Tuesday, January 14, 2025

ਖੇੜਾ ਕਲਮੋਟ ਤੋਂ ਭੱਲੜੀ ਤੱਕ ਅਤੇ ਬੇਲਾ-ਧਿਆਨੀ ਤੋਂ ਅਜੋਲੀ ਤੱਕ ਬਣਨ ਵਾਲੇ ਦੋ ਪੁਲਾਂ ਸਬੰਧੀ ਰੀਵਿਊ ਮੀਟਿੰਗ: ਹਰਜੋਤ ਸਿੰਘ ਬੈਂਸ

Date:

ਚੰਡੀਗੜ੍ਹ, 30 ਜੁਲਾਈ :

ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਅੱਜ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਅਜੋਲੀ ਤੋਂ ਬੇਲਾ–ਧਿਆਨੀ , ਭੱਲੜੀ ਤੋਂ ਖੇੜਾ ਕਲਮੋਟ ਵਿਚਕਾਰ ਸਿੱਧਾ ਸੜਕੀ ਸੰਪਰਕ ਸਥਾਪਤ ਕਰਨ ਲਈ ਦੋ ਪੁਲਾਂ ਦੀ ਉਸਾਰੀ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ।

ਰੀਵਿਊ ਮੀਟਿੰਗ ਦੌਰਾਨ ਪੁਲਾਂ ਦੀ ਉਸਾਰੀ ਸਬੰਧੀ ਕੈਬਨਿਟ ਮੰਤਰੀ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪੁਲਾਂ ਦੀ ਉਸਾਰੀ ਸਬੰਧੀ ਸਾਰੀਆਂ ਮੁੱਢਲੀ ਕਾਰਵਾਈ ਅਤੇ ਟੈਂਡਰ ਪ੍ਰੀਕ੍ਰਿਆ ਵੀ ਜਲਦ ਮੁਕੰਮਲ ਕੀਤੀਆ ਜਾਣ ਤਾਂ ਜ਼ੋ ਇਨ੍ਹਾਂ ਪੁਲਾਂ ਦਾ ਜਲਦ ਨੀਹ ਪੱਥਰ ਰੱਖਿਆ ਜਾ ਸਕੇ।

 ਕੈਬਨਿਟ ਮੰਤਰੀ ਵਲੋਂ ਪੁਲਾਂ ਦੀ ਪ੍ਰਗਤੀ ਸਬੰਧੀ ਜਾਇਜ਼ਾ ਲੈਣ ਲਈ  ਮਿਤੀ 31 ਜੁਲਾਈ 2024 ਨੂੰ ਸਾਈਟ ਵਿਜਟ ਕਰਨ ਦਾ ਫ਼ੈਸਲਾ ਕੀਤਾ ਗਿਆ।ਸ. ਬੈਂਸ ਨੇ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਇਨ੍ਹਾਂ ਪੁਲਾਂ ਦੀ ਉਸਾਰੀ ਸਬੰਧੀ ਉਹ ਹਰ ਪੰਦਰਵਾੜੇ ਰਿਵੀਉ ਮੀਟਿੰਗ ਕਰਨਗੇ।

 ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਬੀਤ ਦੇ ਇਲਾਕੇ ਵਿੱਚ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਇਲਾਕੇ ਦਾ ਆਰਥਿਕ ਵੀ ਵਿਕਾਸ ਹੋਵੇਗਾ ਅਤੇ ਨਾਲ ਹੀ ਹੜ੍ਹਾਂ ਦੇ ਮੌਸਮ ਵਿਚ ਲੋਕਾਂ ਨੂੰ ਸੁਰੱਖਿਅਤ ਰਸਤਾ ਵੀ ਮਿਲ ਜਾਵੇਗਾ।

Share post:

Subscribe

spot_imgspot_img

Popular

More like this
Related

ਦੱਖਣੀ ਅਫਰੀਕਾ ਮੌਕੇ ਵਾਪਰਿਆ ਵੱਡਾ ਹਾਦਸਾ ! ਸੋਨੇ ਦੀ ਖਾਨ ਚ ਫਸੇ 100 ਮਜ਼ਦੂਰਾਂ ਦੀ ਮੌਤ

South Agrica Gold Mines Accident ਦੱਖਣੀ ਅਫਰੀਕਾ ਵਿੱਚ ਇੱਕ ਗੈਰ-ਕਾਨੂੰਨੀ...

ਮੁਹਾਲੀ ‘ਚ ਡਿੱਗਿਆ ਸ਼ੋਅਰੂਮ ਦਾ ਲੈਂਟਰ, 1 ਦੀ ਮੌਤ, ਕਈ ਜ਼ਖ਼ਮੀ

Mohali TDI City ਮੋਹਾਲੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ।...