ਦਾਜ ਪ੍ਰਥਾ ਦੇ ਪਿੱਛੇ ਕਿਸਦਾ ਹੱਥ ?

Reet's heart feelings

Reet’s heart feelings ਦਾਜ ਪ੍ਰਥਾ ਸਾਡੇ ਪੁਰਾਣੇ ਸਮਿਆਂ ਤੋਂ ਚਲਦੀ ਆ ਰਹੀ ਹੈ ਦੁਨੀਆ ਬਦਲ ਗਈ ਸਮਾਂ ਬਦਲ ਗਿਆ ਲੋਕ ਬਦਲ ਗਏ ਸੋਚ ਬਦਲ ਗਈ ਪਰ ਨਹੀਂ ਬਦਲੀ ਦਾਜ ਪ੍ਰਥਾ….

ਕਾਰਨ
ਅੱਜ ਦੇ ਸਮੇਂ ਦੇ ਵਿੱਚ ਅਸੀਂ ਇੰਨੇ ਕਿ ਜਿਆਦਾ ਖੁਦਗਰਜ ਹੋ ਚੁੱਕੇ ਹਾਂ ਸਾਨੂੰ ਆਪਣੇ ਆਪ ਤੋਂ ਬਿਨਾ ਹੋਰ ਕੋਈ ਦਿਖਾਈ ਦਿੰਦਾ ਹੀ ਨਹੀਂ …ਅਸੀਂ ਅਕਸਰ ਸੋਚਦੇ ਹਾਂ ਕਿ ਦਾਜ਼ ਦੇਣ ਦੀ ਪ੍ਰਥਾ ਕਿਸਨੇ ਚਲਾਈ ਕਿਉੰ ਇਕ ਕੁੜੀ ਨੂੰ ਆਪਣੇ ਸਹੁਰੇ ਘਰ ਦਾਜ਼ ਲੈਕੇ ਜਾਣਾ ਪੈਂਦਾ ਹੈ ਕੀ ਸਹੁਰੇ ਘਰ ਦੇ ਵਿੱਚ ਉਸ ਦੀਆਂ ਸੁੱਖ ਸੁਵਿਧਾਵਾਂ ਲਈ ਜਰੂਰੀ ਚੀਜਾਂ ਮੌਜੂਦ ਨਹੀਂ ਹਨ ?
ਕੀ ਸਹੁਰੇ ਪਰਿਵਾਰ ਉਸ ਨੂੰ ਰਹਿਣ ਸਹਿਣ ਪਾਉਣ ਲਈ ਸੁਵਿਧਾਵਾਂ ਨਹੀਂ ਮੁੱਹਈਆ ਕਰਵਾ ਸਕਦੇ ?
ਜਾਂ ਫਿਰ ਇਹ ਸਭ ਇਕ ਕੁੜੀ ਦੀ ਆਪਣੀ ਲੋੜ ਜਾਂ ਜਿੱਦ ਹੈ ? Reet’s heart feelings

ਜੀ ਹਾਂ ਮੇਰਾ ਇਹ ਮੰਨਣਾ ਹੈ ਕਿ ਦਾਜ ਦੀ ਲੋੜ ਏਨੀ ਸਹੁਰਿਆਂ ਨੂੰ ਨਹੀਂ ਹੁੰਦੀ ਜਿੰਨੀ ਡਿਮਾਂਡ ਖੁਦ ਕੁੜੀ ਦੇ ਵੱਲੋਂ ਕੀਤੀ ਜਾਂਦੀ ਹੈ …ਹਰ ਕਿਸੇ ਨੂੰ ਆਪਣੇ ਵਿਆਹ ਦਾ ਬਹੁਤ ਚਾਅ ਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਵਿਆਹ ਠਾਠ ਬਾਠ ਨਾਲ ਹੋਵੇ ਅਸੀਂ ਮਹਿੰਗੇ ਲਹਿੰਗੇ ਪਾਈਏ ਸਾਨੂੰ ਹਰ ਕੋਈ ਵੇਖਦਾ ਰਹਿ ਜਾਵੇ ਮੇਰੀ ਮੇਰੀਆਂ ਸਹੇਲੀਆਂ ਦੇ ਵਿਚ ਟੋਰ ਬਣ ਜਾਵੇ ….

ਇਹ ਸਭ ਗੱਲਾਂ ਵੇਖ ਕੇ ਅਸੀਂ ਕੁੜੀਆਂ ਆਪਣੇ ਘਰਦਿਆਂ ਤੋਂ ਮੋਟੇ ਦਹੇਜ ਦੀ ਮੰਗ ਕਰਦੀਆਂ ਹਾਂ ਗੱਡੀ ਦੀ ਮੰਗ ਕਰਦੇ ਆ ਹਰ ਓਹ ਚੀਜ ਮੰਗਦੇ ਜੋ ਬਹੁਤ ਮਹਿੰਗੀ ਹੁੰਦੀ ਹੈ ਪਰ ਅਸੀਂ ਏਥੇ ਆਕੇ ਇਹ ਗੱਲ ਭੁੱਲ ਜਾਂਦੇ ਹਾਂ ਸਾਡੇ ਮਾਪਿਓ ਨੇ ਸਾਨੂੰ ਕਿਸ ਹਾਲਾਤਾਂ ਚ ਪਾਲਿਆ ਹੈ ਕਿਵੇਂ ਪੜਾਇਆ ਹੈ ਕਿਵੇਂ ਸਾਡੇ ਸਾਰੇ ਸ਼ੌਂਕ ਪੂਰੇ ਕੀਤੇ ਨੇ ,ਅਸੀਂ ਲੋਕਾਂ ਸਾਹਮਣੇ ਦਿਖਾਵਾਂ ਕਰਨ ਦੇ ਲਈ ਆਪਣੇ ਮਾਪਿਆਂ ਦੇ ਦੁੱਖਾਂ ਨੂੰ ਭੁੱਲ ਜਾਂਦੇ ਹਾਂ ਸਾਨੂੰ ਓਹਨਾ ਦੀ ਗਰੀਬੀ ਨਹੀਂ ਦਿਖਾਈ ਦਿੰਦੀ ਫਿਰ ਬਸ ਅਸੀ ਆਪਣੇ ਸ਼ੌਂਕ ਚਾਅ ਅਰਮਾਨ ਸਭ ਪੂਰੇ ਕਰਨੇ ਹੁੰਦੇ ਨੇ ਲੋਕਾਂ ਨੂੰ ਦਿਖਾਉਣ ਦੇ ਲਈ

ਕਈ ਕੁੜੀਆਂ ਦੇ ਮਨ ਚ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਤਾਂ ਵਿਆਹ ਕੇ ਆਪਣੇ ਪੇਕੇ ਘਰੋਂ ਸਹੁਰੇ ਚਲੇ ਜਾਣਾ ਹੈ ਪਰ ਅਸੀਂ ਤਾਂ ਕੋਈ ਜ਼ਮੀਨ ਦਾ ਹਿੱਸਾ ਵੀ ਨਹੀਂ ਲਿਆ ਜ਼ਮੀਨ ਤਾਂ ਸਾਡੇ ਭਰਾਵਾਂ ਕੋਲੇ ਰਹਿ ਗਈ ਪਰ ਸਾਡੇ ਭਰਾਵਾਂ ਨੂੰ ਬਹੁਤ ਕੁੱਝ ਮਿਲ ਰਿਹਾ ਹੈ ਸਾਡੇ ਪੇਕੇ ਘਰੋਂ ਕਈ ਇਹ ਗੱਲਾਂ ਕਰਕੇ ਕੁੜੀਆਂ ਵਿਆਹ ਦੇ ਸਮੇਂ ਆਪਣੇ ਘਰੋਂ ਮੋਟੇ ਦਾਜ ਦੀ ਮੰਗ ਕਰਦੀਆਂ ਨੇ ਗੱਡੀਆਂ ਕਾਰਾਂ ਲੈਕੇ ਜਾਂਦੇ ਨੇ ਤੇ ਦੀ ਮਾਪੇ ਸਾਰੀ ਉਮਰ ਓਹਨਾਂ ਦੇ ਲਈ ਲਿਆ ਹੋਇਆ ਕਰਜ਼ਾ ਉਤਾਰਦੇ ਰਹਿੰਦੇ ਨੇ
ਸਾਧੇ ਵਿਆਹ ਚੰਗਾ ਫੈਸਲਾ

ਸਾਧੇ ਵਿਆਹ ਇਕ ਬਹੁਤ ਹੀ ਚੰਗਾ ਕਦਮ ਮੰਨਿਆ ਜਾਂਦਾ ਹੈ ਜੇਕਰ ਅਸੀਂ ਦੁਨੀਆਦਾਰੀ ਤੋਂ ਪਰੇ ਹੋਕੇ ਬਹੁਤ ਹੀ ਸਿੰਪਲ ਅਤੇ ਸਾਧਾ ਵਿਆਹ ਕਰੀਏ ਤਾਂ ਬਹੁਤ ਚੰਗਾ ਫ਼ੈਸਲਾ ਹੋਵੇਗਾ ..ਕਿਉੰਕਿ ਸਾਧੇ ਵਿਆਹ ਦੇ ਵਿਚ ਅਸੀਂ ਆਪਣੇ ਪਰਿਵਾਰ ਦਾ ਖਿਆਲ ਚੰਗੇ ਤਰੀਕੇ ਨਾਲ ਰੱਖ ਸਕਦੇ ਹਾਂ ਜਿਥੇ ਅਸੀਂ ਪੈਲਸਾਂ ਦੇ ਵਿਚ ਲੱਖਾਂ ਰਪਏ ਲਗਾ ਕੇ ਵਿਆਹਕਰਦੇ ਹਾਂ ਓਥੇ ਹੀ ਅਸੀਂ ਗੁਰੂ ਘਰ ਦੇ ਵਿੱਚ ਬਹੁਤ ਹੀ ਸਾਧੇ ਤਰੀਕੇ ਨਾਲ ਵਿਆਹ ਕਰ ਸਕਦੇ ਹਾਂ ਇਸ ਨਾਲ ਖਰਚਾ ਵੀ ਬਹੁਤ ਹੀ ਘੱਟ ਹੋਵੇਗਾ

ਤੇ ਸਾਡੇ ਮਾਤਾ ਪਿਤਾ ਨੂੰ ਵਿਆਹ ਲਈ ਬਹੁਤ ਕਰਜ਼ਾ ਚੁੱਕਣ ਦੀ ਵੀ ਲੋੜ ਨਹੀਂ ਪਵੇਗੀ.. ਸਾਧੇ ਵਿਆਹ ਵਰਗੀ ਕੋਈ ਵੀ ਰੀਸ ਨਹੀਂ ਹੈ ਜਿੱਥੇ ਕੁੜੀ ਹਜ਼ਾਰਾਂ ਦਾ ਲਹਿੰਗਾ ਲੈਂਦੀ ਹੈ ਓਥੇ ਹੀ ਲਾੜੀ ਕੋਈ ਚੰਗਾ ਸੂਟ ਵੀ ਪਾ ਸਕਦੀ ਹੈ ਜ਼ਰੂਰੀ ਤਾਂ ਨਹੀਂ ਕੇ ਅਸੀਂ ਵਿਆਹ ਵਾਲੇ ਦਿਨ ਮਹਿੰਗਾ ਲਹਿੰਗਾ ਹੀ ਪਾਉਣਾ ਹੈ ਇਹ ਸਭ ਫਾਲਤੂ ਦੇ ਸ਼ੋਕ ਹੁੰਦੇ ਨੇ ,ਉਹ ਗੱਲ ਵੱਖਰੀ ਹੈ ਕਿ ਅਸੀਂ ਬਹੁਤ ਅਮੀਰ ਘਰੋਂ ਹਾ ਅਸੀ ਇਹ ਸਭ ਕਰਨ ਦੀ ਹੈਸੀਅਤ ਰੱਖਦੇ ਹਾਂ ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਮਾਤਾ ਪਿਤਾ ਇਹਨਾ ਨਹੀਂ ਕਰ ਸਕਦੇ ਫਿਰ ਅਸੀ ਕਿਉ ਓਹਨਾਂ ਨੂੰ ਕਰਜ਼ਾ ਚੁੱਕਣ ਲਈ ਮਜ਼ਬੂਰ ਕਰਦੇ ਹਾਂ ਸਾਧੇ ਵਿਆਹ ਇਕ ਬਹੁਤ ਹੀ ਚੰਗਾ ਫੈਸਲਾ ਹੈ ਹਰ ਕਿਸੇ ਇਸੇ ਤਰੀਕੇ ਨਾਲ ਬਹੁਤ ਸਾਧੇ ਢੰਗ ਨਾਲ ਵਿਆਹ ਕਰਨਾ ਚਾਹੀਦਾ ਹੈ ਤੇ ਬਾਕੀਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ

ਦਾਜ਼ ਪ੍ਰਥਾ ਸਿਰਫ ਓਦੋ ਹੀ ਬੰਦ ਹੋ ਸਕਦੀ ਹੈ ਜਦੋਂ ਅਸੀਂ ਕੁੜੀਆਂ ਖ਼ੁਦ ਦਾਜ਼ ਲੈਣਾ ਬੰਦ ਕਰ ਦੇਵਾਂਗੀਆਂ, ਜੇਕਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤਾਂ ਅਸੀਂ ਕਿਉੰ ਇਨ੍ਹਾਂ ਦਾਜ਼ ਆਪਣੇ ਮਾਪਿਆਂ ਕੋਲੋਂ ਲੈਕੇ ਜਾ ਰਹੇ ਹਾਂ ਜੇਕਰ ਅਸੀਂ ਖ਼ੁਦ ਹੀ ਅਵਾਜ ਬੁਲੰਦ ਕਰ ਲਈਏ ਤਾਂ ਕਿਸੇ ਦੀ ਇੰਨੀ ਜ਼ੁਰਤ ਨਹੀਂ ਹੋਵੇਗੀ ਕੇ ਦਾਜ਼ ਮੰਗ ਸਕੇ

ਇਹ ਮੇਰੀ ਆਪਣੀ ਸੋਚਣੀ ਹੈ Reet’s heart feelings

rajni rani

[wpadcenter_ad id='4448' align='none']