Saturday, December 28, 2024

ਪੰਜ ਮਹੀਨੇ ਤੋਂ ਬਿਨਾਂ ਇਲਾਜ ਮੰਜੇ ਤੇ ਤੜਫ਼ ਰਹੀ ਗਰੀਬ ਔਰਤ ਦੇ ਪਤੀ ਨੇ ਸਮਾਜ ਸੇਵੀਆਂ ਤੋਂ ਲਾਈ ਮਦਦ ਦੀ ਗੁਹਾਰ !

Date:

ਰਿਪੋਰਟ ਕਵਲਜੀਤ

Request for help from servants ਜਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਕਸਬਾਵਾਂ ਤਾਰਾ ਸਿੰਘ ਵਿਖੇ ਪੰਜ ਮਹੀਨੇ ਤੋਂ ਬਿਨਾਂ ਇਲਾਜ਼ ਮੰਜੇ ਤੇ ਤੜਫ ਰਹੀ ਗਰੀਬ ਔਰਤ ਦੇ ਪਤੀ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸਦੀ ਪਤਨੀ ਦਾ ਇਲਾਜ ਕਰਵਾ ਦਿਉ ਉਸਨੂੰ ਹੋਰ ਕੁਝ ਨਹੀਂ ਚਾਹੀਦਾ ਸਬੰਧੀ ਗੱਲਬਾਤ ਕਰਦੇ ਹੋਏ ਪੀੜਤ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੇ ਗੁਰਦਿਆਂ ਵਿੱਚ ਨੁਕਸ ਹੋਣ ਕਾਰਨ ਉਹ ਪੰਜ ਮਹੀਨੇ ਤੋਂ ਮੰਜੇ ਤੇ ਬਿਨਾਂ ਇਲਾਜ ਤੋਂ ਤੜਫ਼ ਰਹੀ ਹੈ |

READ ALSO :ਸਵੇਰੇ ਤੜਕਸਾਰ ਭਿੱਖੀਵਿੰਡ ਚ ਅੱਗ ਨੇ ਮਚਾਇਆ ਕਹਿਰ ਹੋਇਆ ਕਰੋੜਾਂ ਦਾ ਨੁਕਸਾਨ

ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਇਲਾਜ ਲਈ ਡਾਕਟਰਾਂ ਨੇ ਸੱਤ ਤੋਂ ਅੱਠ ਲੱਖ ਰੁਪਿਆ ਖਰਚਾ ਦੱਸਿਆ ਪਰ ਉਸ ਕੋਲ ਘਰ ਵਿਁਚ ਇੱਕ ਵੀ ਪੈਸਾ ਨਹੀਂ ਹੈ ਜਿਸ ਕਰਕੇ ਮਜਬੂਰ ਹੋ ਕੇ ਉਸ ਨੂੰ ਆਪਣੀ ਘਰਵਾਲੀ ਨੂੰ ਘਰੇ ਹੀ ਮੰਜੇ ਤੇ ਬਿਨਾਂ ਇਲਾਜ ਤੋਂ ਰੱਖਿਆ ਹੋਇਆ ਹੈ ਜਰਨੈਲ ਸਿੰਘ ਨੇ ਦੱਸਿਆ ਕਿ ਜੇ ਉਸ ਦੀ ਪਤਨੀ ਦਾ ਇਲਾਜ ਹੋ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਅਰਮਾਨ ਨਾਲ ਬਤੀਤ ਕਰ ਸਕਦੀ ਹੈ। ਜਰਨੈਲ ਸਿੰਘ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸਦੀ ਪਤਨੀ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ |

ਉਸ ਨੂੰ ਹੋਰ ਕੁੱਝ ਨਹੀਂ ਚਾਹੀਦਾ ਜੇ ਕੋਈ ਦਾਨੀ ਸੱਜਣ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ |Request for help from servants

ਬਾਈਟ ਪੀੜਤ ਵਿਅਕਤੀ ਜਰਨੈਲ ਸਿੰਘ ਅਤੇ ਉਸ ਦੇ ਗਵਾਂਢੀ ਪੱਟੀ ਤਰਨਤਾਰਨ ਤੋਂ ਕਵਲਜੀਤ ਵਾਂ ਦੀ ਰਿਪੋਰਟ |Request for help from servants

Share post:

Subscribe

spot_imgspot_img

Popular

More like this
Related