28 ਜੁਲਾਈ ਤੱਕ ਹੋਵੇਗੀ ਅਗਨੀਵੀਰ ਦੇ ਰੂਪ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਲਈ ਰਜਿਸਟ੍ਰੇਸ਼ਨ

ਫਰੀਦਕੋਟ 11 ਜੁਲਾਈ,

ਬੇਰੋਜਗਾਰ ਉਮੀਦਵਾਰ 28 ਜੁਲਾਈ 2024 ਤੱਕ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਤੇ ਉਤਪਤੀ ਅਫਸਰ ਸ੍ਰੀਮਤੀ ਡਿੰਪਲ ਨੇ ਦੱਸਿਆ ਕਿ ਅਗਨੀਵੀਰ ਹਵਾਈ ਸੈਨਾ ਭਰਤੀ ਦੀ ਯੋਗਤਾ 12 ਪਾਸ ਹੈ। ਲਿਖਤੀ ਪ੍ਰੀਖਿਆ ਮਿਤੀ 18 ਅਕਤੂਬਰ 2024 ਤੋਂ ਬਾਅਦ ਹੋਈ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਅਪਲਾਈ ਕਰਨ ਅਤੇ ਹੋਰ ਵਧੇਰੇ ਜਾਣਕਾਰੀ ਲਈ agnipathvayu.cdac.in ਲਿੰਕ ਦੇਖ ਸਕਦੇ ਹੋ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਦਫ਼ਤਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ, ਨੇੜੇ ਸੰਧੂ ਪੈਲਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਅਧਾਰ-ਕਾਰਡ, ਜਾਤੀ-ਸਰਟੀਫਿਕੇਟ ਆਦਿ ਦੀਆਂ 2 ਫੋਟੋ-ਕਾਪੀਆਂ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']