Saturday, December 28, 2024

ਸਰਕਾਰੀ ਦਫਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ‘ਤੇ ਆਵਾਜਾਈ ਹੋਈ ਸੁਖਾਲੀ

Date:

ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵੱਲੋਂ ਬਦਲੇ ਗਏ ਦਫਤਰੀ ਸਮੇਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਲਈ ਕੀਤਾ ਅਧਿਐਨ

– ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ. ਰਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਨੂੰ ਨਾਗਰਿਕ ਕੇਂਦਰਿਤ ਅਤੇ ਵਾਤਾਵਰਣ ਪੱਖੀ ਦੱਸਿਆ

ਚੰਡੀਗੜ, 3 ਮਈ:

REVISED GOVT OFFICE HOURS ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਤਬਦੀਲ ਕਰਨ ਵਾਲੇ ਨਾਗਰਿਕ-ਕੇਂਦਰਿਤ ਫੈਸਲੇ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋ ਰਹੀ ਹੈ ਬਲਕਿ ਮੋਹਾਲੀ ਦੇ ਵਿਅਸਤ ਏਅਰਪੋਰਟ ਰੋਡ ‘ਤੇ ਟ੍ਰੈਫਿਕ ਘਟਨ ਨਾਲ ਲੋਕਾਂ ਦਾ ਆਉਣ-ਜਾਣ ਸੁਖਾਲਾ ਹੋਇਆ ਹੈ।

ਇਹ ਤੱਥ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀ.ਆਰ.ਐੱਸ.ਟੀ.ਆਰ.ਸੀ.) ਵੱਲੋਂ ਦਫਤਰੀ ਸਮੇਂ ਬਦਲਣ ਕਾਰਨ ਟਰੈਫਿਕ ਆਵਾਜਾਈ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ ਹੈ। ਇਸ ਫੈਸਲੇ ਨੂੰ ਲਾਗੂ ਕਰਨ ਦੇ ਪਹਿਲੇ ਦਿਨ ਏਅਰਪੋਰਟ ਰੋਡ (ਪੀਆਰ-7) ‘ਤੇ ਭੀੜ-ਭੜੱਕੇ ਵਿੱਚ ਮਹੱਤਵਪੂਰਨ ਕਮੀ ਆਈ ਹੈ। 18-ਕਿਲੋਮੀਟਰ ਲੰਬੀ ਇਸ ਰੋਡ ‘ਤੇ ਟੌਮ-ਟੌਮ ਮੈਪਸ ਰਾਹੀਂ ਕੀਤੇ ਗਏ ਟ੍ਰੈਫਿਕ ਵਿਸ਼ਲੇਸ਼ਣ ਤੋਂ ਪਤਾ ਲਗਿਆ  ਹੈ  ਕਿ ਪੀਕ ਘੰਟਿਆਂ ਦੌਰਾਨ ਔਸਤ ਦੇਰੀ 30-40 ਮਿੰਟਾਂ ਤੋਂ ਘਟ ਕੇ ਹੁਣ ਸਿਰਫ 5-6 ਮਿੰਟ ਹੀ ਰਹਿ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੱਡੇ ਜਨਤਕ ਹਿੱਤਾਂ ਲਈ ਮੰਗਲਵਾਰ ਨੂੰ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਥਾਂ ਸਵੇਰ 7.30 ਤੋਂ 2 ਵਜੇ ਤੱਕ ਕਰ ਦਿੱਤਾ ਹੈ, ਜਿਸ ਨਾਲ ਹਰ ਰੋਜ਼ ਲਗਭਗ 350 ਮੈਗਾਵਾਟ ਬਿਜਲੀ ਬਚੇਗੀ ਅਤੇ ਨਾਲ-ਨਾਲ 2 ਮਈ ਤੋ 15 ਜੁਲਾਈ ਤੱਕ  40-45 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।  

ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਟਰੈਫਿਕ ਏ.ਐਸ. ਰਾਏ ਨੇ ਕਿਹਾ ਕਿ ਯਾਤਰਾ ਦੇ ਸਮੇਂ ਵਿੱਚ ਕਟੌਤੀ ਨਾਲ ਡੀਜਲ/ਪੈਟਰੋਲ ਦੀ ਖਪਤ ਵਿੱਚ ਵੀ ਕਮੀ ਆਵੇਗੀ, ਜਿਸ ਨਾਲ ਲਾਗਤਾਂ ਦੀ ਬਚਤ ਹੋਵੇਗੀ ਜੋ ਕਿ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਬਚੇਗੀ ਜਿਸ ਨਾਲ ਰੋਜਾਨਾ 6.75 ਲੱਖ ਰੁਪਏ  ਦੀ ਬੱਚਤ ਹੋਣ ਦਾ ਅਨੁਮਾਨ ਹੈ । ਉਨਾਂ ਨੇ ਕਿਹਾ ਕਿ ਲਾਗਤ ਦੀ ਬੱਚਤ ਤੋਂ ਇਲਾਵਾ, ਭੀੜ-ਭੜੱਕੇ ਵਿੱਚ ਕਮੀ ਵਾਤਾਵਰਣ ਲਈ ਵੀ ਲਾਹੇਵੰਦ ਹੈ, ਕਿਉਂਕਿ ਇਸ ਨਾਲ ਗ੍ਰੀਨਹਾਉਸ ਗੈਸਾਂ ਅਤੇ ਹਵਾ ਪ੍ਰਦੂਸ਼ਕਾਂ ਦੀ ਨਿਕਾਸੀ ਵਿੱਚ ਵੀ ਕਮੀ ਆਵੇਗੀ। REVISED GOVT OFFICE HOURS

ਅਧਿਐਨ ਵਿੱਚ ਪਾਇਆ ਗਿਆ ਕਿ ਪੀਕ ਆਵਰਜ਼ ਦੌਰਾਨ, ਲਗਭਗ 7000 ਵਾਹਨ ਇੱਕ ਘੰਟੇ ਵਿੱਚ ਏਅਰਪੋਰਟ ਰੋਡ (ਪੀਆਰ-7) ਤੋਂ ਆਉਂਦੇ- ਜਾਂਦੇ  ਹਨ, ਇਹਨਾਂ ਵਿੱਚੋਂ 25 ਫੀਸਦ ਦੋਪਹੀਆ ਵਾਹਨ, 64 ਫੀਸਦ ਚਾਰ ਪਹੀਆ ਵਾਹਨ ਅਤੇ ਬਾਕੀ 11 ਫੀਸਦ ਟਰੱਕ, ਬੱਸਾਂ, ਟਰੈਕਟਰ, ਮਲਟੀ-ਐਕਸਲ, ਅਤੇ ਹੋਰ ਹਨ।  ਇੱਕ ਅਨੁਮਾਨ ਮੁਤਾਬਕ  ਇਨਾਂ ਵਾਹਨਾਂ ਲਈ ਪੰਜ ਘੰਟਿਆਂ ਦੌਰਾਨ 25 ਮਿੰਟ ਦੀ ਵਾਧੂ ਦੇਰੀ ਨਾਲ ਪ੍ਰਤੀ ਦਿਨ 7500 ਲੀਟਰ ਡੀਜਲ/ਪੈਟਰੋਲ ਦੀ ਖਪਤ ਹੁੰਦੀ ਹੈ। ਤੇਲ ਦੀ ਬੱਚਤ ਦੇ ਅੰਦਾਜੇ ਕੇਂਦਰੀ ਸੜਕ ਖੋਜ ਸੰਸਥਾਨ, ਨਵੀਂ ਦਿੱਲੀ ਅਤੇ ਇੰਡੀਅਨ ਰੋਡਜ ਕਾਂਗਰਸ ਦੁਆਰਾ ਉਪਲਬਧ ਵੱਖ-ਵੱਖ ਵਾਹਨਾਂ ਲਈ ਵਾਹਨ ਚਲਾਉਣ ਦੀ ਲਾਗਤ ‘ਤੇ ਆਧਾਰਿਤ ਹਨ।

ਪੀ.ਆਰ.ਐਸ.ਟੀ.ਆਰ.ਸੀ. ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਏਅਰਪੋਰਟ ਰੋਡ ‘ਤੇ ਇਸ ਪਹਿਲਕਦਮੀ ਦੀ ਸਫਲਤਾ ਦੂਜੇ ਸ਼ਹਿਰਾਂ ਅਤੇ ਪ੍ਰਮੁੱਖ ਸੜਕਾਂ ਦੇ ਭੀੜ-ਭੜੱਕੇ ਨੂੰ ਘਟਾਉਣ, ਖਰਚਿਆਂ ਨੂੰ ਬਚਾਉਣ ਅਤੇ ਸਾਫ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਾਡਲ ਵਜੋਂ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ । ਉਨਾਂ ਅੱਗੇ ਕਿਹਾ ਕਿ ਰਾਜ ਦੇ ਹੋਰ ਸ਼ਹਿਰਾਂ ਨੇ ਵੀ ਪਹਿਲੇ ਦਿਨ ਅਜਿਹਾ ਹੀ ਪ੍ਰਭਾਵ ਦੇਖਿਆ ਹੋਵੇਗਾ, ਅਤੇ ਉਹ ਵੀ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਦੀ ਆਸ ਕਰ ਰਹੇ ਹਨ।  
ਜ਼ਿਕਰਯੋਗ ਹੈ ਕਿ ਪੰਜਾਬ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਰਾਜ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਠੋਸ ਯਤਨ ਕਰ ਰਿਹਾ ਹੈ। REVISED GOVT OFFICE HOURS

—————

Share post:

Subscribe

spot_imgspot_img

Popular

More like this
Related

ਪੰਜਾਬ ,ਚੰਡੀਗੜ੍ਹ ਸਣੇ ਹਰਿਆਣਾ ਚ ਪੈ ਰਿਹਾ ਲਗਾਤਾਰ ਮੀਂਹ , 11 ਜ਼ਿਲਿਆਂ ਚ ਧੁੰਦ ਦਾ ਅਲਰਟ ਜ਼ਾਰੀ

Punjab Weather Update  ਵੈਸਟਰਨ ਡਿਸਟਰਬੈਂਸ ਹੋਣ ਕਰਕੇ ਪੰਜਾਬ-ਚੰਡੀਗੜ੍ਹ ਵਿੱਚ ਹੋਈ...

ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ   ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )    ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ...

ਡਾ. ਮਨਮੋਹਨ ਸਿੰਘ ਦੀ ਅੰਤਿਮ ਯਾਤਰਾ , ਗਾਂਧੀ ਪਰਿਵਾਰ ਸਣੇ ਹਰ ਲੀਡਰ ਨਮ ਅੱਖਾਂ ਨਾਲ ਕਰ ਰਿਹਾ ਯਾਦ

Manmohan Singh Funeral  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ...