100 ਸਾਲਾਂ ਬਜੁਰਗ ਮਾਤਾ ਨੂੰ ਘਰ ਵਿੱਚ ਬੰਦੀ ਬਣਾ ਕੇ ਕੰਨਾ ਦੀ ਵਾਲੀਆਂ ਤੇ 50 ਹਜ਼ਾਰ ਨਕਦੀ ਲੁੱਟ ਲੁਟੇਰੇ ਹੋਏ ਫਰਾਰ

Robber absconds with cash ਅਕਸਰ ਲੁਟੇਰੇ ਲੁੱਟ ਦੀ ਵਾਰਦਾਰ ਨੂੰ ਸੜਕਾ ਤੇ ਅੰਜਾਮ ਦਿੰਦੇ ਹਨ ਜਿਸ ਦੀਆਂ ਸੁਰਖੀਆ ਅਖਬਾਰਾਂ ਤੇ ਟੀਵੀ ਚੈਨਲ ਬਟੋਰਦੇ ਹਨ ਪ੍ਰੰਤੂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਕਲਸੀਆ ਕਲਾਂ ‘ਚ ਬੀਤੀ ਰਾਤ ਲੁਟੇਰਿਆ ਘਰ ਵਿੱਚ ਮੋਜੂਦ 100 ਸਾਲਾਂ ਬਜੁਰਗ ਮਾਤਾ ਦੇ ਮੂੰਹ ਵਿੱਚ ਰੁਮਾਲ ਤੇ ਕੱਪੜੇ ਦੀ ਰੱਸੀ ਨਾਲ ਹੱਥਪੈਰ ਬੰਨਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ । ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਜਦ ਰਾਤ ਸਮੇ ਪਰਿਵਾਰ ਨੇ ਖੜਾਕ ਸੁਣੀਆ ਤਾ ਦੇਖਿਆ ਕਿ ਉਨਾ ਦੀ ਬਜੁਰਗ ਮਾਤਾ ਜਖਮੀ ਹਾਲਤ ਵਿੱਚ ਜਮੀਨ ਤੇ ਡਿੱਗੀ ਹੈ ਅਤੇ ਉਸਦੇ ਹੱਥ ਪੈਰ ਕੱਪੜੇ ਦੀ ਬਣੀ ਰੱਸੀ ਨਾਲ ਬੰਨੇ ਹਨ ਤੇ ਮੂੰਹ ਵਿੱਚ ਰੁਮਾਲ ਹੈ ਤਾਂ ਤੁਰੰਤ ਪਰਿਵਾਰ ਦੇ ਮੁਖੀ ਜਗਤਾਰ ਸਿੰਘ ਨੇ ਆਪਣੀ ਮਾਂ ਦੇ ਮੂੰਹ ਚੋਂ ਰੁਮਾਲ ਕੱਢਿਆ ਅਤੇ ਹੱਥ ਪੈਰ ਖੋਲੇ ਅਤੇ ਪੁਲਸ ਹੈਲਪ ਲਾਇਨ 112 ਤੇ 100 ਨੰਬਰ ਤੇ ਕਾਲ ਵੀ ਕੀਤੀ ਪਰ ਕਿਸੇ ਨੇ ਫੋਨ ਨਹੀ ਚੁੱਕਿਆ ।

ਪਰਿਵਾਰ ਦੇ ਮੁਖੀ ਜਗਤਾਰ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਬੀਤੀ 12-1 ਦੀ ਦਰਮਿਆਨੀ ਰਾਤ ਉਹ ਆਪਣੀ ਪਤਨੀ ਨਾਲ ਘਰ ਦੇ ਕਮਰੇ ਤੇ ਬਜੁਰਗ ਮਾਤਾ ਬਚਨ ਕੌਰ ਨਾਲ ਘਰ ਦੇ ਬਰਾਡੇ ‘ਚ ਮੋਜੂਦ ਸੀ ਕਿ ਕੁੱਝ ਲੁਟੇਰੇ ਉਨਾਂ ਦੇ ਘਰ ਦਾਖਲ ਅਤੇ ਉਸਦੀ 100 ਸਾਲਾਂ ਬਜੁਰਗ ਮਾਤਾ ਨੂੰ ਬੰਦੀ ਬਣਾ ਕੇ ਕੱਪੜੇ ਦੀ ਰੱਸੀ ਨਾਲ ਹੱਥ ਪੈਰ ਬੰਨ ਕੇ ਮੂੰਹ ਵਿੱਚ ਰੁਮਾਲ ਦੇ ਕੇ ਉਸਦੇ ਕੰਨ ਦੀਆਂ ਕਰੀਬ ਇੱਕ ਤੋਲਾ ਸੋਨੇ ਦੀਆਂ ਵਾਲੀਆਂ ਅਤੇ ਮੰਜੇ ਦੇ ਪਾਵੇ ਨਾਲ ਟੰਗੇ ਝੋਲੇ ਵਿੱਚੋਂ 50 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ ।

READ ALSO : ਪੰਜਾਬ ਵਿੱਚ ਭਾਜਪਾ ਆਗੂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਇੱਕ ਪੈਰ ਦਾ ਬੂਟ ਤੇ ਲੱਕੜ ਦਾ ਬਾਲਾ ਉਨ੍ਹਾਂ ਦੇ ਘਰ ਹੀ ਰਹਿ ਗਿਆ ਹੈ ।Robber absconds with cash

ਉਨਾਂ ਦੱਸਿਆ ਕਿ ਜਦ ਉਨ੍ਹਾਂ ਦੀ ਮਾਤਾ ਨੇ ਖੜਾਕ ਕੀਤਾ ਤਾਂ ਜਦ ਉਹ ਕਮਰੇ ਚੋਂ ਬਾਹਰ ਆਏ ਤਾਂ ਦੇਖਿਆ ਕਿ ਉਨਾਂ ਦੀ ਬਜੁਰਗ ਮਾਤਾ ਬਚਨ ਕੌਰ ਦੇ ਮੂੰਹ ਵਿੱਚ ਰੁਮਾਲ ਸੀ ਤੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਨ੍ਹਾਂ ਤੁਰੰਤ ਆਪਣੀ ਮਾਂ ਦੇ ਮੂੰਹ ਚੋਂ ਰੁਮਾਲ ਕੱਢਿਆ ਤੇ ਹੱਥ ਪੈਰ ਖੋਲੇ । ਉਨਾਂ ਦੱਸਿਆ ਕਿ ਇਸ ਘਟਨਾ ਨਾਲ ਉਨਾਂ ਦੀ ਬਜੁਰਗ ਮਾਤਾ ਗੰਮੀਰ ਜਖ਼ਮੀ ਹੋਈ ਹੈ ਅਤੇ ਖੋਫ ਵਿੱਚ ਹੈ । ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸੰਬੰਧੀ ਪੁਲਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਪੁਲਸ ਨੇ ਇਸ ਸੰਬੰਧੀ ਨਾ ਤਾ ਮੌਕਾ ਦੇਖਿਆ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ । ਉਧਰ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਭਿੱਖੀਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਸੰਬੰਧੀ ਜਾਚ ਕਰਕੇ ਪਰਚਾ ਦਰਜ ਕਰਨਗੇ ਅਤੇ ਤਬਦੀਸ਼ ਕਰਕੇ ਜਲਦ ਹੀ ਲੁਟੇਰਿਆ ਨੂੰ ਕਾਬੂ ਕਰਨਗੇ ।Robber absconds with cash

[wpadcenter_ad id='4448' align='none']