Rihana Perform In Jamnagar
ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਤੇ ਉਨ੍ਹਾਂ ਦੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਨਾਂ ਇਨ੍ਹੀਂ ਦਿਨੀਂ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਹ ਪ੍ਰੋਗਰਾਮ ਰਾਧਿਕਾ ਅਤੇ ਅਨੰਤ ਦੇ ਵਿਆਹ ਤੋਂ ਪਹਿਲਾਂ ਗੁਜਰਾਤ ਦੇ ਜਾਮਨਗਰ ‘ਚ ਆਯੋਜਿਤ ਕੀਤਾ ਜਾ ਰਿਹਾ ਹੈ।
ਅੰਬਾਨੀ ਪਰਿਵਾਰ ਦੇ ਇਸ ਖਾਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਦਾ ਮੇਲਾ ਲੱਗਿਆ ਹੋਇਆ ਹੈ। ਇਸ ਫੰਕਸ਼ਨ ਦੇ ਪਹਿਲਾ ਦੇ ਵਿਦੇਸ਼ੀ ਸਿੰਗਰ ਰਿਹਾਨਾ ਨੇ ਸਿੰਗਿੰਗ ਦੀ ਜ਼ਬਰਦਸਤ ਪਰਫਾਰਮੈਂਸ ਦੇ ਕੇ ਰੌਣਕਾਂ ਲਾ ਦਿੱਤੀਆਂ | ਜਿਸਦੇ ਬਾਅਦ ਰਿਹਾਨਾ ਨੇ ਇਹ ਵੀ ਕਿਹਾ ਕਿ ਮੈਂਨੂੰ ਭਾਰਤ ਆ ਕੇ ਬਹੁਤ ਮਜ਼ਾ ਆਇਆਂ ਤੇ ਮੈਂਨੂੰ ਭਾਰਤੀ ਲੋਕਾਂ ਦਾ ਸੁਭਾਅ ਵੀ ਬਹੁਤ ਚੰਗਾ ਲਗਾ | ਰਿਹਾਨਾ ਤੇ ਜਾਮਨਗਰ ਏਅਰਪੋਰਟ ਪਹੁੰਚਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਫੋਟੋਜ਼ ਵੀ ਖਿਚਵਾਈਆਂ ਤੇ ਰਿਹਾਨਾ ਨੇ ਵੀ ਸਭ ਨੂੰ ਨਾਰਾਜ਼ ਨਾ ਕਰਦੇ ਹੋਏ ਸਭ ਨਾਲ ਫੋਟੋਜ਼ ਕੀਤੀਆਂ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਹਾ ਕਿ ਰਿਹਾਨਾ ਦਾ ਸੁਭਾਅ ਕਾਫੀ ਚੰਗਾ ਹੈ ਤੇ ਉਹ ਬਾਕੀ ਕਲਾਕਾਰਾਂ ਤੋਂ ਬਿਲਕੁੱਲ ਅਲੱਗ ਹੈ |
also read :- ਰਾਧਿਕਾ ਤੇ ਅਨੰਤ ਦੀ Pre Wedding ਦੇ ਦੂਜੇ ਦਿਨ ਜੰਗਲ ਸਫਾਰੀ ‘ਤੇ ਜਾਣਗੇ ਮਹਿਮਾਨ
ਰਿਹਾਨਾ ਤੋਂ ਇਲਾਵਾ ਇਸ ਫੰਕਸ਼ਨ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਵੀ ਮੌਜੂਦ ਰਹੇ ਜਿੱਥੇ ਸਭ ਨੇ ਖ਼ੂਬ ਮਸਤੀ ਕੀਤੀ ਤੇ ਪ੍ਰੋਗਰਾਮ ਦਾ ਆਨੰਦ ਲਿਆ | ਤੁਹਾਨੂੰ ਦੱਸ ਦਈਏ ਕਿ ਅੰਬਾਨੀ ਪਰਿਵਾਰ ਦਾ ਇਹ ਫੰਕਸ਼ਨ ਭਾਰਤ ਦਾ ਸਭ ਤੋਂ ਸ਼ਾਨਦਾਰ ਪ੍ਰੋਗਰਾਮ ਰਿਹਾ ਹੈ |