਚਾਹੀਦੀ ਹੈ।

ਪੱਥਰੀ ਦੀ ਸਮੱਸਿਆ ਤੋਂ ਮਿਲੇ ਛੁਟਕਾਰਾ 
ਜੋ ਲੋਕ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ। ਪਿਆਜ਼ ਦੇ ਰਸ ‘ਚ ਪੱਥਰੀ ਦੇ ਦਰਦ ਨਾਲ ਲੜ੍ਹਣ ਦੀ ਸਮਰਥਾ ਹੁੰਦੀ ਹੈ। ਰੋਜ਼ਾਨਾ ਖਾਲੀ ਪੇਟ ਪਿਆਜ਼ ਦਾ ਰਸ ਪੀਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਡਾਇਬਟੀਜ਼ ਤੋਂ ਕਰੇ ਬਚਾਏ 
ਡਾਇਬਟੀਜ਼ ਰੋਗੀਆਂ ਲਈ ਪਿਆਜ਼ ਖਾਣਾ ਵਧੀਆ ਹੁੰਦਾ ਹੈ। ਰੋਜ਼ਾਨਾ ਇਸ ਨੂੰ ਸਲਾਦ ਦੇ ਰੂਪ ‘ਚ ਖਾਣਾ ਚਾਹੀਦਾ ਹੈ। ਇਸ ਨਾਲ ਸ਼ੂਗਰ ਦਾ ਪੱਧਰ ਘੱਟ ਹੋਣ ਲੱਗਦਾ ਹੈ।’Raw Onion’ is very effective for eye light

also read :- ਜਾਣੋ ਤੰਬਾਕੂ ਜਿਗਰ ਨੂੰ ਕਿਵੇਂ ਪਹੁੰਚਾਉਂਦਾ ਹੈ ਨੁਕਸਾਨ ? ਇਨ੍ਹਾਂ ਗੰਭੀਰ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ

ਲੂ ਤੋਂ ਬਚਾਅ
ਗਰਮੀਆਂ ‘ਚ ਅਕਸਰ ਲੂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੂ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਖਾਣਾ ਚਾਹੀਦਾ ਹੈ।ਗਠੀਆ ਦੇ ਦਰਦ ਤੋਂ ਮਿਲੇ ਛੁਟਕਾਰਾ 
ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਵੀ ਪਿਆਜ਼ ਕਾਫੀ ਫ਼ਾਇਦੇਮੰਦ ਹੁੰਦਾ ਹੈ। ਸਰੋਂ ਦੇ ਤੇਲ ‘ਚ ਪਿਆਜ਼ ਦਾ ਰਸ ਮਿਲਾ ਕੇ ਦਰਦ ਵਾਲੀ ਥਾਂ ‘ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।

ਗਠੀਆ ਦੇ ਦਰਦ ਤੋਂ ਮਿਲੇ ਛੁਟਕਾਰਾ 
ਗਠੀਏ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਵੀ ਪਿਆਜ਼ ਕਾਫੀ ਫ਼ਾਇਦੇਮੰਦ ਹੁੰਦਾ ਹੈ। ਸਰੋਂ ਦੇ ਤੇਲ ‘ਚ ਪਿਆਜ਼ ਦਾ ਰਸ ਮਿਲਾ ਕੇ ਦਰਦ ਵਾਲੀ ਥਾਂ ‘ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।

[wpadcenter_ad id='4448' align='none']