ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਮਹਿੰਗਾਈ ਦੀ ਮਾਰ, ਦੁੱਧ ਦੀਆ ਕੀਮਤਾਂ ਨੇ ਛੂਇਆ ਆਸਮਾਨ

ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਮਹਿੰਗਾਈ ਦੀ ਮਾਰ, ਦੁੱਧ ਦੀਆ ਕੀਮਤਾਂ ਨੇ ਛੂਇਆ ਆਸਮਾਨ

Rising inflation after the flood in Pakistan ਇਸਲਾਮਾਬਾਦ- ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਵਧਦੀ ਮਹਿੰਗਾਈ ਕਾਰਨ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਗਰੀਬ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਬੇਲਆਊਟ ਪੈਕੇਜ ਦੀ ਜ਼ਰੂਰਤ ਹੈ, ਪਰ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ। ਇੱਥੋਂ ਦੀ ਸਥਿਤੀ ਦਿਨੋ-ਦਿਨ […]

  • Pakistan Crisis: ਡਾਨ ਦੀ ਰਿਪੋਰਟ ਮੁਤਾਬਕ ਚਿਕਨ ਮੀਟ ਹੁਣ 700-780 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਪਹਿਲਾਂ 620-650 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
  • ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
  • ਇੱਥੋਂ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ
  • ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ।

Rising inflation after the flood in Pakistan ਇਸਲਾਮਾਬਾਦ- ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਵਧਦੀ ਮਹਿੰਗਾਈ ਕਾਰਨ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਗਰੀਬ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਬੇਲਆਊਟ ਪੈਕੇਜ ਦੀ ਜ਼ਰੂਰਤ ਹੈ, ਪਰ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ। ਇੱਥੋਂ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ, ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ।

ਹੁਣ ਦੁੱਧ ਅਤੇ ਚਿਕਨ ਦੇ ਭਾਅ ਫਿਰ ਵਧਾ ਦਿੱਤੇ ਗਏ ਹਨ। ਪਾਕਿਸਤਾਨੀ ਅਖਬਾਰ ਡਾਨ ਨੇ ਜਾਣਕਾਰੀ ਦਿੱਤੀ ਹੈ ਕਿ ਢਿੱਲੇ ਦੁੱਧ ਦੀਆਂ ਕੀਮਤਾਂ 190 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ ਚਿਕਨ ਦੀ ਕੀਮਤ 30-40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧੀ ਹੈ, ਜਿਸ ਨਾਲ ਹੁਣ ਇਸ ਦੀ ਕੀਮਤ 480-500 ਰੁਪਏ ਹੋ ਗਈ ਹੈ।

ਡਾਨ ਦੀ ਰਿਪੋਰਟ ਮੁਤਾਬਕ ਚਿਕਨ ਮੀਟ ਹੁਣ 700-780 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਪਹਿਲਾਂ 620-650 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੁੱਧ ਦੀਆਂ ਕੀਮਤਾਂ ਬਾਰੇ ਕਰਾਚੀ ਮਿਲਕ ਰਿਟੇਲਰਜ਼ ਐਸੋਸੀਏਸ਼ਨ ਦੇ ਮੀਡੀਆ ਕੋਆਰਡੀਨੇਟਰ ਵਹੀਦ ਗੱਦੀ ਨੇ ਡਾਨ ਨੂੰ ਦੱਸਿਆ ਕਿ “1,000 ਤੋਂ ਵੱਧ ਦੁਕਾਨਦਾਰ ਮਹਿੰਗੇ ਭਾਅ ‘ਤੇ ਦੁੱਧ ਵੇਚ ਰਹੇ ਹਨ।  ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕੀਮਤਾਂ ਵਿੱਚ ਵਾਧਾ ਡੇਅਰੀਆਂ ਅਤੇ ਥੋਕ ਵਿਕਰੇਤਾਵਾਂ ਵੱਲੋਂ ਐਲਾਨ ਕੀਤਾ ਗਿਆ ਹੈ, ਤਾਂ ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਪੋਲਟਰੀ ਦੇ ਵਧਦੇ ਰੇਟਾਂ ‘ਤੇ ਸਿੰਧ ਪੋਲਟਰੀ ਹੋਲਸੇਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਮਲ ਅਖਤਰ ਸਿੱਦੀਕੀ ਨੇ ਕਿਹਾ ਕਿ ਜ਼ਿੰਦਾ ਮੁਰਗੀ ਦਾ ਥੋਕ ਰੇਟ 600 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਇਸ ਦੇ ਮੀਟ ਦਾ ਰੇਟ 650 ਅਤੇ 700 ਰੁਪਏ ਹੈ। ਨਵੀਂਆਂ ਕੀਮਤਾਂ ਆਈਐਮਐਫ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਵਿੱਚ ਰੁਕਾਵਟ ਦੇ ਦੌਰਾਨ ਆਈਆਂ ਹਨ। ਇਹ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਲਈ ਇੱਕ ਝਟਕੇ ਵਜੋਂ ਆਇਆ ਹੈ ਕਿਉਂਕਿ ਦੇਸ਼ ਪਿਛਲੇ ਸਾਲ ਰਿਕਾਰਡ ਤੋੜ ਹੜ੍ਹਾਂ ਤੋਂ ਉਭਰਨ ਲਈ ਸੰਘਰਸ਼ ਕਰ ਰਿਹਾ ਹੈ ਜਿਸ ਵਿੱਚ 1,739 ਲੋਕ ਮਾਰੇ ਗਏ ਸਨ ਅਤੇ 20 ਲੱਖ ਘਰ ਤਬਾਹ ਹੋ ਗਏ ਸਨ

Related Posts

Latest

ਦੂਜਾ ਮੌਕਾ: ਭਗਵੰਤ ਮਾਨ ਸਰਕਾਰ ਵੱਲੋਂ ਮੁੜ ਵਸੇਬਾ ਅਤੇ ਰੋਜ਼ਗਾਰ ਵਿੱਚ ਸਹਾਇਤਾ ਦੇਣ ਨਾਲ ਨਸ਼ਾ ਵਿਰੋਧੀ ਮੁਹਿੰਮ ਦੇ ਮਹੱਤਵਪੂਰਨ ਨਤੀਜੇ ਆਏ ਸਾਹਮਣੇ
ਪੰਜਾਬ ਵਿੱਚ ਵਿਸ਼ਵ ਪੱਧਰੀ ਸੜਕਾਂ ਦਾ ਮਜ਼ਬੂਤ ਨੈੱਟਵਰਕ ਕਾਇਮ ਕਰ ਰਹੀ ਹੈ ਆਪ ਸਰਕਾਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 300 ਕਿਲੋਮੀਟਰ ਨਵੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ
ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ
ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ
ਪੰਜਾਬ ਪੁਲਿਸ ਨੇ ਬੀ.ਐਸ.ਐਫ. ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਮਲਟੀ-ਕਾਪਰ ਡਰੋਨ ਸਮੇਤ ਤਿੰਨ ਕਾਬੂ