ਕਿਰਾਏ ਦਾ ਮਕਾਨ

Rented house ਸਾਡਾ ਵੀ ਆਪਣਾ ਘਰ ਸੀ ਬਹੁਤ ਹੀ ਹਰਾ ਭਰਾ ਪਿਆਰਾ ਜਿਹਾ ਪਰ ਉਸ ਵੇਲੇ ਮੈਂ ਬਹੁਤ ਛੋਟੀ ਸੀ ਜਿਸ ਕਰਕੇ ਉਸ ਘਰ ਦੇ ਵਿੱਚ ਮੈਂ ਬਹੁਤਾ ਸਮਾਂ ਨਾ ਬਤੀਤ ਕਰ ਸਕੀ ਨਿੱਜੀ ਕਾਰਨਾਂ ਕਰਕੇ ਸਾਨੂੰ ਆਪਣਾ ਘਰ ਵੇਚ ਕੇ ਕਿਸੇ ਦੂਜੇ ਸ਼ਹਿਰ ਚ ਕਿਰਾਏ ਦਾ ਘਰ ਲੈਣਾ ਪਿਆ 15 ਸਾਲ ਬੀਤ ਗਏ ਅਸੀਂ […]

Rented house ਸਾਡਾ ਵੀ ਆਪਣਾ ਘਰ ਸੀ ਬਹੁਤ ਹੀ ਹਰਾ ਭਰਾ ਪਿਆਰਾ ਜਿਹਾ ਪਰ ਉਸ ਵੇਲੇ ਮੈਂ ਬਹੁਤ ਛੋਟੀ ਸੀ ਜਿਸ ਕਰਕੇ ਉਸ ਘਰ ਦੇ ਵਿੱਚ ਮੈਂ ਬਹੁਤਾ ਸਮਾਂ ਨਾ ਬਤੀਤ ਕਰ ਸਕੀ ਨਿੱਜੀ ਕਾਰਨਾਂ ਕਰਕੇ ਸਾਨੂੰ ਆਪਣਾ ਘਰ ਵੇਚ ਕੇ ਕਿਸੇ ਦੂਜੇ ਸ਼ਹਿਰ ਚ ਕਿਰਾਏ ਦਾ ਘਰ ਲੈਣਾ ਪਿਆ 15 ਸਾਲ ਬੀਤ ਗਏ ਅਸੀਂ ਵੱਡੇ ਹੋ ਗਏ ਪਰ ਅੱਜ ਵੀ ਸਾਡਾ ਆਪਣਾ ਘਰ ਨਹੀਂ ਬਣ ਸਕਿਆ ਵਜ੍ਹਾ ਪਤਾ ਨਹੀਂ ….
ਕਈ ਵਾਰ ਮੇਰਾ ਵੀ ਦਿਲ ਕਰਦਾ ਏ ਕੇ ਸਾਡਾ ਵੀ ਆਪਣਾ ਘਰ ਹੋਵੇ ਮੈਂ ਵੀ ਆਪਣੇ ਘਰ ਨੂੰ ਸਜਾਵਾ ਮੈਂ ਵੀ ਹੋਰ ਤਿਓਹਾਰਾਂ ਮੌਕੇ ਆਪਣੇ ਘਰ ਚ ਲੜੀਆਂ ਦੀਵੇ ਫੁੱਲਾਂ ਦੀ ਮਾਲਾ ਲਗਾਕੇ ਉਸਨੂੰ ਸੋਹਣਾ ਬਣਾਵਾਂ ਪਰ ਮੇਰੇ ਕੋਲੇ ਤਾਂ ਆਪਣਾ ਘਰ ਹੀ ਨਹੀਂ ਹੈ Rented house
ਕਿਸੇ ਦੇ ਘਰ ਚ ਰਹਿਣਾ ਬਹੁਤ ਔਖਾ ਹੈ ਓਹਨਾ ਦੇ ਹਿਸਾਬ ਨਾਲ ਬੋਲਣਾ ਓਹਨਾ ਦੇ ਹਿਸਾਬ ਨਾਲ ਰਹਿਣਾ ਸਹਿਣਾ ਕਿਸੇ ਪਰਿਵਾਰ ਲਈ ਬਹੁਤ ਔਖਾ ਹੋ ਜਾਂਦਾ ਏ ਕਿਰਾਏ ਦੇ ਘਰ ਵਿਚ ਅਸੀਂ ਆਪਣਾ ਕੋਈ ਪ੍ਰੋਗਰਾਮ ਵੀ ਨਹੀਂ ਰੱਖ ਸਕਦੇ ਕੁਝ ਵੀ ਇਥੇ ਆਪਣੀ ਮਰਜੀ ਨਾਲ ਨਹੀਂ ਕਰ ਸਕਦੇ
ਕਦੇ ਕਦੇ ਮਨ ਬਹੁਤ ਜਿਆਦਾ ਉਦਾਸ ਹੋ ਜਾਂਦਾ ਏ ਕੇ ਕਦੋਂ ਸਾਡਾ ਆਪਣਾ ਘਰ ਬਣੇਗਾ , ਕਿਰਾਏ ਦੇ ਘਰ ਨੂੰ ਬਹੁਤ ਵਾਰ ਆਪਣਾ ਸਮਝਣ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਉਹ ਨਹੀਂ ਬਣ ਪਾਉਂਦਾ ਕਿਉਕਿ ਜਦੋਂ ਤੱਕ ਉਸ ਘਰ ਚ ਅਪਣਾਪਨ ਮਹਿਸੂਸ ਹੁੰਦਾ ਏ ਓਦੋ ਤੱਕ ਉਹ ਘਰ ਬਗਾਨਾ ਬਣ ਜਾਂਦਾ ਏ ਕਿਉਕਿ ਓਦੋਂ ਉਹ ਘਰ ਸਾਨੂ ਖਾਲੀ ਕਰਨਾ ਪੈ ਜਾਂਦਾ ਏ
ਮੇਰਾ ਵੀ ਸੁਪਨਾ ਹੈ ਕੇ ਸਾਡਾ ਆਪਣਾ ਘਰ ਹੋਵੇ ਚਾਹੇ ਛੋਟਾ ਹੀ ਕਿਉ ਨਾ ਹੋਵੇ ਪਰ ਮੇਰਾ ਆਪਣਾ ਹੋਵੇRented house

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ