ਅਬੋਹਰ ਦੀ ਕੜਾਕਾ ਸਿੰਘ ਢਾਣੀ ਦੇ ਨਿਵਾਸੀਆਂ ਨੂੰ ਅਵਾਰਾ ਲੜਾਕੂ ਪਸ਼ੂਆਂ ਦੀ ਸਮੱਸਿਆ ਤੋਂ ਮਿਲੀ ਨਿਜਾਤ, ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ

ਫਾਜ਼ਿਲਕਾ 6 ਜੁਲਾਈ 2024….

 ਪਿਛਲੇ ਕਈ ਦਿਨਾਂ ਤੋਂ ਅਬੋਹਰ ਦੀ ਕੜਾਕਾ ਸਿੰਘ ਢਾਣੀ ਵਿਖ਼ੇ ਅਵਾਰਾ ਲੜਾਕੂ ਪਸ਼ੂ ਵੱਲੋਂ ਲੋਕਾਂ ਤੇ ਰਾਹੀਗਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਪਰੇਸ਼ਾਨ ਆ ਕੇ ਕੜਾਕਾ ਸਿੰਘ ਢਾਣੀ ਵਾਸੀਆਂ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨਾਲ ਰਾਬਤਾ ਕਾਇਮ ਕੀਤਾ!

 ਦੱਸਣਯੋਗ ਹੈ ਕਿ ਇਹ ਅਵਾਰਾ ਪਸ਼ੂ (ਸਾਨ੍ਹ)  ਪਿੰਡ ਵਾਸੀਆਂ ਤੇ ਆਸ ਪਾਸ ਦੇ ਲੋਕਾਂ ਤੇ ਸਕੂਲੀ ਵਿਦਿਆਰਥੀਆਂ ਦੀ ਮਾਰ ਕੁਟਾਈ ਕਰਦਾ ਸੀ ਤੇ ਪਿੱਛੇ ਵੀ ਲੱਗ ਜਾਂਦਾ ਸੀ!  ਇਸ ਤੋਂ ਇਲਾਵਾ ਇਸ ਅਵਾਰਾ ਪਸ਼ੂ ਨੇ ਰਾਹੀਗਰਾਂ ਦੇ ਵਹੀਕਲਾਂ ਦਾ ਵੀ ਕਾਫੀ ਨੁਕਸਾਨ ਕੀਤਾ!

  ਕੜਾਕਾ ਸਿੰਘ ਢਾਣੀ ਦੇ ਯੂਥ ਪ੍ਰਧਾਨ ਸੇਵਕ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰਨ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਨਾ ਕੇਵਲ ਇਸ ਅਵਾਰਾ ਪਸ਼ੂ ਨੂੰ ਹੀ ਚਿਕਵਾਇਆ ਬਲਕਿ 5 ਹੋਰ ਅਵਾਰਾ ਪਸ਼ੂਆਂ ਨੂੰ ਵੀ ਚੁਕਵਾਇਆ! ਕੜਾਕਾ ਸਿੰਘ ਢਾਣੀ ਦੇ ਵਾਸੀਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਦੀ ਸਮੱਸਿਆ ਦਾ ਇਨੀ ਛਤੀ ਹੱਲ ਹੋਇਆ ਹੈ!

[wpadcenter_ad id='4448' align='none']