ਜਲਦੀ ਹੀ ਹੋ ਸਕਦੇ ਨੇ ਨਵਜੋਤ ਸਿੱਧੂ ਜੇਲ੍ਹ ਤੋਂ ਰਿਹਾਅ , ਛਿੜ ਚੁੱਕੀ ਹੈ ਚਰਚਾ

ਜੇਲ੍ਹ ਚ ਬੰਦ ਨਵਜੋਤ ਸਿੱਧੂ ਨੂੰ ਲੈਕੇ ਵੱਡੀ ਖਬਰ ਜਲਦੀ ਹੀ ਆ ਸਕਦੇ ਨੇ ਸਿੱਧੂ ਜੇਲ ਤੋਂ ਬਾਹਰ ?

ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਚਰਚਾ ਹੁਣ ਲਗਾਤਾਰ ਹੀ ਛਿੜ ਚੁੱਕੀ ਹੈ ਕਿਉਕਿ ਸਿੱਧੂ ਨੂੰ ਜੇਲ੍ਹ ਗਏ ਹੋਏ ਪੂਰਾ ਇਕ ਸਾਲ ਬੀਤਣ ਵਾਲਾ ਹੈ
ਹਾਲਾਂਕਿ 26 ਜਨਵਰੀ ਵਾਲੇ ਦਿਨ ਵੀ ਰਿਹਾਈ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਕਿਸੇ ਕਾਰਨ ਇਹ ਚਰਚਾ ਹੋਣੀ ਬੰਦ ਹੋ ਗਈ ਸੀ ਪਰ ਹੁਣ ਨਵਜੋਤ ਸਿੱਧੂ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਇਹ ਚਰਚਾ ਮੁੜ ਤੋਂ ਛਿੜ ਚੁੱਕੀ ਹੈ Release of Navjot Sidhu
ਦਰਅਸਲ ਨਵਜੋਤ ਸਿੱਧੂ ਨੂੰ 19 ਮਈ, 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ ‘ਚ ਰਹਿਣ ਪੈਣਾ ਸੀ।

ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਇਸ ਦੇ ਲਿਹਾਜ਼ ਨਾਲ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ ਅਤੇ ਉਹ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। Release of Navjot Sidhu

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਉਨ੍ਹਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ਦੀ ਕਾਫ਼ੀ ਚਰਚਾ ਛਿੜੀ ਸੀ ਪਰ ਇਸ ਦੀ ਸੂਬਾ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਸੀ, ਜਿਸ ਕਾਰਨ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ। ਪਰ ਹੁਣ ਉਮੀਦਾਂ ਜਤਾਈਆਂ ਜਾ ਰਹੀਆਂ ਕੇ 1 ਅਪ੍ਰੈਲ ਨੂੰ ਨਵਜੋਤ ਸਿੰਘ ਸਿੱਧੂ ਜੇਲ ਤੋਂ ਬਾਹਰ ਆ ਸਕਦੇ ਨੇ
ਖੈਰ ਨਵਜੋਤ ਸਿੱਧੂ ਕਦੋ ਬਾਹਰ ਆ ਰਹੇ ਨੇ ਇਹ ਤਾ ਆਉਣ ਸਮਾਂ ਹੀ ਦੱਸ ਸਕਦਾ ਹੈ Release of Navjot Sidhu

[wpadcenter_ad id='4448' align='none']